ਜੈਸ਼ੰਕਰ ਨੇ ਆਸਟ੍ਰੇਲੀਆਈ PM ਨਾਲ ਮੁਲਾਕਾਤ ਕਰ ਦੁਵੱਲੇ ਰਣਨੀਤਕ ਸਬੰਧਾਂ ‘ਤੇ ਕੀਤੀ ਚਰਚਾ

ਮੈਲਬੌਰਨ – ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਸ਼ਨੀਵਾਰ ਨੂੰ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨਾਲ ਮੁਲਾਕਾਤ ਕੀਤੀ ਅਤੇ ਦੁਵੱਲੀ ਰਣਨੀਤਕ ਭਾਈਵਾਲੀ, ਆਰਥਿਕ ਮੌਕਿਆਂ, ਲੋਕਾਂ ਵਿਚਾਲੇ ਸਬੰਧ ਅਤੇ ਕ੍ਰਿਕਟ ਸਮੇਤ ਕਈ ਵਿਸ਼ਿਆਂ ‘ਤੇ ਚਰਚਾ ਕੀਤੀ। ਜੈਸ਼ੰਕਰ ਫਿਜੀ ਤੋਂ ਇੱਥੇ ਪੁੱਜੇ। ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸ਼ੁਭਕਾਮਨਾ ਸੰਦੇਸ਼ ਉਨ੍ਹਾਂ ਦੇ ਆਸਟ੍ਰੇਲੀਆਈ ਹਮਰੁਤਬਾ ਨੂੰ ਦਿੱਤਾ। ਜੈਸ਼ੰਕਰ ਨੇ ਟਵੀਟ ਕੀਤਾ, “ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨੂੰ ਮਿਲ ਕੇ ਬਹੁਤ ਖੁਸ਼ੀ ਹੋਈ। ਉਨ੍ਹਾਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਨਿੱਜੀ ਤੌਰ ‘ਤੇ ਵਧਾਈ ਸੰਦੇਸ਼ ਦਿੱਤਾ। ਗੱਲਬਾਤ ਦੌਰਾਨ ਸਾਡੀ ਰਣਨੀਤਕ ਭਾਈਵਾਲੀ ਦੀ ਭਾਵਨਾ ਝਲਕੀ। ਇਸ ਸਬੰਧ ਵਿੱਚ ਪ੍ਰਧਾਨ ਮੰਤਰੀ ਅਲਬਾਨੀਜ਼ ਨੂੰ ਹਾਲ ਹੀ ਦੇ ਘਟਨਾਕ੍ਰਮ ਤੋਂ ਜਾਣੂ ਕਰਵਾਇਆ ਗਿਆ।’

ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਅਲਬਾਨੀਜ਼ ਨੇ ਟਵੀਟ ਕੀਤਾ, “ਅਗਲੇ ਮਹੀਨੇ ਆਪਣੀ ਭਾਰਤ ਫੇਰੀ ਤੋਂ ਪਹਿਲਾਂ, ਅੱਜ ਸਵੇਰੇ ਡਾ. ਐੱਸ. ਜੈਸ਼ੰਕਰ ਨਾਲ ਮੁਲਾਕਾਤ ਬਹੁਤ ਵਧੀਆ ਰਹੀ। ਅਸੀਂ ਆਪਣੀ ਰਣਨੀਤਕ ਭਾਈਵਾਲੀ, ਆਰਥਿਕ ਮੌਕਿਆਂ ਅਤੇ ਲੋਕਾਂ ਨਾਲ ਸਬੰਧਾਂ ਬਾਰੇ ਚਰਚਾ ਕੀਤੀ, ਜੋ ਸਾਡੇ ਦੇਸ਼ਾਂ ਨੂੰ ਅਮੀਰ ਬਣਾਉਂਦੇ ਹਨ।’ ਇਸ ਤੋਂ ਪਹਿਲਾਂ ਜੈਸ਼ੰਕਰ ਨੇ ‘ਸਿਡਨੀ ਬਿਜ਼ਨੈੱਸ ਬ੍ਰੇਕਫਾਸਟ’ ਈਵੈਂਟ ਵਿਚ ਗੱਲਬਾਤ ਕੀਤੀ, ਜਿੱਥੇ ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਅੱਜ ਦੇ ਆਲਮੀ ਦ੍ਰਿਸ਼ ਵਿੱਚ ਸਮਾਨ ਸੋਚ ਵਾਲੇ ਦੇਸ਼ਾਂ ਨੂੰ “ਅਰਥਵਿਵਸਥਾ ਨੂੰ ਖ਼ਤਰੇ ਤੋਂ ਮੁਕਤ” ਕਰਨ ਲਈ ਇਕੱਠੇ ਕੰਮ ਕਰਨ ਅਤੇ ਡਿਜੀਟਲ ਸੰਸਾਰ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਅਤੇ ਅਰਥਵਿਵਸਥਾ ਲਈ ਸਥਿਰਤਾ ਪ੍ਰਦਾਨ ਕਰਨ ਵਾਲੇ ਸਬੰਧ ਬਣਾਉਣ ਦੀ ਲੋੜ ਹੈ। 

Add a Comment

Your email address will not be published. Required fields are marked *