ਮਸ਼ਹੂਰ ਅਦਾਕਾਰਾ ਤਬੱਸੁਮ ਗੋਵਿਲ ਦਾ ਦਿਲ ਦਾ ਦੌਰਾ ਪੈਣ ਨਾਲ ਹੋਇਆ ਦਿਹਾਂਤ

ਮੁੰਬਈ : ਬਾਲ ਕਲਾਕਾਰ ਦੇ ਤੌਰ ‘ਤੇ ਕੰਮ ਕਰਨ ਅਤੇ ਦੂਰਦਰਸ਼ਨ ਦੇ ਪ੍ਰਸਿੱਧ ਟਾਕ ਸ਼ੋਅ ‘ਫੂਲ ਖਿਲੇ ਹੈਂ ਗੁਲਸ਼ਨ ਗੁਲਸ਼ਨ’ ਦੀ ਮੇਜ਼ਬਾਨ ਵਜੋਂ ਮਸ਼ਹੂਰ ਉੱਘੀ ਅਦਾਕਾਰਾ ਤਬੱਸੁਮ ਗੋਵਿਲ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਇਹ ਜਾਣਕਾਰੀ ਉਨ੍ਹਾਂ ਦੇ ਪੁੱਤਰ ਹੋਸ਼ਾਂਗ ਗੋਵਿਲ ਨੇ ਸਾਂਝੀ ਕੀਤੀ ਹੈ। ਹੋਸ਼ਾਂਗ ਨੇ ਪੀ. ਟੀ. ਆਈ. ਨੂੰ ਦੱਸਿਆ ਕਿ ਕੁਝ ਦਿਨ ਪਹਿਲਾਂ ਤਬੱਸੁਮ ਨੂੰ ਇਕ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਸੀ। ਉਨ੍ਹਾਂ ਨੂੰ ਗੈਸਟਰੋ ਦੀ ਸਮੱਸਿਆ ਸੀ ਅਤੇ ਉਹ ਉਸ ਦੀ ਜਾਂਚ ਲਈ ਹਸਪਤਾਲ ਗਏ ਸਨ। ਉਨ੍ਹਾਂ ਨੂੰ ਰਾਤ 8.40 ਅਤੇ 8.42 ਵਜੇ ਦੋ ਦਿਲ ਦੇ ਦੌਰੇ ਪਏ। ਸ਼ੁੱਕਰਵਾਰ ਰਾਤ ਨੂੰ ਉਨ੍ਹਾਂ ਦੀ ਮੌਤ ਹੋ ਗਈ।

ਤਬੱਸੁਮ ਗੋਵਿਲ ਨੂੰ ਇਕ ਬਾਲ ਕਲਾਕਾਰ ਦੇ ਰੂਪ ਵਿਚ ‘ਬੇਬੀ ਤਬੱਸੁਮ’ ਵਜੋਂ ਜਾਣਿਆ ਜਾਂਦਾ ਸੀ। ਉਨ੍ਹਾਂ ਨੇ 1940 ਦੇ ਦਹਾਕੇ ਦੇ ਅਖੀਰ ਵਿਚ “ਨਰਗਿਸ”, “ਮੇਰਾ ਸੁਹਾਗ”, “ਮੰਝਧਾਰ” ਅਤੇ “ਬੜੀ ਬਹਿਣ” ਜਿਹੀਆਂ ਫ਼ਿਲਮਾਂ ‘ਚ ਕੰਮ ਕੀਤਾ ਸੀ। ਉਨ੍ਹਾਂ ਨੇ 1972 ਤੋਂ 1993 ਤਕ ਦੂਰਦਰਸ਼ਨ ‘ਤੇ ਮਸ਼ਹੂਰ ਟਾਕ ਸ਼ੋਅ “ਫੂਲ ਖਿਲੇ ਹੈਂ ਗੁਲਸ਼ਨ ਗੁਲਸ਼ਨ” ਦੀ ਮੇਜ਼ਬਾਨੀ ਕੀਤੀ।

Add a Comment

Your email address will not be published. Required fields are marked *