ਖ਼ਰਾਬ ਫਾਰਮ ਨਾਲ ਜੂਝ ਰਹੇ ਰਾਹੁਲ ਨੂੰ ਬੱਲੇਬਾਜ਼ੀ ਦੇ ਟਿਪਸ ਦਿੰਦੇ ਨਜ਼ਰ ਆਏ ਕੋਹਲੀ
![](http://mehakewattan.com/wp-content/uploads/2022/11/2022_11image_21_39_023501074rahulandkohli-ll.jpg)
ਟੀ-20 ਵਿਸ਼ਵ ਕੱਪ ‘ਚ ਭਾਰਤ ਦੇ ਉਪ-ਕਪਤਾਨ ਅਤੇ ਸਲਾਮੀ ਬੱਲੇਬਾਜ਼ ਕੇ. ਐੱਲ. ਰਾਹੁਲ ਦਾ ਹੁਣ ਤੱਕ ਦਾ ਸਫਰ ਨਿਰਾਸ਼ਾਜਨਕ ਰਿਹਾ ਹੈ। ਰਾਹੁਲ ਨੇ ਸੁਪਰ-12 ਪੜਾਅ ਦੇ ਤਿੰਨੋਂ ਮੈਚਾਂ ਵਿੱਚ ਪ੍ਰਸ਼ੰਸਕਾਂ ਨੂੰ ਨਿਰਾਸ਼ ਕੀਤਾ ਹੈ। ਇਨ੍ਹਾਂ ਤਿੰਨਾਂ ਮੈਚਾਂ ਵਿੱਚ ਰਾਹੁਲ ਨੇ ਕੁੱਲ ਮਿਲਾ ਕੇ ਸਿਰਫ਼ 22 ਦੌੜਾਂ ਬਣਾਈਆਂ ਹਨ। ਹਾਲਾਂਕਿ ਭਾਰਤੀ ਟੀਮ ਦੇ ਮੁੱਖ ਕੋਚ ਰਾਹੁਲ ਦ੍ਰਾਵਿੜ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਰਾਹੁਲ ‘ਤੇ ਭਰੋਸਾ ਹੈ ਅਤੇ ਉਹ ਉਨ੍ਹਾਂ ਨੂੰ ਹੋਰ ਮੌਕੇ ਦੇਣਾ ਚਾਹੁੰਦੇ ਹਨ।
ਰਾਹੁਲ ਜਿੱਥੇ ਫਾਰਮ ਨਾਲ ਜੂਝ ਰਹੇ ਹਨ, ਉੱਥੇ ਹੀ ਅਨੁਭਵੀ ਬੱਲੇਬਾਜ਼ ਵਿਰਾਟ ਕੋਹਲੀ ਇਸ ਟੂਰਨਾਮੈਂਟ ਵਿੱਚ ਚਮਕ ਰਹੇ ਹਨ। ਕੋਹਲੀ ਵੀ ਉਪ-ਕਪਤਾਨ ਰਾਹੁਲ ਨਾਲ ਆਪਣੀ ਸ਼ਾਨਦਾਰ ਫਾਰਮ ਨੂੰ ਸਾਂਝਾ ਕਰਨਾ ਚਾਹੁੰਦੇ ਹਨ, ਇਸ ਲਈ ਕੋਹਲੀ ਵੀ ਬੰਗਲਾਦੇਸ਼ ਖਿਲਾਫ ਅਹਿਮ ਮੈਚ ਤੋਂ ਪਹਿਲਾਂ ਰਾਹੁਲ ਨੂੰ ਬੱਲੇਬਾਜ਼ੀ ਟਿਪਸ ਦਿੰਦੇ ਨਜ਼ਰ ਆਏ।
ਇਕ ਪੱਤਰਕਾਰ ਨੇ ਸੋਸ਼ਲ ਮੀਡੀਆ ‘ਤੇ ਦੋਵਾਂ ਬੱਲੇਬਾਜ਼ਾਂ ਦਾ ਵੀਡੀਓ ਪੋਸਟ ਕੀਤਾ, ਜਿਸ ‘ਚ ਕੋਹਲੀ ਨੈੱਟ ਅਭਿਆਸ ‘ਚ ਰਾਹੁਲ ਨੂੰ ਬੱਲੇਬਾਜ਼ੀ ਦੇ ਟਿਪਸ ਦਿੰਦੇ ਨਜ਼ਰ ਆ ਰਹੇ ਹਨ।
![](http://mehakewattan.com/wp-content/uploads/2023/07/ALL-ADDS-2023_page-0001-1638x2048-1.jpg)
ਜ਼ਿਕਰਯੋਗ ਹੈ ਕਿ ਭਾਰਤ ਬੁੱਧਵਾਰ ਨੂੰ ਬੰਗਲਾਦੇਸ਼ ਦੇ ਖਿਲਾਫ ਮੈਚ ਖੇਡਣ ਜਾ ਰਿਹਾ ਹੈ। ਦੱਖਣੀ ਅਫਰੀਕਾ ਖਿਲਾਫ ਮਿਲੀ ਹਾਰ ਤੋਂ ਬਾਅਦ ਭਾਰਤ ਲਈ ਇਹ ਮੈਚ ਜਿੱਤਣਾ ਬਹੁਤ ਜ਼ਰੂਰੀ ਹੈ, ਤਾਂ ਕਿ ਟੀਮ ਦਾ ਸੈਮੀਫਾਈਨਲ ਤੱਕ ਦਾ ਸਫਰ ਮੁਸ਼ਕਿਲ ਨਾ ਹੋਵੇ। ਭਾਰਤੀ ਟੀਮ ਅਤੇ ਪ੍ਰਸ਼ੰਸਕਾਂ ਨੂੰ ਇਸ ਮੈਚ ‘ਚ ਰਾਹੁਲ ਤੋਂ ਕਾਫੀ ਉਮੀਦਾਂ ਹਨ।