ਗੁਜਰਾਤ ਵਿਧਾਨ ਸਭਾ ਚੋਣਾਂ: ਕਾਂਗਰਸ ਨੇ ਜਾਰੀ ਕੀਤਾ ਮੈਨੀਫੈਸਟੋ, ਲਾਈ ਵਾਅਦਿਆਂ ਦੀ ਝੜੀ

ਅਹਿਮਦਾਬਾਦ- ਕਾਂਗਰਸ ਨੇ ਗੁਜਰਾਤ ਵਿਧਾਨ ਸਭਾ ਚੋਣਾਂ ਲਈ ਆਪਣਾ ਮੈਨੀਫੈਸਟੋ ਸ਼ਨੀਵਾਰ ਨੂੰ ਜਾਰੀ ਕੀਤਾ, ਜਿਸ ’ਚ ਉਸ ਨੇ 10 ਲੱਖ ਨੌਕਰੀਆਂ, 500 ਰੁਪਏ ’ਚ ਐੱਲ. ਪੀ. ਜੀ. ਸਿਲੰਡਰ, ਹਰ ਮਹੀਨੇ 300 ਯੂਨਿਟ ਮੁਫ਼ਤ ਬਿਜਲੀ ਅਤੇ ਬੇਰੁਜ਼ਗਾਰਾਂ ਨੂੰ 3,000 ਰੁਪਏ ਭੱਤਾ ਦੇਣ ਦਾ ਵਾਅਦਾ ਕੀਤਾ। ਗੁਜਰਾਤ ਦੇ ਦੋ ਦਹਾਕਿਆਂ ਤੋਂ ਵੱਧ ਸਮੇਂ ਤੋਂ ਸੱਤਾ ਤੋਂ ਬਾਹਰ ਰਹਿਣ ਵਾਲੀ ਕਾਂਗਰਸ ਨੇ 3 ਲੱਖ ਰੁਪਏ ਤੱਕ ਦਾ ਖੇਤੀ ਕਰਜ਼ ਮੁਆਫ਼ ਕਰਨ, ਕੇ. ਜੀ. ਤੋਂ ਪੀਜੀ (ਕਿੰਡਰਗਾਰਟਨ ਤੋਂ ਗ੍ਰੈਜੂਏਟ) ਤੱਕ ਮੁਫ਼ਤ ਅਤੇ ਹਰੇਕ ਫ਼ਸਲ ਲਈ MSP ਤੈਅ ਕਰਨ ਲਈ ਇਕ ਕਮੇਟੀ ਗਠਿਤ ਕਰਨ ਦਾ ਵਾਅਦਾ ਕੀਤਾ ਹੈ।

ਮੈਨੀਫੈਸਟੋ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਜਾਰੀ ਕੀਤਾ, ਜੋ ਗੁਜਰਾਤ ਚੋਣਾਂ ਲਈ ਪਾਰਟੀ ਦੇ ਸੀਨੀਅਰ ਸੁਪਰਵਾਈਜ਼ਰ ਹਨ। ਗਹਿਲੋਤ ਨੇ ਕਿਹਾ ਕਿ ਕਾਂਗਰਸ ਨੇ ਮੈਨੀਫੈਸਟੋ ਤਿਆਰ ਕਰਨ ਲਈ ਸੂਬੇ ਦੇ ਸੈਂਕੜੇ ਲੋਕਾਂ ਦੀ ਰਾਏ ਮੰਗੀ ਸੀ। ਕਾਂਗਰਸ ਨੇ ਮੈਨੀਫੈਸਟੋ ਵਿਚ ਸਰਕਾਰੀ ਕਾਮਿਆਂ ਲਈ ਪੁਰਾਣੀ ਪੈਨਸ਼ਨ ਯੋਜਨ (OPS) ਨੂੰ ਲਾਗੂ ਕਰਨ ਅਤੇ ਸਰਕਾਰੀ ਵਿਭਾਗਾਂ ਵਿਚ ਠੇਕੇਦਾਰੀ ਸਿਸਟਮ ਅਤੇ ‘ਆਊਟਸੋਰਸਿੰਗ’ ਭਾਵ ਬਾਹਰੋਂ ਕੰਮ ਕਰਵਾਉਣ ਦੀ ਵਿਵਸਥਾ ਨੂੰ ਖਤਮ ਕਰਨ ਦਾ ਵਾਅਦਾ ਵੀ ਕੀਤਾ। ਦੱਸ ਦੇਈਏ ਕਿ 182 ਮੈਂਬਰੀ ਗੁਜਰਾਤ ਵਿਧਾਨ ਸਭਾ ਸਈ ਚੋਣਾਂ ਦੋ ਗੇੜ ’ਚ 1 ਦਸੰਬਰ ਅਤੇ 5 ਦਸੰਬਰ ਨੂੰ ਹੋਣਗੀਆਂ ਅਤੇ ਵੋਟਾਂ ਦੀ ਗਿਣਤੀ 8 ਦਸੰਬਰ ਨੂੰ ਹੋਵੇਗੀ।

Add a Comment

Your email address will not be published. Required fields are marked *