ਕਿਰਤ ਮੰਤਰੀ ਨੇ ESIC ਜ਼ਰੀਏ ਜਣੇਪਾ ਲਾਭਾਂ ਦਾ ਦਾਅਵਾ ਕਰਨ ਦੀ ਸ਼ੁਰੂ ਕੀਤੀ ਸਹੂਲਤ

ਨਵੀਂ ਦਿੱਲੀ – ਕੇਂਦਰੀ ਕਿਰਤ ਮੰਤਰੀ ਭੂਪੇਂਦਰ ਯਾਦਵ ਨੇ ਇੱਕ ਨਵੀਂ ਸਹੂਲਤ ਸ਼ੁਰੂ ਕੀਤੀ ਹੈ ਜਿਸ ਰਾਹੀਂ ਕਰਮਚਾਰੀ ਰਾਜ ਬੀਮਾ ਨਿਗਮ (ESIC) ਦੀਆਂ ਮਹਿਲਾ ਮੈਂਬਰ ਔਨਲਾਈਨ ਜਣੇਪਾ ਲਾਭ ਕਲੇਮ ਕਰ ਸਕਦੀਆਂ ਹਨ।

ਕਿਰਤ ਮੰਤਰਾਲੇ ਨੇ ਇੱਕ ਬਿਆਨ ਵਿੱਚ ਕਿਹਾ “ਕੇਂਦਰੀ ਕਿਰਤ ਅਤੇ ਰੁਜ਼ਗਾਰ ਅਤੇ ਵਾਤਾਵਰਣ, ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰੀ, ਭੂਪੇਂਦਰ ਯਾਦਵ ਨੇ ਦਿੱਲੀ ਦੇ ਵਿਗਿਆਨ ਭਵਨ ਵਿਖੇ ਦੱਤੋਪੰਤ ਥੇਂਗੜੀ ਦੀ 102ਵੀਂ ਜਯੰਤੀ ਦੇ ਮੌਕੇ ‘ਤੇ ਕਰਮਚਾਰੀ ਰਾਜ ਬੀਮਾ ਨਿਗਮ (ESIC) ਦੀ ਔਨਲਾਈਨ ਜਣੇਪਾ ਲਾਭ ਕਲੇਮ ਪ੍ਰਕਿਰਿਆ ਦੀ ਸ਼ੁਰੂਆਤ ਕੀਤੀ। 

ਇਸ ਮੌਕੇ ਯਾਦਵ ਨੇ ਕਿਹਾ ਕਿ ਈਐਸਆਈਸੀ ਵੱਲੋਂ ਬੀਮੇ ਵਾਲੀਆਂ ਔਰਤਾਂ ਦੀ ਜ਼ਿੰਦਗੀ ਨੂੰ ਆਸਾਨ ਬਣਾਉਣ ਲਈ ਤਕਨੀਕ ਦੀ ਵਰਤੋਂ ਕਰਨ ਦੀ ਪਹਿਲਕਦਮੀ ਸ਼ਲਾਘਾਯੋਗ ਹੈ।

Add a Comment

Your email address will not be published. Required fields are marked *