ਸਾਊਦੀ ਅਰਬ ’ਚ 3 ਪਾਕਿਸਤਾਨੀਆਂ ਸਣੇ 12 ਦੇ ਸਿਰ ਧੜ ਤੋਂ ਉਡਾਏ

ਨਵੀਂ ਦਿੱਲੀ-ਸਾਊਦੀ ਅਰਬ ਆਪਣੀਆਂ ਸਖ਼ਤ ਅਤੇ ਬੇਹੱਦ ਭਿਆਨਕ ਕਿਸਮ ਦੀਆਂ ਸਜ਼ਾਵਾਂ ਲਈ ਜਾਣਿਆ ਜਾਂਦਾ ਹੈ। ਉਥੇ ਨਿਯਮ ਇੰਨੇ ਸਖ਼ਤ ਹਨ ਕਿ ਉਨ੍ਹਾਂ ਦੀ ਹਰ ਕੀਮਤ ’ਤੇ ਸਭ ਵੱਲੋਂ ਪਾਲਣਾ ਕੀਤੀ ਜਾਂਦੀ ਹੈ। ਪਿਛਲੇ ਸਾਲਾਂ ’ਚ ਸਾਊਦੀ ਅਰਬ ਸਰਕਾਰ ਦੇ ਨਿਯਮਾਂ ਨੂੰ ਤੋੜਨ ਵਾਲਿਆਂ ਪ੍ਰਤੀ ਕੁਝ ਨਰਮੀ ਜ਼ਰੂਰ ਦੇਖੀ ਗਈ ਸੀ ਪਰ ਹੁਣ ਇਕ ਵਾਰ ਫਿਰ ਉਹੀ ਪੁਰਾਣਾ ਰਵੱਈਆ ਦੇਖਣ ਨੂੰ ਮਿਲਿਆ ਹੈ।
ਸਾਊਦੀ ਅਰਬ ਨੇ ਪਿਛਲੇ 10 ਦਿਨਾਂ ’ਚ ਨਸ਼ੇ ਵਾਲੇ ਪਦਾਰਥਾਂ ਨਾਲ ਸਬੰਧਤ ਅਪਰਾਧਾਂ ਲਈ 12 ਵਿਅਕਤੀਆਂ ਨੂੰ ਮੌਤ ਦੀ ਸਜ਼ਾ ਦਿੱਤੀ ਹੈ।

ਇਕ ਰਿਪੋਰਟ ’ਚ ਕਿਹਾ ਗਿਆ ਹੈ ਕਿ ਇਨ੍ਹਾਂ ’ਚੋਂ ਕੁਝ ਦੇ ਸਿਰ ਤਲਵਾਰ ਨਾਲ ਵੱਢ ਦਿੱਤੇ ਗਏ। ਇਸ ਵਿਚ 3 ਪਾਕਿਸਤਾਨੀ ਨਾਗਰਿਕ, 4 ਸੀਰੀਆਈ, 2 ਜਾਰਡਨ ਅਤੇ 3 ਸਾਊਦੀ ਨਾਗਰਿਕ ਸਨ। ਇਸ ਤੋਂ ਪਹਿਲਾਂ ਇਸੇ ਸਾਲ ਮਾਰਚ ’ਚ ਸਾਊਦੀ ਅਰਬ ਸਰਕਾਰ ਨੇ 81 ਲੋਕਾਂ ਨੂੰ ਮੌਤ ਦੀ ਸਜ਼ਾ ਦਿੱਤੀ ਸੀ। ਸਾਊਦੀ ਅਰਬ ਦੇ ਆਧੁਨਿਕ ਇਤਿਹਾਸ ’ਚ ਪਹਿਲੀ ਵਾਰ ਇੰਨੀ ਵੱਡੀ ਗਿਣਤੀ ’ਚ ਲੋਕਾਂ ਨੂੰ ਮੌਤ ਦੀ ਸਜ਼ਾ ਦਿੱਤੀ ਗਈ।

Add a Comment

Your email address will not be published. Required fields are marked *