75 ਹਜ਼ਾਰ ਰੁਪਏ ਨਾਲ ਭਰਿਆ ਬੈਗ ਖੋਹ ਕੇ ਭੱਜਿਆ ਬਾਂਦਰ, ਪਾੜ ਕੇ ਸੁੱਟੇ ਨੋਟ

ਸ਼ਿਮਲਾ : ਸ਼ਿਮਲਾ ’ਚ ਬਾਂਦਰਾਂ ਦੀ ਦਹਿਸ਼ਤ ਤੋਂ ਲੋਕ ਪ੍ਰੇਸ਼ਾਨ ਹਨ। ਵੀਰਵਾਰ ਨੂੰ ਮਾਲ ਰੋਡ ’ਤੇ ਸਥਿਤ ਬੀ. ਐੱਸ. ਐੱਨ. ਐੱਲ. ਦਫ਼ਤਰ ’ਚ ਫ਼ੋਨ ਦਾ ਬਿੱਲ ਜਮ੍ਹਾ ਕਰਵਾਉਣ ਆਏ ਵਿਅਕਤੀ ਦੇ ਹੱਥੋਂ ਪੈਸਿਆਂ ਨਾਲ ਭਰਿਆ ਬੈਗ ਖੋਹ ਕੇ ਬਾਂਦਰ ਭੱਜ ਗਿਆ। ਜਿਵੇਂ ਹੀ ਬਾਂਦਰ ਬੈਗ ਲੈ ਕੇ ਭੱਜਿਆ ਤਾਂ ਵਿਅਕਤੀ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਇਸ ’ਤੇ ਦਫ਼ਤਰ ’ਚ ਮੌਜੂਦ ਮੁਲਾਜ਼ਮ ਤੇ ਹੋਰ ਲੋਕ ਇਕੱਠੇ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਬੈਗ ’ਚ 75 ਹਜ਼ਾਰ ਰੁਪਏ ਸਨ।

ਵਿਅਕਤੀ ਵੱਲੋਂ ਰੌਲਾ ਪਾਉਣ ਤੋਂ ਬਾਅਦ ਬੀ. ਐੱਸ. ਐੱਨ. ਐੱਲ. ਮੁਲਾਜ਼ਮ ਬਾਂਦਰ ਦੇ ਪਿੱਛੇ ਭੱਜੇ ਅਤੇ ਛੱਤ ’ਤੇ ਚੜ੍ਹ ਗਏ। ਸਟਾਫ਼ ਅਤੇ ਹੋਰ ਲੋਕਾਂ ਦੀ ਮਦਦ ਨਾਲ ਪੈਸਿਆਂ ਨਾਲ ਭਰਿਆ ਬੈਗ ਵਾਪਸ ਲੈਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਗਈ। ਬਾਂਦਰ ਨੇ ਬੈਗ ’ਚੋਂ ਪੈਸੇ ਕੱਢ ਕੇ ਛੱਤ ’ਤੇ ਖਿਲਾਰਣੇ ਸ਼ੁਰੂ ਕਰ ਦਿੱਤੇ ਅਤੇ ਕੁਝ ਨੋਟ ਵੀ ਪਾੜ ਕੇ ਸੁੱਟ ਦਿੱਤੇ। ਏਅਰਗਨ ਦੇ ਡਰ ਨਾਲ ਬਾਂਦਰ ਨੇ ਬੈਗ ਛੱਡ ਦਿੱਤਾ। ਦੱਸਿਆ ਜਾ ਰਿਹਾ ਹੈ ਕਿ 70 ਰੁਪਏ ਵਾਪਸ ਮਿਲ ਗਏ ਹਨ। 

Add a Comment

Your email address will not be published. Required fields are marked *