11 ਸਾਲਾ ਮੁੰਡੇ ਨੇ IQ ਟੈਸਟ ‘ਚ ਰਚਿਆ ਇਤਿਹਾਸ, ਆਈਨਸਟਾਈਨ ਤੇ ਹਾਕਿੰਗ ਨੂੰ ਵੀ ਛੱਡਿਆ ਪਿੱਛੇ

ਬ੍ਰਿਟੇਨ ਦੇ ਇੱਕ 11 ਸਾਲ ਦੇ ਮੁੰਡੇ ਨੇ ਇਤਿਹਾਸ ਰਚ ਦਿੱਤਾ ਹੈ। ਉਸ ਨੇ ਮੇਨਸਾ ਆਈਕਿਊ ਟੈਸਟ (Mensa IQ score) ਵਿੱਚ 162 ਅੰਕ ਪ੍ਰਾਪਤ ਕੀਤੇ ਹਨ। ਦਾਅਵਾ ਕੀਤਾ ਜਾ ਰਿਹਾ ਹੈ ਕਿ ਉਸ ਨੇ ਦੁਨੀਆ ਦੇ ਸਭ ਤੋਂ ਵੱਡੇ ਪ੍ਰਤਿਭਾਸ਼ਾਲੀ ਅਲਬਰਟ ਆਈਨਸਟਾਈਨ ਅਤੇ ਸਟੀਫਨ ਹਾਕਿੰਗ ਨੂੰ ਵੀ ਪਿੱਛੇ ਛੱਡ ਦਿੱਤਾ ਹੈ। ਇਹ ਅੰਦਾਜ਼ਾ ਲਗਾਇਆ ਗਿਆ ਹੈ ਕਿ ਆਈਨਸਟਾਈਨ ਅਤੇ ਹਾਕਿੰਗ ਦਾ ਆਈਕਿਊ 160 ਦੇ ਕਰੀਬ ਸੀ। ਰਿਪੋਰਟ ਮੁਤਾਬਕ ਯੂਸਫ ਸ਼ਾਹ ਵਿਗਟਨ ਮੂਰ ਪ੍ਰਾਇਮਰੀ ਸਕੂਲ ਦਾ ਵਿਦਿਆਰਥੀ ਹੈ।

ਨਿਊਯਾਰਕ ਪੋਸਟ ਦੇ ਅਨੁਸਾਰ ਯੂਸਫ ਅਤੇ ਉਸਦੇ ਮਾਤਾ-ਪਿਤਾ ਨੇ ਫ਼ੌਸਲਾ ਕੀਤਾ ਸੀ ਕਿ ਉਹ ਹਾਈ ਸਕੂਲ ਦੀ ਤਿਆਰੀ ਦੇ ਨਾਲ ਹੀ ਮੇਨਸਾ ਪ੍ਰੀਖਿਆ ਦੀ ਤਿਆਰੀ ਕਰੇਗਾ। ਦੋਵਾਂ ਦਾ ਸਿਲੇਬਸ ਲਗਭਗ ਇੱਕੋ ਜਿਹਾ ਹੈ। ਉਸ ਦੇ ਪਿਤਾ ਇਰਫਾਨ ਸ਼ਾਹ ਨੇ ਕਿਹਾ ਕਿ ਇਸ ਦੀ ਤਿਆਰੀ ਕਰਨਾ ਮੁਸ਼ਕਲ ਪ੍ਰੀਖਿਆ ਹੈ। ਅਸੀਂ ਉਹੀ ਕੀਤਾ ਜੋ ਅਸੀਂ ਪਹਿਲਾਂ ਹੀ ਕਰ ਰਹੇ ਸੀ- ਆਈਕਿਊ ਟੈਸਟ ਲਈ ਕੁਝ ਖਾਸ ਤਿਆਰੀ ਨਹੀਂ ਕੀਤੀ।

PunjabKesari

ਆਕਸਫੋਰਡ ਵਿੱਚ ਪੜ੍ਹਨ ਦੀ ਇੱਛਾ

ਯੂਸਫ ਦੇ ਪਿਤਾ ਇਰਫਾਨ ਨੇ ਲੀਡਸਲਾਈਵ ਨੂੰ ਦੱਸਿਆ ਕਿ ਉਸਦਾ ਪੁੱਤਰ ਆਕਸਫੋਰਡ ਜਾਂ ਕੈਮਬ੍ਰਿਜ ਯੂਨੀਵਰਸਿਟੀਆਂ ਵਿੱਚ ਗਣਿਤ ਦੀ ਪੜ੍ਹਾਈ ਕਰਨਾ ਚਾਹੁੰਦਾ ਹੈ। ਉਸ ਅਨੁਸਾਰ ਛੋਟੀ ਉਮਰ ਤੋਂ ਹੀ ਯੂਸਫ ਵਿੱਚ ਪ੍ਰਤਿਭਾ ਦੇ ਲੱਛਣ ਦਿਖਾਈ ਦਿੰਦੇ ਸਨ। ਉਸ ਨੇ ਕਿਹਾ, ‘ਮੈਂ ਅਜੇ ਵੀ ਉਸ ਨੂੰ ਦੱਸਦਾ ਹਾਂ ਕਿ ‘ਤੇਰਾ ਡੈਡੀ ਅਜੇ ਵੀ ਤੇਰੇ ਨਾਲੋਂ ਹੁਸ਼ਿਆਰ ਹੈ’। ਪਿਤਾ ਨੇ ਅੱਗੇ ਕਿਹਾ ਕਿ ਨਰਸਰੀ ਵਿੱਚ ਵੀ ਅਸੀਂ ਦੇਖਿਆ ਕਿ ਉਹ ਦੂਜੇ ਬੱਚਿਆਂ ਨਾਲੋਂ ਅੱਖਰ ਅਤੇ ਚੀਜ਼ਾਂ ਜਲਦੀ ਕੈਚ ਕਰਦਾ ਸੀ। ਉਹ ਗਣਿਤ ਵਿੱਚ ਬਹੁਤ ਤੇਜ਼ ਹੈ।

ਉਲਝਣ ਦੇ ਬਾਵਜੂਦ ਸ਼ਾਨਦਾਰ ਸਕੋਰ

ਇਮਤਿਹਾਨ ਦੇ ਇੱਕ ਹਿੱਸੇ ਦੇ ਦੌਰਾਨ ਯੂਸਫ ਨੂੰ ਦੱਸਿਆ ਗਿਆ ਸੀ ਕਿ ਉਸ ਕੋਲ ਤਿੰਨ ਮਿੰਟਾਂ ਵਿੱਚ ਜਵਾਬ ਦੇਣ ਲਈ 15 ਪ੍ਰਸ਼ਨ ਸਨ, ਪਰ ਉਸਨੇ ਗ਼ਲਤੀ ਨਾਲ 13 ਮਿੰਟ ਸੁਣ ਲਿਆ ਅਤੇ ਇਸ ਲਈ ਪ੍ਰਸ਼ਨਾਂ ਦੇ ਉੱਤਰ ਦੇਣ ਵਿੱਚ ਜ਼ਿਆਦਾ ਸਮਾਂ ਲੈ ਲਿਆ। ਇਸ ਦੇ ਬਾਵਜੂਦ ਯੂਸਫ ਨੇ ਚੰਗਾ ਪ੍ਰਦਰਸ਼ਨ ਕੀਤਾ। ਯੂਸਫ ਨੇ ਕਿਹਾ ਕਿ ਮੈਂ ਵੀ ਕਦੇ ਸੋਚਿਆ ਨਹੀਂ ਸੀ ਕਿ ਮੈਂ ਖ਼ਬਰਾਂ ‘ਚ ਆਵਾਂਗਾ। ਫਿਲਹਾਲ ਪਰਿਵਾਰ ਜਸ਼ਨ ਮਨਾਉਣ ਦੀਆਂ ਤਿਆਰੀਆਂ ਕਰ ਰਿਹਾ ਹੈ।

Add a Comment

Your email address will not be published. Required fields are marked *