ਲੋਕ ਸਭਾ ਚੋਣਾਂ : ਬਿਹਾਰ ਤੋਂ ਬਾਹਰ ਚਮਕੇ ਭੋਜਪੁਰੀ ਸਿਤਾਰੇ

ਪਟਨਾ – ਕੌਮੀ ਸਿਆਸਤ ’ਚ ਤਾਂ ਭੋਜਪੁਰੀ ਸਿਤਾਰੇ ਧੁੰਮਾਂ ਮਚਾ ਰਹੇ ਹਨ, ਪਰ ਬਿਹਾਰ ਦੇ ਚੋਣ ਮੁਕਾਬਲੇ ’ਚ ਉਨ੍ਹਾਂ ਦੀ ਗੈਰਹਾਜ਼ਰੀ ਸਾਫ਼ ਨਜ਼ਰ ਆ ਰਹੀ ਹੈ। ਭੋਜਪੁਰੀ ਇੱਕ ਭਾਸ਼ਾ ਹੈ, ਜੋ ਮਾਰੀਸ਼ਸ, ਸੂਰੀਨਾਮ, ਤ੍ਰਿਨੀਦਾਦ ਤੇ ਟੋਬੈਗੋ ਵਰਗੇ ਦੇਸ਼ਾਂ ’ਚ ਵੀ ਬੋਲੀ ਜਾਂਦੀ ਹੈ। ਬਿਹਾਰ ਦੇ ਕੈਮੂਰ ਜ਼ਿਲੇ ਦੇ ਪਿੰਡ ਅਟਾਰਵਾਲੀਆ ਦੇ ਰਹਿਣ ਵਾਲੇ ਮਨੋਜ ਤਿਵਾੜੀ ਨੇ ਦਿੱਲੀ ਨੂੰ ਆਪਣੀ ਸਿਆਸੀ ਕੰਮ ਵਾਲੀ ਥਾਂ ਬਣਾ ਲਿਆ ਹੈ। ਰਵੀ ਕਿਸ਼ਨ ਅਤੇ ਦਿਨੇਸ਼ ਲਾਲ ਯਾਦਵ ਉੱਤਰ ਪ੍ਰਦੇਸ਼ ਤੋਂ ਮੁੜ ਚੋਣ ਲੜ ਰਹੇ ਹਨ। ਲੋਕ ਸਭਾ ਚੋਣਾਂ ਦੇ ਐਲਾਨ ਤੋਂ ਪਹਿਲਾਂ ਅਰਰੀਆ ਦੇ ਰਹਿਣ ਵਾਲੇ ਪਵਨ ਸਿੰਘ ਦੇ ਚੋਣ ਲੜਨ ਦੀ ਕਾਫੀ ਚਰਚਾ ਸੀ। ਉਨ੍ਹਾਂ ਨੂੰ ਟਿਕਟ ਵੀ ਮਿਲੀ ਪਰ ਪੱਛਮੀ ਬੰਗਾਲ ਤੋਂ।

ਪਵਨ ਸਿੰਘ ਨੇ ਵਿਵਾਦ ਪਿੱਛੋਂ ਚੋਣ ਲੜਨ ਤੋਂ ਇਨਕਾਰ ਕਰ ਦਿੱਤਾ। ਅੰਦਾਜ਼ੇ ਲਾਏ ਜਾ ਰਹੇ ਹਨ ਕਿ ਆਪਣੇ ਗੀਤਾਂ ਨਾਲ ਇੰਟਰਨੈੱਟ ’ਤੇ ਸੁਰਖੀਆਂ ਬਟੋਰਨ ਵਾਲੀ ਨੇਹਾ ਸਿੰਘ ਰਾਠੌਰ ਨੂੰ ਕਾਂਗਰਸ ਦੀ ਟਿਕਟ ਮਿਲ ਸਕਦੀ ਹੈ। ਉਸ ਨੂੰ ਰਾਹੁਲ ਗਾਂਧੀ ਦੀ ‘ਭਾਰਤ ਜੋੜੋ ਨਿਆਏ ਯਾਤਰਾ’ ਸਮੇਤ ਪਾਰਟੀ ਦੇ ਕਈ ਪ੍ਰੋਗਰਾਮਾਂ ’ਚ ਸ਼ਾਮਲ ਹੁੰਦੇ ਵੇਖਿਆ ਗਿਆ ਹੈ। ਬਿਹਾਰ ਤੋਂ ਚੋਣ ਲੜਨ ਵਾਲੇ ਇਕਲੌਤੇ ਪ੍ਰਸਿੱਧ ਭੋਜਪੁਰੀ/ਮਾਘੀ ਗਾਇਕ ਗੁੰਜਨ ਕੁਮਾਰ ਨੇ ਕਿਹਾ ਕਿ ਬਹੁਤ ਸਾਰੇ ਭੋਜਪੁਰੀ ਸੁਪਰ ਸਟਾਰ ਲੋਕ ਸਭਾ ਦੀਆਂ ਚੋਣਾਂ ਲਈ ਮੈਦਾਨ ਵਿਚ ਹਨ ਪਰ ਬਿਹਾਰ ਜਾਂ ਗੁਆਂਢੀ ਸੂਬੇ ਝਾਰਖੰਡ ਤੋਂ ਕੋਈ ਨਹੀਂ।

ਕੁਮਾਰ ਨਵਾਦਾ ਲੋਕ ਸਭਾ ਹਲਕੇ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਰਹੇ ਹਨ ਜਿੱਥੇ 19 ਅਪ੍ਰੈਲ ਨੂੰ ਚੋਣਾਂ ਹੋਣੀਆਂ ਹਨ। ਕੁਮਾਰ ਨੇ ਕਿਹਾ ਕਿ ਮੈਨੂੰ ਯਾਦ ਹੈ, ਬਿਹਾਰੀ ਬਾਬੂ ਦੇ ਨਾਂ ਨਾਲ ਮਸ਼ਹੂਰ ਸ਼ਤਰੂਘਨ ਸਿਨ੍ਹਾ ਆਖਰੀ ਅਭਿਨੇਤਾ ਸਨ, ਜੋ ਸੂਬੇ ’ਚ ਲੋਕ ਸਭਾ ਦੀਆਂ ਚੋਣਾਂ ਲਈ ਖੜ੍ਹੇ ਸਨ । ਉਹ ਪਟਨਾ ਸਾਹਿਬ ਹਲਕੇ ਤੋਂ ਦੋ ਵਾਰ ਜਿੱਤੇ ਸਨ। ਇਸ ਤੋਂ ਬਾਅਦ ਉਨ੍ਹਾਂ ਨੂੰ 2019 ’ਚ ਟਿਕਟ ਨਹੀਂ ਦਿੱਤੀ ਗਈ ਸੀ ਪਰ ਹੁਣ ਉਹ ਪੱਛਮੀ ਬੰਗਾਲ ਦੀ ਆਸਨਸੋਲ ਸੀਟ ਤੋਂ ਦੁਬਾਰਾ ਚੋਣ ਲੜ ਰਹੇ ਹਨ।

Add a Comment

Your email address will not be published. Required fields are marked *