ਭਾਰਤੀ ਸੰਕੇਤਿਕ ਭਾਸ਼ਾ ਨੂੰ 23ਵੀਂ ਅਧਿਕਾਰਿਕ ਭਾਸ਼ਾ ਬਣਾਉਣ ਲਈ ਕੋਸ਼ਿਸ਼ ਕੀਤੀ : ਰਣਵੀਰ ਸਿੰਘ

ਮੁੰਬਈ – ਸੁਪਰਸਟਾਰ ਤੇ ਯੂਥ ਆਈਕਨ ਰਣਵੀਰ ਸਿੰਘ ਨੇ ਅਧਿਕਾਰੀਆਂ ਨੂੰ ਭਾਰਤੀ ਸੰਕੇਤਿਕ ਭਾਸ਼ਾ (ਆਈ. ਐੱਸ. ਐੱਲ) ਨੂੰ ਭਾਰਤ ਦੀ 23ਵੀਂ ਸਰਕਾਰੀ ਭਾਸ਼ਾ ਵਜੋਂ ਮਾਨਤਾ ਦੇਣ ‘ਤੇ ਘੋਸ਼ਿਤ ਕਰਨ ਦੀ ਅਪੀਲ ਕੀਤੀ ਹੈ। ਉਸ ਨੇ ਜਾਗਰੂਕਤਾ ਵਧਾਉਣ ਦੇ ਉਦੇਸ਼ ਨਾਲ 2020 ’ਚ ਇਕ ਪਟੀਸ਼ਨ ’ਤੇ ਦਸਤਖਤ ਵੀ ਕੀਤੇ। ਹੁਣ ਅਦਾਕਾਰ ਨੇ ਸੰਕੇਤਿਕ ਭਾਸ਼ਾ ’ਚ ਫ਼ਿਲਮ ‘83’ ਨੂੰ ਸਕ੍ਰੀਨ ਕਰਨ ਲਈ ਦੁਬਾਰਾ ਸਮਰਥਨ ਦਿੱਤਾ ਹੈ।ਰਣਵੀਰ ਦਾ ਕਹਿਣਾ ਹੈ ਕਿ ਜਦੋਂ ਮੈਨੂੰ ’83’ ਦੀ ਕਹਾਣੀ ਸੁਣਾਈ ਗਈ ਤਾਂ ਜੋ ਮੈਨੂੰ ਸਭ ਤੋਂ ਵੱਧ ਗੱਲ ਪਸੰਦ ਆਈ , ਉਹ ਇਹ ਸੀ ਕਿ ਕਿਵੇਂ ਟੀਮ ਨੇ ਲੋਕਾਂ ਤੇ ਸਭਿਆਚਾਰਾਂ ਦੀ ਸ਼ਮੂਲੀਅਤ ਦਾ ਜਸ਼ਨ ਮਨਾਇਆ ਤੇ ਖਿਡਾਰੀਆਂ ਦੀ ਪ੍ਰਸਨੈਲਟੀ ਨੂੰ ਵੀ ਵਧਾਇਆ, ਇਕ ਅਜੇਤੂ ਟੀਮ ਬਣਾਈ ਜਿਸ ਨੇ ਸਾਨੂੰ 1983 ਦਾ ਚੈਂਪੀਅਨ ਬਣਾਇਆ। ਜੇਕਰ ਅਸੀਂ ਦੁਨੀਆ ‘ਚ ਸਭ ਤੋਂ ਉੱਤਮ ਬਣਨਾ ਹੈ, ਤਾਂ ਸਾਨੂੰ ਇਕੱਠੇ ਆਉਣਾ ਹੋਵੇਗਾ ਤੇ ਇਕ ਦੇਸ਼ ਦੇ ਰੂਪ ’ਚ ਇਕਜੁੱਟ ਹੋਣਾ ਹੋਵੇਗਾ। ਮੈਂ ਭਾਰਤੀ ਸੰਕੇਤਿਕ ਭਾਸ਼ਾ ਨੂੰ 23ਵੀਂ ਸਰਕਾਰੀ ਭਾਸ਼ਾ ਬਣਾਉਣ ਲਈ ਕੁਝ ਕਰਨ ਦੀ ਕੋਸ਼ਿਸ਼ ਕੀਤੀ ਹੈ ਤਾਂ ਜੋ ਅਸੀਂ ਸਮਾਜ ’ਚ ਬੋਲ਼ੇ ਲੋਕਾਂ ਨੂੰ ਬਰਾਬਰ ਮੌਕੇ ਪ੍ਰਦਾਨ ਕਰ ਸਕੀਏ।

Add a Comment

Your email address will not be published. Required fields are marked *