ਕੈਨੇਡਾ : ਡਰੱਗ ਮਾਮਲੇ ‘ਚ ਪੰਜਾਬੀ ਮੂਲ ਦਾ ਟਰੱਕ ਡਰਾਈਵਰ ਗ੍ਰਿਫ਼ਤਾਰ

ਕੈਲਗਰੀ/ਅਲਬਰਟਾ : ਬੀਤੇ ਦਿਨ ਕੈਨੇਡੀਅਨ ਬਾਰਡਰ ਸਰਵਿਸ ਏਜੰਸੀ ਵੱਲੋਂ ਕੈਨੇਡੀਅਨ ਸੂਬੇ ਦੇ ਅਲਬਰਟਾ ਦੇ ਕਾਉਂਟਸ ਬਾਰਡਰ ਵਿਖੇ ਇਕ ਟਰੱਕ ਵਿੱਚ ਕੇਲਿਆਂ ਦੇ ਲੱਦੇ ਲੋਡ ਵਿਚ ਭਾਰੀ ਮਾਤਰਾ ਵਿੱਚ ਡਰੱਗ ਦੀ ਬਰਾਮਦਗੀ ਹੋਈ। ਇਸ ਮਾਮਲੇ ਵਿੱਚ ਇੱਕ ਪੰਜਾਬੀ ਮੂਲ ਦੇ ਟਰੱਕ ਡਰਾਈਵਰ ਨੂੰ ਗ੍ਰਿਫ਼ਤਾਰ ਕਰਕੇ ਉਸ ‘ਤੇ ਦੋਸ਼ ਆਇਦ ਕੀਤੇ ਗਏ ਹਨ।

ਗ੍ਰਿਫ਼ਤਾਰ ਅਤੇ ਚਾਰਜ ਹੋਣ ਵਾਲੇ ਡਰਾਈਵਰ ਦੀ ਸ਼ਨਾਖਤ ਕੈਲਗਰੀ ਕੈਨੇਡਾ ਦੇ ਵਾਸੀ ਗੁਰਕੀਰਤ ਸਿੰਘ (26) ਵਜੋਂ ਹੋਈ ਹੈ। ਕੈਨੇਡੀਅਨ ਬਾਰਡਰ ਸਰਵਿਸ ਏਜੰਸੀ ਮੁਤਾਬਕ 6 ਨਵੰਬਰ ਨੂੰ ਕੇਲਿਆਂ ਦਾ ਲੋਡ ਲੈਕੇ ਇੱਕ ਕਮਰਸ਼ੀਅਲ ਵਹੀਕਲ ਕੂਟਜ਼ ਬਾਰਡਰ ਵਿਖੇ ਦਾਖਲ ਹੋਇਆ ਤੇ ਸੈਕੰਡਰੀ ਇੰਸਪੈਕਸ਼ਨ ਦੌਰਾਨ ਲੋਡ ਵਿਚੋਂ 43 ਕਿਲੋਗ੍ਰਾਮ ਕੋਕੀਨ ਦੀ ਬਰਾਮਦਗੀ ਹੋਈ ਹੈ। ਇਸ ਮਾਮਲੇ ਵਿਚ ਗ੍ਰਿਫ਼ਤਾਰ ਗੁਰਕੀਰਤ ਸਿੰਘ ਦੀ ਅਦਾਲਤ ਵਿਚ ਪੇਸ਼ੀ ਵੀਰਵਾਰ ਨੂੰ ਹੋਵੇਗੀ।

Add a Comment

Your email address will not be published. Required fields are marked *