ਸਵਰਨ ਸਿੰਘ ਟਹਿਣਾ ਦਾ ਸਿੰਘ ਸਭਾ ਡਰਬੀ ਵਿਖੇ ਸਨਮਾਨ

ਲੰਡਨ, 18 ਅਗਸਤ -ਸਿੰਘ ਸਭਾ ਡਰਬੀ ਵਿਖੇ ਸੀਨੀਅਰ ਪੱਤਰਕਾਰ ਤੇ ਲੇਖਕ ਸਵਰਨ ਸਿੰਘ ਟਹਿਣਾ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।ਇਸ ਮੌਕੇ ਸਵਰਨ ਸਿੰਘ ਟਹਿਣਾ ਨੇ ਕਿਹਾ ਕਿ ਯੂ.ਕੇ. ‘ਚ ਇਹ ਇਕ ਅਹਿਮ ਸਥਾਨ ਹੈ, ਜਿਸ ਦੇ ਹਰ ਪੰਜਾਬੀ ਸਿੱਖ ਨੂੰ ਦਰਸ਼ਨ ਕਰਨੇ ਚਾਹੀਦੇ ਹਨ

ਇਸ ਮੌਕੇ ਰਾਜਿੰਦਰ ਸਿੰਘ ਪੁਰੇਵਾਲ ਨੇ ਸਵਰਨ ਸਿੰਘ ਟਹਿਣਾ ਦੀ ਨਿਰਪੱਖ ਪੱਤਰਕਾਰੀ ਦੀ ਸ਼ਲਾਘਾ ਕੀਤੀ । ਉਪਰੰਤ ਗੁਰਦੁਆਰਾ ਸਾਹਿਬ ਦੇ ਸੇਵਾਦਾਰਾਂ ਵਲੋਂ ਸਵਰਨ ਸਿੰਘ ਟਹਿਣਾ ਨੂੰ ਸਿਰਪਾਓ ਦੇ ਕੇ ਸਨਮਾਨਿਤ ਕੀਤਾ ਗਿਆ ।ਇਸ ਮੌਕੇ ਪ੍ਰੋਫੈਸਰ ਦਲਜੀਤ ਸਿੰਘ ਵਿਰਕ, ਹਰਪਿੰਦਰ ਸਿੰਘ ਕੰਗ, ਸਰਬਜੀਤ ਸਿੰਘ ਬਾਸੀ, ਗੁਰਪਾਲ ਸਿੰਘ, ਰਘਬੀਰ ਸਿੰਘ ਤੱਘੜ, ਹਰਜਿੰਦਰ ਸਿੰਘ ਮੰਡੇਰ, ਭਾਈ ਦਰਬਾਰਾ ਸਿੰਘ ਅਤੇ ਗਿਆਨੀ ਗੁਰਜੀਤ ਸਿੰਘ ਆਦਿ ਹਾਜ਼ਰ ਸਨ ।

Add a Comment

Your email address will not be published. Required fields are marked *