‘ਦ੍ਰਿਸ਼ਯਮ 2’ ਨੇ ਦੂਜੇ ਦਿਨ ਕੀਤੀ ਰਿਕਾਰਡ ਕਮਾਈ, ਦੋ ਦਿਨਾਂ ਦੀ ਕਲੈਕਸ਼ਨ ਕਰੇਗੀ ਹੈਰਾਨ

ਮੁੰਬਈ – ਬਾਕਸ ਆਫਿਸ ’ਤੇ ਲੰਮੇ ਸਮੇਂ ਬਾਅਦ ਕੋਈ ਬਾਲੀਵੁੱਡ ਫ਼ਿਲਮ ਕਮਾਈ ਦੇ ਰਿਕਾਰਡ ਬਣਾਉਣ ਵੱਲ ਵੱਧ ਰਹੀ ਹੈ। ਇਹ ਫ਼ਿਲਮ ਹੈ ‘ਦ੍ਰਿਸ਼ਯਮ 2’, ਜੋ 18 ਨਵੰਬਰ ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਈ ਹੈ।

ਦੋ ਦਿਨਾਂ ’ਚ ਹੀ ‘ਦ੍ਰਿਸ਼ਯਮ 2’ ਨੇ ਕਮਾਈ ਦਾ ਰਿਕਾਰਡ ਬਣਾ ਲਿਆ ਹੈ। ਫ਼ਿਲਮ ਨੇ ਜਿਥੇ ਪਹਿਲੇ ਦਿਨ 15.38 ਕਰੋੜ ਰੁਪਏ ਕਮਾਏ, ਉਥੇ ਦੂਜੇ ਦਿਨ ਫ਼ਿਲਮ ਦੀ ਕਮਾਈ 21.59 ਕਰੋੜ ਰੁਪਏ ਰਹੀ। ਇਸ ਦੇ ਨਾਲ ਹੀ ਦੋ ਦਿਨਾਂ ’ਚ ਫ਼ਿਲਮ ਨੇ ਕੁਲ 36.97 ਕਰੋੜ ਰੁਪਏ ਕਮਾ ਲਏ ਹਨ।

ਦੱਸ ਦੇਈਏ ਕਿ ‘ਦ੍ਰਿਸ਼ਯਮ 2’ ਫ਼ਿਲਮ ਦਾ ਬਜਟ 50 ਕਰੋੜ ਰੁਪਏ ਦੱਸਿਆ ਜਾ ਰਿਹਾ ਹੈ। ਉਥੇ ਬਾਕਸ ਆਫਿਸ ਕਲੈਕਸ਼ਨ ਦੀ ਗੱਲ ਕਰੀਏ ਤਾਂ ‘ਦ੍ਰਿਸ਼ਯਮ 2’ ਤੀਜੇ ਦਿਨ ਯਾਨੀ ਐਤਵਾਰ ਦੀ ਕਮਾਈ ਨੂੰ ਮਿਲਾ ਕੇ 50 ਕਰੋੜ ਰੁਪਏ ਦਾ ਅੰਕੜਾ ਆਸਾਨੀ ਨਾਲ ਪਾਰ ਕਰ ਲਵੇਗੀ। ਜੇਕਰ ਪਿਛਲੀਆਂ ਰਿਲੀਜ਼ ਕੁਝ ਬਾਲੀਵੁੱਡ ਫ਼ਿਲਮਾਂ ਦੀ ਗੱਲ ਕਰੀਏ ਤਾਂ 100 ਕਰੋੜ ਦਾ ਅੰਕੜਾ ਕਾਰਤਿਕ ਆਰੀਅਨ ਦੀ ‘ਭੂਲ ਭੁਲੱਈਆ 2’ ਨੇ ਪਾਰ ਕੀਤਾ ਹੈ। ਉਥੇ ‘ਦ੍ਰਿਸ਼ਯਮ 2’ ਦੀ ਜਿਸ ਤਰ੍ਹਾਂ ਕਮਾਈ ਹੋ ਰਹੀ ਹੈ, ਉਸ ਨੂੰ ਦੇਖ ਕੇ ਲੱਗਦਾ ਹੈ ਕਿ 100 ਕਰੋੜ ਰੁਪਏ ਦਾ ਅੰਕੜਾ ਇਹ ਫ਼ਿਲਮ ਵੀ ਆਸਾਨੀ ਨਾਲ ਪਾਰ ਕਰ ਲਵੇਗੀ।

Add a Comment

Your email address will not be published. Required fields are marked *