60 ਹਜ਼ਾਰ ਰੁਪਏ ਤੱਕ ਜਾ ਸਕਦਾ ਹੈ ਸੋਨਾ, 2 ਦਿਨ ‘ਚ ਇੰਨੇ ਚੜ੍ਹੇ ਭਾਅ

ਨਵੀਂ ਦਿੱਲੀ- ਨਿਵੇਸ਼ਕਾਂ ਦਾ ਭਰੋਸੇਮੰਦ ਸੋਨਾ ਨਵੀਂ ਉਚਾਈ ਛੂਹਣ ਨੂੰ ਬੇਤਾਬ ਹੈ। ਰਲੇ-ਮਿਲੇ ਸੰਸਾਰਕ ਸੰਕੇਤਾਂ ਦੇ ਚੱਲਦੇ ਉਤਾਰ-ਚੜ੍ਹਾਅ ਦੇ ਬਾਵਜੂਦ ਮੰਗਲਵਾਰ ਨੂੰ 24 ਕੈਰੇਟ ਸੋਨੇ ਦੇ ਭਾਅ 57,605 ਰੁਪਏ ਪ੍ਰਤੀ 10 ਗ੍ਰਾਮ ‘ਤੇ ਪਹੁੰਚ ਗਏ। ਸੋਨੇ ‘ਚ ਇਹ ਵਾਧਾ ਇਕ ਹਫ਼ਤੇ ਤੋਂ ਲਗਾਤਾਰ ਬਣਿਆ ਹੋਇਆ ਹੈ। ਇੰਡੀਅਨ ਬੁਲੀਅਨ ਐਂਡ ਜਿਊਲਰਸ ਐਸੋਸੀਏਸ਼ਨ ਦੇ ਮੁਤਾਬਕ ਬੀਤੇ ਦੋ ਦਿਨ ‘ਚ ਸੋਨਾ 2,165 ਰੁਪਏ, ਜਦਕਿ ਪੰਜ ਦਿਨ ‘ਚ 2,651 ਰੁਪਏ ਚੜ੍ਹ ਚੁੱਕਾ ਹੈ। 

ਨਿਵੇਸ਼ ਫਰਮ ਮੋਤੀਲਾਲ ਓਸਵਾਲ ਦੇ ਵਾਈਸ ਪ੍ਰੈਸੀਡੈਂਟ (ਰਿਸਰਚ) ਅਮਿਤ ਸਜੇਜਾ ਦੇ ਮੁਤਾਬਕ, ਸਿਲੀਕਾਨ ਵੈਲੀ ਬੈਂਕ ਦੀ ਫੇਲ੍ਹ ਹੋਣ ਦੀ ਖ਼ਬਰ ਤੋਂ ਬਾਅਦ ਅਮਰੀਕੀ ਡਾਲਰ ਦੀਆਂ ਕੀਮਤਾਂ ‘ਤੇ ਦਬਾਅ ਹੈ। ਇਸ ਲਈ ਸੋਨਾ ਨਿਵੇਸ਼ਕਾਂ ਨੂੰ ਆਕਰਸ਼ਕ ਕਰ ਰਿਹਾ ਹੈ। ਆਈ.ਆਈ.ਐੱਫ.ਐੱਲ. ਸਕਿਓਰਟੀਜ਼ ਦੇ ਅਨੁਜ ਗੁਪਤਾ ਦੇ ਮੁਤਾਬਕ ਯੂ.ਐੱਸ.ਫੇਡ ਵਿਆਜ ਦਰਾਂ ਨੂੰ ਜਸ ਤੋਂ ਤਸ ਰੱਖ ਸਕਦਾ ਹੈ।

ਅਜਿਹਾ ਹੋਇਆ ਤਾਂ ਸੋਨੇ ਦੀਆਂ ਕੀਮਤ ਸਭ ਤੋਂ ਉੱਚੇ ਪੱਧਰ 58,847 ਪ੍ਰਤੀ 10 ਗ੍ਰਾਮ ਨੂੰ ਤੋੜਦੇ ਹੋਏ ਨਵੇਂ ਪੱਧਰ ‘ਤੇ ਪਹੁੰਚ ਸਕਦੀ ਹੈ। ਆਉਣ ਵਾਲੇ ਦਿਨਾਂ ‘ਚ ਸੋਨਾ 60 ਹਜ਼ਾਰ ਰੁਪਏ ਨੂੰ ਵੀ ਛੂਹ ਸਕਦਾ ਹੈ।  

Add a Comment

Your email address will not be published. Required fields are marked *