ਰੇਲ ਸੇਵਾਵਾਂ ਬੰਦ ਹੋਣ ਕਾਰਨ ਯਾਤਰੀਆਂ ਨੂੰ ਕਰਨਾ ਪੈ ਰਿਹੈ ਮੁਸ਼ਕਲਾਂ ਦਾ ਸਾਹਮਣਾ
August 19, 2022
ਗਲਾਸਗੋ -ਬਰਤਾਨੀਆ ‘ਚ 45,000 ਤੋਂ ਵੱਧ ਰੇਲ ਕਰਮਚਾਰੀ ਤਨਖਾਹ, ਨੌਕਰੀਆਂ ਅਤੇ ਸ਼ਰਤਾਂ ਨੂੰ ਲੈ ਕੇ ਹੜਤਾਲ ਕਰ ਰਹੇ ਹਨ। ਜਿਸ ਕਾਰਨ ਬੰਦ ਪਈਆਂ ਰੇਲਾਂ ਕਾਰਨ ਯਾਤਰੀਆਂ ਨੂੰ ਵਧੇਰੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਾਣਕਾਰੀ ਮੁਤਾਬਕ ਸ਼ਨੀਵਾਰ ਨੂੰ ਵੀ ਕਰਮਚਾਰੀਆਂ ਵੱਲੋਂ ਹੜਤਾਲ ਕੀਤੀ ਜਾ ਰਹੀ ਹੈ।
ਇਸ ਸਬੰਧੀ ਯਾਤਰੀਆਂ ਨੂੰ ਕਿਹਾ ਜਾ ਰਿਹਾ ਹੈ ਕਿ ਉਹ ਲੋੜ ਪੈਣ ’ਤੇ ਹੀ ਰੇਲ ਰਾਹੀਂ ਸਫਰ ਕਰਨ। ਇਸ ਤੋਂ ਬਾਅਦ ਰੇਲ, ਮੈਰੀਟਾਈਮ ਅਤੇ ਟਰਾਂਸਪੋਰਟ (ਆਰ.ਐੱਮ.ਟੀ.) ਯੂਨੀਅਨ ਦੇ ਜਨਰਲ ਸਕੱਤਰ ਮਿਕ ਲਿੰਚ ਨੇ ਚੇਤਾਵਨੀ ਦਿੱਤੀ ਹੈ ਕਿ ਜਦੋਂ ਤੱਕ ਤਨਖਾਹ ਦਾ ਨਿਪਟਾਰਾ ਨਹੀਂ ਹੁੰਦਾ ਹੈ ਤਾਂ ਇਹ ਵਿਵਾਦ ਅਣਮਿੱਥੇ ਸਮੇਂ ਲਈ ਜਾਰੀ ਰਹੇਗਾ। ਹੜਤਾਲ ਤੋਂ ਬਾਅਦ ਦੇ ਦਿਨਾਂ ‘ਚ ਰੇਲ ਗੱਡੀਆਂ ਆਮ ਨਾਲੋਂ ਦੇਰੀ ਨਾਲ ਸ਼ੁਰੂ ਹੋਣਗੀਆਂ।

