ਨਕਲੀ ਦਵਾਈਆਂ ’ਤੇ ਕੱਸੇਗਾ ਸ਼ਿਕੰਜਾ, QR ਕੋਡ ਨਾਲ ਹੋਵੇਗੀ ਅਸਲੀ ਅਤੇ ਨਕਲੀ ਦਵਾਈ ਦੀ ਪਛਾਣ

ਨਵੀਂ ਦਿੱਲੀ – ਹੁਣ ਸਿਰਫ ਇਕ ਸਕੈਨ ਤੋਂ ਤੁਸੀਂ ਅਸਲੀ ਅਤੇ ਨਕਲੀ ਦਵਾਈਆਂ ਦਾ ਪਤਾ ਲਾ ਸਕੋਗੇ। ਕੇਂਦਰ ਸਰਕਾਰ ਨੇ 300 ਨਾਮੀ ਦਵਾਈਆਂ ਦੇ ਬ੍ਰਾਂਡ ’ਤੇ ਕਿਊ. ਆਰ. ਕੋਡ ਲਾਉਣ ਦਾ ਹੁਕਮ ਜਾਰੀ ਕਰ ਦਿੱਤਾ ਹੈ। ਦੱਸ ਦਈਏ ਕਿ ਇਹ ਨਵਾਂ ਨਿਯਮ ਅਗਲੇ ਸਾਲ ਅਗਸਤ ਤੋਂ ਲਾਗੂ ਹੋ ਜਾਵੇਗਾ। ਇਸ ਦੇ ਨਾਲ ਹੀ ਕੇਂਦਰੀ ਸਿਹਤ ਮੰਤਰਾਲਾ ਨੇ ਕਿਊ. ਆਰ. ਕੋਡ ਲਾਉਣ ਵਾਲੇ ਫੈਸਲੇ ਨੂੰ ਲਾਗੂ ਕਰਨ ਲਈ ਔਸ਼ਧੀ ਨਿਯਮ, 1945 ’ਚ ਕੁਝ ਜ਼ਰੂਰੀ ਸੋਧਾਂ ਵੀ ਕੀਤੀਆਂ ਹਨ। ਇਸ ਫੈਸਲੇ ਦਾ ਮਕਸਦ ਏਨਾਲਜੇਸਿਕ, ਵਿਟਾਮਿਨ, ਸ਼ੂਗਰ ਅਤੇ ਹਾਈਪਰਟੈਂਸ਼ਨ ਦੀ ਕਾਮਨ ਡਰੱਗਸ ਦੀ ਪ੍ਰਮਾਣਿਕਤਾ ਯਕੀਨੀ ਕਰਨਾ ਹੈ।

ਸਰਕਾਰ ਦੇ ਇਸ ਫੈਸਲੇ ਨਾਲ ਡੋਲੋ, ਸੈਰਾਡੋਨ, ਕਾਰੈਕਸ, ਏਲੇਗ੍ਰਾ ਵਰਗੇ ਪ੍ਰਸਿੱਧ ਬ੍ਰਾਂਡ ’ਤੇ ਅਸਰ ਪਵੇਗਾ। ਸਰਕਾਰ ਨੇ ਫਾਰਮਾ ਕੰਪਨੀਆਂ ਨੂੰ ਵੀ ਨਿਰਦੇਸ਼ ਜਾਰੀ ਕਰ ਦਿੱਤੇ ਹਨ ਕਿ ਜਿਹੜੇ 300 ਦਵਾਈਆਂ ਦੇ ਫਾਰਮੂਲੇਸ਼ਨ ਦੇ ਪੈਕੇਜ ’ਤੇ ਕਿਊ. ਆਰ. ਕੋਡ ਪ੍ਰਿੰਟ ਹੋਵੇਗਾ, ਉਨ੍ਹਾਂ ਦਾ ਇਕ ਵੱਡਾ ਿਹੱਸਾ ਜ਼ਿਆਦਾਤਰ ਕਾਊਂਟਰ ਤੋਂ ਖਰੀਦਿਆ ਜਾਂਦਾ ਹੈ। ਇਸ ਨਿਯਮ ਦੇ ਲਾਗੂ ਹੋਣ ਨਾਲ ਗਾਹਕਾਂ ਨੂੰ ਆਸਾਨੀ ਨਾਲ ਪਤਾ ਲੱਗੇਗਾ ਕਿ ਉਨ੍ਹਾਂ ਨੂੰ ਵੇਚੀ ਜਾ ਰਹੀ ਦਵਾਈ ਅਸਲੀ ਹੈ ਜਾਂ ਨਕਲੀ। ਦੱਸ ਦਈਏ ਕਿ ਕੇਂਦਰੀ ਸਿਹਤ ਮੰਤਰਾਲਾ ਨੇ ਇਸ ਸਾਲ ਜੂਨ ’ਚ ਇਕ ਡਰਾਫਟ ਗੈਜੇਟਿਡ ਨੋਟੀਫਿਕੇਸ਼ਨ ਜਾਰੀ ਕੀਤਾ ਸੀ ਅਤੇ ਲੋਕਾਂ ਕੋਲੋਂ ਇਸ ’ਤੇ ਉਨ੍ਹਾਂ ਦੀ ਰਾਏ ਮੰਗੀ ਸੀ। ਟਿੱਪਣੀਆਂ ਅਤੇ ਵਿਚਾਰ-ਵਟਾਂਦਰੇ ਦੇ ਆਧਾਰ ’ਤੇ ਮੰਤਰਾਲਾ ਇਸ ਨੂੰ ਅੰਤਿਮ ਰੂਪ ਦੇਣ ਦੀ ਪ੍ਰਕਿਰਿਆ ’ਚ ਹੈ। ਡਰੱਗ ਐਂਡ ਕਾਸਮੈਟਿਕਸ ਐਕਟ ਦੇ ਨਿਯਮ 96 ਦੀ ਸ਼ਡਿਊਲ ਐੱਚ2 ਅਨੁਸਾਰ 300 ਡਰੱਗ ਫਾਰਮੂਲੇਸ਼ਨ ਪ੍ਰੋਡਕਟਸ ਦੇ ਨਿਰਮਾਤਾਵਾਂ ਨੂੰ ਆਪਣੇ ਪ੍ਰਾਇਮਰੀ ਜਾਂ ਸੈਕੰਡਰੀ ਪੈਕੇਜ ਲੇਬਲ ’ਤੇ ਬਾਰ ਕੋਡ ਜਾਂ ਕਿਊ. ਆਰ. ਕੋਡ ਪ੍ਰਿੰਟ ਕਰਨਾ ਲਾਜ਼ਮੀ ਹੋਵੇਗਾ।

Add a Comment

Your email address will not be published. Required fields are marked *