ਪ੍ਰਧਾਨ ਮੰਤਰੀ ਦੀ ਕਵਿਤਾਵਾਂ ਦਾ ਅੰਗਰੇਜ਼ੀ ਅਨੁਵਾਦ ਅਗਸਤ ‘ਚ ਹੋਵੇਗਾ ਰਿਲੀਜ਼

ਨਵੀਂ ਦਿੱਲੀ, 30 ਜੁਲਾਈ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਗੁਜਰਾਤੀ ਕਵਿਤਾਵਾਂ ਦਾ ਅੰਗਰੇਜ਼ੀ ਅਨੁਵਾਦ ‘ਲੈਟਰਸ ਟੂ ਸੈਲਫ’ ਨਾਂ ਦੀ ਪੁਸਤਕ ਅਗਲੇ ਮਹੀਨੇ ਰਿਲੀਜ਼ ਹੋਵੇਗੀ। ਪੁਸਤਕ ‘ਆਂਖ ਆ ਧਨਯ ਛੇ’ ਸਾਲ 2007 ਵਿੱਚ ਰਿਲੀਜ਼ ਹੋਈ ਸੀ। ਇਸ ਵਿੱਚ ਪ੍ਰਧਾਨ ਮੰਤਰੀ ਵੱਲੋਂ ਕਈ ਵਰ੍ਹਿਆਂ ਵਿੱਚ ਲਿਖੀਆਂ ਕਵਿਤਾਵਾਂ ਸ਼ਾਮਲ ਹਨ। ਪੁਸਤਕ ਦਾ ਅੰਗਰੇਜ਼ੀ ਅਨੁਵਾਦ ਫਿਲਮ ਪੱਤਰਕਾਰ ਅਤੇ ਇਤਿਹਾਸਕਾਰ ਭਵਾਨਾ ਸੋਮੱਈਆ ਨੇ ਕੀਤਾ ਹੈ, ਜਿਸ ਨੂੰ ਪ੍ਰਕਾਸ਼ ਬੁੱਕਸ ਕੰਪਨੀ ਦੀ ਫਿੰਗਰਪ੍ਰਿੰਟ ਪਬਲਿਸ਼ਿੰਗ ਨੇ ਛਾਪਿਆ ਹੈ। ਪ੍ਰਕਾਸ਼ਕ ਅਨੁਸਾਰ, ਇਸ ਕਿਤਾਬ ਵਿੱਚ ਕੁਦਰਤ ਦੀ ਸੁੰਦਰਤਾ ਤੇ ਜ਼ਿੰਦਗੀ ਵਿਚਲੇ ਦਬਾਅ ਬਾਰੇ ਉਨ੍ਹਾਂ ਦੇ ਮਨ ਵਿੱਚ ਆਏ ਵਿਚਾਰ ਅਤੇ ਕਲਪਨਾ ਦਾ ਝਲਕਾਰਾ ਹੈ, ਜਿਸ ਨੂੰ ਪ੍ਰਧਾਨ ਮੰਤਰੀ ਮੋਦੀ ਹਮੇਸ਼ਾ ਦੁਨੀਆ ਨਾਲ ਸਾਂਝਾ ਕਰਨ ਤੋਂ ਝਿਜਕਦੇ ਰਹੇ ਹਨ।

Add a Comment

Your email address will not be published. Required fields are marked *