ਕੱਟੜਪੰਥੀ ਇਸਲਾਮ ਧਰਮ ਗੁਰੂ ਨੂੰ ਮਿਲੀ 8658 ਸਾਲ ਦੀ ਮਿਸਾਲੀ ਸਜ਼ਾ

ਕੱਟੜਪੰਥੀ ਇਸਲਾਮ ਧਰਮ ਪ੍ਰਚਾਰਕ (ਗੁਰੂ) ਅਦਨਾਨ ਓਕਤਾਰ ਨੂੰ ਅਦਾਲਤ ਨੇ 8658 ਸਾਲ ਕੈਦ ਦੀ ਮਿਸਾਲੀ ਸਜ਼ਾ ਸੁਣਾਈ ਹੈ। ਮਾਮਲਾ ਤੁਰਕੀ ਦਾ ਹੈ, ਜਿੱਥੇ ਅਦਾਲਤ ਨੇ ਜਨਵਰੀ 2021 ‘ਚ ਅਦਨਾਨ ਨੂੰ 10 ਵੱਖ-ਵੱਖ ਦੋਸ਼ਾਂ ਵਿੱਚ ਦੋਸ਼ੀ ਠਹਿਰਾਇਆ ਸੀ। ਇਨ੍ਹਾਂ ਵਿੱਚ ਅਪਰਾਧਿਕ ਗਿਰੋਹ ਚਲਾਉਣਾ, ਰਾਜਨੀਤਕ ਅਤੇ ਫੌਜੀ ਜਾਸੂਸੀ ਵਿੱਚ ਸ਼ਾਮਲ ਹੋਣਾ, ਨਾਬਾਲਗਾਂ ਦਾ ਜਿਨਸੀ ਸ਼ੋਸ਼ਣ, ਜਬਰ-ਜ਼ਨਾਹ, ਬਲੈਕਮੇਲ ਅਤੇ ਟਾਰਚਰ ਕਰਨ ਵਰਗੇ ਅਪਰਾਧ ਸ਼ਾਮਲ ਹਨ। ਅਦਨਾਨ ਓਕਤਾਰ ਨੂੰ ਅਕਸਰ ਆਧੁਨਿਕ ਪਹਿਰਾਵੇ ਵਾਲੀਆਂ ਔਰਤਾਂ ਨਾਲ ਘਿਰਿਆ ਦੇਖਿਆ ਜਾਂਦਾ ਸੀ, ਜਿਨ੍ਹਾਂ ਨੂੰ ਉਹ ‘ਕਿਟੈਂਸ’ (Kittens) ਬੁਲਾਉਂਦਾ ਸੀ।

PunjabKesari

ਤੁਰਕੀ ਦੇ ਸਥਾਨਕ ਮੀਡੀਆ ਅਨੁਸਾਰ ਅਦਨਾਨ ਇਕ ਪੰਥ ਨੇਤਾ ਵਜੋਂ ਜਾਣਿਆ ਜਾਂਦਾ ਸੀ। ਉਹ ਔਰਤਾਂ ਨਾਲ ਟੀਵੀ ਪ੍ਰੋਗਰਾਮ ਕਰਦਾ ਸੀ, ਜਿਸ ਵਿੱਚ ਉਹ ਰੂੜੀਵਾਦੀ ਕਦਰਾਂ-ਕੀਮਤਾਂ ਦਾ ਪ੍ਰਚਾਰ ਕਰਦਾ ਸੀ। ਅਦਨਾਨ ਨੇ ‘ਹਾਰੂਨ ਯਾਹੀਆ’ ਦੇ ਨਾਂ ਹੇਠ ਦੁਨੀਆ ਭਰ ਦੀਆਂ ਕਈ ਭਾਸ਼ਾਵਾਂ ਵਿੱਚ ਕਈ ਕਿਤਾਬਾਂ ਵੀ ਪ੍ਰਕਾਸ਼ਿਤ ਕੀਤੀਆਂ ਹਨ। 2018 ਵਿੱਚ ਪੁਲਸ ਨੇ ਅਦਨਾਨ ਦੇ ਇਕ ਵਿਲਾ ‘ਚ ਛਾਪਾ ਮਾਰਿਆ ਅਤੇ ਇਸਲਾਮਿਕ ਨੇਤਾ ਤੇ ਉਸ ਦੇ ਸੈਂਕੜੇ ਸਮਰਥਕਾਂ ਨੂੰ ਗ੍ਰਿਫ਼ਤਾਰ ਕੀਤਾ ਸੀ। ਪੁਲਸ ਨੇ ਖੁਲਾਸਾ ਕੀਤਾ ਸੀ ਕਿ ਉਹ ਇਕ ਇਸਲਾਮਿਕ ਫਿਰਕੇ ਦਾ ਆਗੂ ਦੱਸ ਕੇ ਇਕ ਅਪਰਾਧਿਕ ਗਿਰੋਹ ਚਲਾਉਂਦਾ ਸੀ। ਉਸ ਦਾ ਆਨਲਾਈਨ A9 ਟੀਵੀ ਚੈਨਲ ਵੀ ਬੰਦ ਕਰ ਦਿੱਤਾ ਗਿਆ ਸੀ।

ਅਦਨਾਨ ਪਹਿਲੀ ਵਾਰ 1990 ਦੇ ਦਹਾਕੇ ‘ਚ ਦੁਨੀਆ ਦੇ ਸਾਹਮਣੇ ਆਇਆ ਸੀ। ਉਹ ਇਕ ਫਿਰਕੇ ਦਾ ਆਗੂ ਸੀ, ਜੋ ਕਈ ਵਾਰ ਸੈਕਸ ਸਕੈਂਡਲਾਂ ਵਿੱਚ ਉਲਝਿਆ ਹੋਇਆ ਸੀ। ਇਸ ਦੇ A9 ਟੀਵੀ ਚੈਨਲ ਨੇ 2011 ਵਿੱਚ ਆਨਲਾਈਨ ਪ੍ਰਸਾਰਣ ਸ਼ੁਰੂ ਕੀਤਾ ਸੀ, ਜਿਸ ਦੀ ਤੁਰਕੀ ਦੇ ਧਾਰਮਿਕ ਨੇਤਾਵਾਂ ਨੇ ਸਖ਼ਤ ਨਿੰਦਾ ਕੀਤੀ ਸੀ। ਸੁਣਵਾਈ ਦੌਰਾਨ ਇਕ ਔਰਤ ਨੇ ਦੋਸ਼ ਲਾਇਆ ਕਿ ਅਦਨਾਨ ਨੇ ਕਈ ਔਰਤਾਂ ਨਾਲ ਜਬਰ-ਜ਼ਨਾਹ ਕੀਤਾ ਅਤੇ ਉਨ੍ਹਾਂ ਨੂੰ ਗਰਭ ਨਿਰੋਧਕ ਦਵਾਈਆਂ ਦਾ ਸੇਵਨ ਕਰਨ ਲਈ ਮਜਬੂਰ ਕੀਤਾ। ਛਾਪੇਮਾਰੀ ਦੌਰਾਨ ਅਦਨਾਨ ਦੇ ਘਰੋਂ 69 ਹਜ਼ਾਰ ਗਰਭ ਨਿਰੋਧਕ ਗੋਲੀਆਂ ਬਰਾਮਦ ਹੋਈਆਂ। ਇਲਜ਼ਾਮਾਂ ‘ਚ ਅਮਰੀਕਾ ਸਥਿਤ ਮੁਸਲਿਮ ਵਿਦਵਾਨ ਫਤੁੱਲਾ ਗੁਲੇਨ ਦੇ ਨੈੱਟਵਰਕ ਦਾ ਸਮਰਥਨ ਕਰਨਾ ਵੀ ਸ਼ਾਮਲ ਹੈ, ਜਿਸ ਉੱਤੇ ਤੁਰਕੀ ਨੇ 2016 ਵਿੱਚ ਇਕ ਅਸਫਲ ਤਖਤਾਪਲਟ ਦੀ ਸਾਜ਼ਿਸ਼ ਰਚਣ ਦਾ ਦੋਸ਼ ਲਗਾਇਆ ਸੀ।

PunjabKesari

ਅਦਨਾਨ ਨੂੰ ਉਸ ਸਮੇਂ 1075 ਸਾਲ ਦੀ ਸਜ਼ਾ ਸੁਣਾਈ ਗਈ ਸੀ ਪਰ ਉਸ ਫ਼ੈਸਲੇ ਨੂੰ ਉੱਚ ਅਦਾਲਤ ਨੇ ਪਲਟ ਦਿੱਤਾ ਸੀ। ਸਥਾਨਕ ਮੀਡੀਆ ਦੇ ਅਨੁਸਾਰ ਮੁਕੱਦਮੇ ਦੌਰਾਨ ਇਸਤਾਂਬੁਲ ਦੀ ਉੱਚ ਅਪਰਾਧਿਕ ਅਦਾਲਤ ਨੇ ਬੁੱਧਵਾਰ ਨੂੰ ਅਦਨਾਨ ਨੂੰ ਜਿਨਸੀ ਸ਼ੋਸ਼ਣ ਅਤੇ ਬੰਦੀ ਬਣਾਉਣ ਸਮੇਤ ਕਈ ਦੋਸ਼ਾਂ ਵਿੱਚ 8658 ਸਾਲ ਕੈਦ ਦੀ ਸਜ਼ਾ ਸੁਣਾਈ।

ਮੀਡੀਆ ਰਿਪੋਰਟਾਂ ਮੁਤਾਬਕ ਅਦਾਲਤ ਨੇ 10 ਹੋਰ ਸ਼ੱਕੀਆਂ ਨੂੰ ਵੀ 8658 ਸਾਲ ਕੈਦ ਦੀ ਸਜ਼ਾ ਸੁਣਾਈ ਹੈ। ‘ਤੁਰਕੀ ਡੇਲੀ ਸਬਾਹ’ ਦੇ ਅਨੁਸਾਰ ਇਹ ਸਜ਼ਾ 9803 ਸਾਲ ਅਤੇ 6 ਮਹੀਨਿਆਂ ਵਿੱਚ ਅਦਾਲਤ ਦੁਆਰਾ ਸੌਂਪੇ ਗਏ ਪਿਛਲੇ ਰਿਕਾਰਡ ਤੋਂ ਵੱਧ ਨਹੀਂ ਹੈ ਪਰ ਅਜੇ ਵੀ ਦੇਸ਼ ਤੇ ਦੁਨੀਆ ਵਿੱਚ ਸਭ ਤੋਂ ਲੰਬੇ ਸਮੇਂ ‘ਚੋਂ ਇਕ ਹੈ। ਸੁਣਵਾਈ ਦੌਰਾਨ ਅਦਨਾਨ ਨੇ ਕਈ ਰਾਜ਼ ਅਤੇ ਘਿਨੌਣੇ ਯੌਨ ਅਪਰਾਧਾਂ ਦਾ ਖੁਲਾਸਾ ਕੀਤਾ। ਅਦਨਾਨ ਨੇ ਦਸੰਬਰ ‘ਚ ਸੁਣਵਾਈ ਦੌਰਾਨ ਜੱਜ ਨੂੰ ਦੱਸਿਆ ਸੀ ਕਿ ਉਸ ਦੀਆਂ ਕਰੀਬ 1000 ਗਰਲਫ੍ਰੈਂਡਜ਼ ਹਨ।

Add a Comment

Your email address will not be published. Required fields are marked *