ਨਿਊਜ਼ੀਲੈਂਡ ਸਿੱਖ ਖੇਡਾਂ 26 ਅਤੇ 27 ਨਵੰਬਰ ਤੋਂ ਸ਼ੁਰੂ

ਔਕਲੈਂਡ, 22 ਨਵੰਬਰ 2022 -:ਨਿਊਜ਼ੀਲੈਂਡ ਸਿੱਖ ਖੇਡਾਂ ਇਸ ਸਾਲ 26,27 ਨਵੰਬਰ ਦਿਨ ਸ਼ਨੀਵਾਰ ਅਤੇ ਐਤਵਾਰ ਨੂੰ ਬਰੂਸ ਪੁਲਮਨ ਪਾਰਕ ਟਾਕਾਨੀਨੀ ਵਿਖੇ ਹੋ ਰਹੀਆਂ ਹਨ। ਇਨ੍ਹਾਂ ਖੇਡਾਂ ਦੀਆਂ ਤਿਆਰੀਆਂ ਦੇ ਵਿੱਚ ਬਹੁਤ ਲੰਬੀ ਲਿਸਟ ਸ਼ਾਮਿਲ ਹੁੰਦੀ ਹੈ, ਜਿਨ੍ਹਾਂ ਪੂਰਾ ਕਰਨ ਦੇ ਲਈ ਪ੍ਰਬੰਧਕਾਂ ਨੂੰ ਕਾਫੀ ਮਿਹਨਤ ਅਤੇ ਵੱਖ-ਵੱਖ ਥਾਂ ਸੰਪਰਕ ਕਰਕੇ ਅਤੇ ਅਫਵਾਂਸ ਰਾਸ਼ੀ ਜਮ੍ਹਾਂ ਕਰਵਾ ਕੇ ਕੰਮ ਪੂਰਾ ਕਰਨਾ ਹੁੰਦਾ ਹੈ। ਅੱਜ ਮਹਿਕ-ਏ-ਵਤਨ ਦੇ ਚੀਫ Editor ਹਰਦੇਵ ਬਰਾੜ ਨਾਲ ਗੱਲ ਬਾਤ ਕਰਦਿਆਂ ਨਿਊਜ਼ੀਲੈਂਡ ਸਿੱਖ ਗੇਮਜ਼ ਦੇ ਨੁਮਿੰਦੇ ਸਰਦਾਰ ਇੰਦਰਜੀਤ ਸਿੰਘ ਕਾਲਕਟ ਜੀ ਨੇ ਦੱਸਿਆ ਹੈ ਕਿ ਲਗਪਗ ਸਾਰੀਆਂ ਹੀ ਤਿਆਰੀਆਂ ਹੋ ਚੁੱਕੀਆਂ ਹਨ। ਸਿੱਖ ਖੇਡਾਂ ਵਿੱਚ ਰੌਣਕਾਂ ਨੂੰ ਹੋਰ ਦੁੱਗਣਾ ਕਰਨ ਲਈ ਪੰਜਾਬ ਦੇ ਮਸਹੂਰ ਉੱਘੇ ਕਲਾਕਾਰ,ਸਰਬਜੀਤ ਚੀਮਾ, ਸੱਜਣ ਅਦੀਬ,ਗੈਰੀ ਸੰਧੂ, ਸਰਤਾਜ ਵਿਰਕ, ਦੇਬੀ ਮਖਸੂਸਪੁਰੀ ਅਤੇ ਹਰਮਿੰਦਰ ਨੂਰਪੁਰੀ ਦੋਵੇ ਦਿਨ ਲੋਕਾਂ ਦਾ ਮੰਨੋਰੰਜਨ ਕਰਨਗੇ। ਖਿਡਾਰੀਆਂ ਵਿੱਚ ਖੇਡਾਂ ਪ੍ਰਤੀ ਇੱਕ ਵੱਖਰਾ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ।ਖਿਡਾਰੀਆਂ ਅਤੇ ਦਰਸ਼ਕਾਂ ਲਈ ਬੈਠਣ, ਖਾਣ-ਪੀਣ ਦੇ ਵਿਸ਼ੇਸ ਪ੍ਰਬੰਧ ਕੀਤੇ ਗਏ ਹਨ। ਨਿਊਜ਼ੀਲੈਂਡ ਵਸਦੇ ਸਮੂਹ ਭਾਰਤੀ ਭਾਈਚਾਰੇ ਨੂੰ ਇਨ੍ਹਾਂ ਖੇਡਾਂ ਦੇ ਵਿੱਚ ਸ਼ਾਮਿਲ ਹੋਣ ਲਈ ਅਗਾਂਊਂ ਪ੍ਰਬੰਧ ਕਰ ਲੈਣ ਦੀ ਅਪੀਲ ਕੀਤੀ ਹੈ। ਹੋਰ ਜਾਣਕਾਰੀ ਲੈਣ ਲਈ ਤੁਸੀ ਸ: ਇੰਦਰਜੀਤ ਸਿੰਘ ਕਾਲਕਟ ਜੀ ਦੇ ਮੋਬਾਇਲ ਨੰ: 021783488 ਤੇ ਸੰਪਰਕ ਕਰ ਸਕਦੇ ਹੋ।

Add a Comment

Your email address will not be published. Required fields are marked *