ਲਾਹੌਰ ਤੋਂ ਲੰਡਨ ਜਾਣ ਵਾਲਾ ਵਰਜਿਨ ਐਟਲਾਂਟਿਕ ਜਹਾਜ਼ ‘ਅਰਦਾਸ’ ਤੋਂ ਬਾਅਦ ਹੋਇਆ ਰਵਾਨਾ

ਸਲੋਹ – ਲੰਡਨ ਤੋਂ ਵੱਡੀ ਗਿਣਤੀ ਵਿਚ ਸਿੱਖ ਪਾਕਿਸਤਾਨ ਵਿਚ ਸਥਿਤ ਗੁਰੂਧਾਮਾਂ ਦੀ ਯਾਤਰਾ ਕਰਨ ਪਹੁੰਚੇ ਸਨ।ਇੱਥੇ ਉਹਨਾਂ ਨੇ ਵੱਖ-ਵੱਖ ਗੁਰਧਾਮਾਂ ਦੇ ਦਰਸ਼ਨ ਕੀਤੇ। ਵਰਜਿਨ ਐਟਲਾਂਟਿਕ ਜਹਾਜ਼ ਦੇ ਕੈਪਟਨ ਜਸਪਾਲ ਸਿੰਘ ਨੇ ਨਨਕਾਣਾ ਸਾਹਿਬ ਯਾਤਰਾ ਤੋਂ ਵਾਪਸੀ ਸਮੇਂ ਜਥੇ ਦੇ ਆਗੂ ਤੇ ਅਖੰਡ ਕੀਰਤਨੀ ਜਥੇ ਦੇ ਸਤਿਕਾਰਯੋਗ ਸ. ਜਸਵੰਤ ਸਿੰਘ ਰੰਧਾਵਾ ਨੂੰ ਲਾਹੌਰ ਤੋਂ ਹੀਥਰੋ ਲਈ ਰਵਾਨਾ ਹੋਣ ਤੋਂ ਪਹਿਲਾਂ ਅਰਦਾਸ ਕਰਨ ਲਈ ਕਿਹਾ ਗਿਆ। ਇਸ ਮੌਕੇ ਸ ਜਸਵੰਤ ਸਿੰਘ ਰੰਧਾਵਾ ਨੇ ਗੁਰੂ ਨੂੰ ਹਾਜ਼ਰ ਨਾਜ਼ਰ ਜਾਣ ਕੇ ਜਹਾਜ਼ ਦੇ ਸਮੂਹ ਯਾਤਰੀਆਂ ਦੀ ਯਾਤਰਾ ਸਫਲ ਹੋਣ ਦੀ ਅਰਦਾਸ ਕਰਕੇ ਜਹਾਜ਼ ਨੂੰ ਲੰਡਨ ਲਈ ਰਵਾਨਾ ਕੀਤਾ ਗਿਆ।

Add a Comment

Your email address will not be published. Required fields are marked *