ਲਾਹੌਰ ਦੀ ਪੰਜਾਬ ਯੂਨੀਵਰਿਸਟੀ ‘ਚ ਸਿਡਨੀ ਨਿਵਾਸੀ ਹਰਕੀਰਤ ਸਿੰਘ ਦੀਆਂ ਕਿਤਾਬਾਂ ‘ਤੇ ਵਿਚਾਰ ਗੋਸ਼ਟੀ

ਸਿਡਨੀ/ਲਾਹੌਰ :- ਪੰਜਾਬ ਯੂਨੀਵਰਸਿਟੀ ਲਾਹੌਰ ਵਿਖੇ ਹਰਕੀਰਤ ਸਿੰਘ ਸੰਧਰ ਦੀਆਂ ‘ਜਦੋਂ ਤੁਰੇ ਸੀ’ ਅਤੇ ‘ਕਿਸਾਨ ਨਾਮਾਂ’ ਕਿਤਾਬ ‘ਤੇ ਵਿਚਾਰ ਗੋਸ਼ਟੀ ਕੀਤੀ ਗਈ। ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਸਰਬਜੀਤ ਸਿੰਘ ਨੇ ਹਰਕੀਰਤ ਸਿੰਘ ਸੰਧਰ ਦੀ  ਕਿਤਾਬ ‘ਜਦੋਂ ਤੁਰੀ ਸੀ’ ਬਾਰੇ ਬੋਲਦਿਆਂ ਕਿਹਾ ਕੇ ਇਹ ਖੋਜ ਭਰਪੂਰ ਕਿਤਾਬ ਹੈ, ਜਿਸ ਵਿਚ 4500 ਸਾਲ ਦੀ ਇੰਡੀਆ ਆਸਟ੍ਰੇਲੀਆ ਦੀ ਕਹਾਣੀ ਨੂੰ ਬਿਆਨ ਕੀਤਾ ਗਿਆ ਹੈ।

ਕਿਸਾਨ ਨਾਮਾਂ ਕਿਤਾਬ ਵਿੱਚ ਭਾਰਤ ਵਿੱਚ ਚੱਲੇ ਕਿਸਾਨੀ ਮੋਰਚੇ ਦੀ ਕਹਾਣੀ ਨੂੰ ਦਰਜ ਕੀਤਾ ਹੈ। ਪੰਜਾਬ ਯੂਨੀਵਰਸਿਟੀ ਲਾਹੌਰ ਦੇ ਵਿਚ ਪ੍ਰੋਗਰਾਮ ਦਾ ਆਯੋਜਨ ਸੀਨੀਅਰ ਰੇਡਿਓ ਬਰੋਡਕਾਸਟਰ ਮਹਿਸੂਦ ਮੱਲ੍ਹੀ ਅਤੇ ਸਰਬਜੀਤ ਸਿੰਘ ਨੇ ਕੀਤਾ। ਇਸ ਮੌਕੇ ਜਗਬਾਣੀ ਦੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਹਰਕੀਕਤ ਸੰਧਰ ਨੇ ਦੱਸਿਆ ਕਿ ਪਾਕਿਸਤਾਨ ਵਿੱਚ ਉਹਨਾਂ ਦੀਆਂ ਕਿਤਾਬਾਂ ਨੂੰ ਉਰਦੂ ਵਿੱਚ ਵੀ ਪ੍ਰਕਾਸ਼ਿਤ ਕੀਤਾ ਜਾਵੇਗਾ। ਇਸ ਮੌਕੇ ਵਿਸ਼ੇਸ਼ ਤੌਰ ‘ਤੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਸਮੇਂ ਦਵਿੰਦਰ ਸਿੰਘ ਧਾਰੀਆ ਨੇ ਆਪਣੇ ਗੀਤ ਰਾਹੀਂ ਹਾਜ਼ਰੀ ਲਗਵਾਈ। ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਦੇ ਪ੍ਰੋਫੈਸਰ ਨੇ ਕਿਤਾਬਾਂ ਨੂੰ ਉਰਦੂ ਭਾਸ਼ਾ ਵਿੱਚ ਰੂਪਾਂਤਰ ਕਰਨ ਦੀ ਹਾਮੀ ਵੀ ਭਰੀ। 

ਇਸ ਮੌਕੇ ਪੰਜਾਬੀ ਭਾਸ਼ਾ ਨੂੰ ਪਿਆਰ ਕਰਨ ਵਾਲੇ ਡੀਨ ਡਾਕਟਰ ਖਾਲਿਦ ਮਹਿਮੂਦ, ਸੀਨੀਅਰ ਰੇਡੀਓ ਬਰੌਡਕਾਸਟਰ ਮਸੂਦ ਮੱਲੀ, ਸਰਬਜੀਤ ਸਿੰਘ, ਡਾ. ਅਕਰਮ ਸੋਮਿਓ, ਵਾਜੀਹਾ ਆਰਿਫ, ਹੈੱਡ ਆਫ ਡਿਪਾਰਟਮੈਂਟ ਡਾ. ਸਵੇਰਾ ਸ਼ਮੀ, ਫਿਲਮ ਸਟਾਰ ਇਫਤਿਖਾਰ ਠਾਕੁਰ, ਸ਼ਬਰ ਹਸ਼ਮ, ਡਾ. ਨਬੀਲਾ ਰਹਿਮਤ, ਰਾਣਾ ਸ਼ਾਹਿਦ, ਡਾਇਰੈਕਟਰ ਪੰਜਾਬ ਇੰਸਟੀਚਿਊਟ ਆਫ ਲੈਂਗੂਏਜ ਅਸੀਮ ਚੌਧਰੀ, ਡਾਇਰੈਕਰ ਜਨਰਲ ਪਾਪੂਲੇਸ਼ਨ ਵੈਲਫੇਅਰ ਪੰਜਾਬ ਸਮਨ ਰਾਏ, ਵਾਈਸ ਚਾਂਸਲਰ ਯੁਨੀਵਰਸਿਟੀ ਝੰਗ ਪਰੋਫੈਸਰ ਡਾਕਰ ਨਾਬੀਆ ਰਹਿਮਾਨ, ਡਾਇਰੈਕਰ ਜਨਰਲ ਪੰਜਾਬੀ ਇੰਸਟੀਚਿਊਟ ਆਫ ਲੈਂਗੂਏਜ ਆਰਟ ਐਂਡ ਕਲਚਰ ਡਾ. ਸੁਗਰਾ ਸੱਦਾਫ ਅਤੇ ਹੋਰ ਵਿਸ਼ੇਸ਼ ਤੌਰ ‘ਤੇ ਪਹੁੰਚੇ। ਲੇਖਕ ਹਰਕੀਰਤ ਸਿੰਘ ਸੰਧਰ ਨੇ ਬੋਲਦਿਆਂ ਕਿਹਾ ਕਿ ਪੰਜਾਬ ਯੂਨੀਵਰਸਿਟੀ ਲਾਹੌਰ ਤੋਂ ਮਿਲੇ ਪਿਆਰ ਸਤਿਕਾਰ ਅਤੇ ਅਦਬ ਦਾ ਉਹ ਸਦਾ ਰਿਣੀ ਰਹੇਗਾ ਅਤੇ ਪੰਜਾਬੀ ਮਾਂ ਬੋਲੀ ਲਈ ਸਦਾ ਕਾਰਜਸ਼ੀਲ ਰਹੇਗਾ। ਫਿਲਮ ਸਟਾਰ ਇਫਤਿਆਰ ਠਾਕੁਰ ਨੇ ਹਰਕੀਰਤ ਸਿੰਘ ਸੰਧਰ ਨੂੰ ਪੰਜਾਬੀ ਭਾਸ਼ਾ ਦੇ ਵਿਕਾਸ ਲਈ ਕਾਰਜਸ਼ੀਲ ਹੋਣ ਤੇ ਮੁਬਾਰਕਬਾਦ ਦਿੱਤੀ।ਇਸ ਮੌਕੇ ਸਰਬਜੀਤ ਸਿੰਘ ਅਤੇ ਪ੍ਰਭਜੀਤ ਸਿੰਘ ਨੇ ਆਸਟ੍ਰੇਲੀਅਨ ਸੰਗਤ ਵੱਲੋਂ ਰੇਡੀਓ ਜੋਕੀ ਮਹਿਸੂਦ ਮੱਲ੍ਹੀ ਨੂੰ ਸਨਮਾਨ ਚਿੰਨ੍ਹ ਭੇਂਟ ਕੀਤਾ।

Add a Comment

Your email address will not be published. Required fields are marked *