ਅਟਲਾਂਟਾ ‘ਚ ਸ਼੍ਰੀ ਰਵੀ ਸ਼ੰਕਰ ‘ਗਾਂਧੀ ਪੀਸ ਪਿਲਗ੍ਰਿਮੇਜ’ ਪੁਰਸਕਾਰ ਨਾਲ ਸਨਮਾਨਿਤ

ਵਾਸ਼ਿੰਗਟਨ – ਭਾਰਤੀ ਅਧਿਆਤਮਕ ਨੇਤਾ ਸ਼੍ਰੀ ਸ਼੍ਰੀ ਰਵੀ ਸ਼ੰਕਰ ਨੂੰ ਮਹਾਤਮਾ ਗਾਂਧੀ ਅਤੇ ਡਾਕਟਰ ਮਾਰਟਿਨ ਲੂਥਰ ਕਿੰਗ ਜੂਨੀਅਰ ਦੇ ਸ਼ਾਂਤੀ ਅਤੇ ਅਹਿੰਸਾ ਦੇ ਸੰਦੇਸ਼ਾਂ ਨੂੰ ਫੈਲਾਉਣ ਵਿਚ ਉਨ੍ਹਾਂ ਦੇ ਅਣਥੱਕ ਯਤਨਾਂ ਲਈ ਅਟਲਾਂਟਾ ਵਿੱਚ ‘ਗਾਂਧੀ ਪੀਸ ਪਿਲਗ੍ਰਿਮੇਜ’ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ। ਸ਼੍ਰੀ ਸ਼੍ਰੀ ਰਵੀਸ਼ੰਕਰ ਨੂੰ ਡਾ. ਮਾਰਟਿਨ ਲੂਥਰ ਕਿੰਗ ਜੂਨੀਅਰ ਦੇ ਭਤੀਜੇ ਇਸਾਕ ਫਾਰਰਿਸ ਅਤੇ  ਅਟਲਾਂਟਾ ਵਿਚ ਭਾਰਤ ਦੀ ਭਾਰਤ ਦੀ ਕੌਂਸਲੇਟ ਜਨਰਲ ਡਾ. ਸਵਾਤੀ ਕੁਲਕਰਨੀ ਦੀ ਮੌਜੂਦਗੀ ਵਿੱਚ ਅਮਰੀਕਾ ਦੇ  ਗਾਂਧੀ ਫਾਊਂਡੇਸ਼ਨ ਨੇ ਇਹ ਪੁਰਸਕਾਰ ਦਿੱਤਾ।

ਹਵਾਲਾ ਪੱਤਰ ਵਿਚ ਕਿਹਾ ਗਿਆ ਹੈ ਕਿ ਦੁਨੀਆ ਵਿਚ ਜੋ ਬਦਲਾਅ ਅਸੀਂ ਦੇਖਣਾ ਚਾਹੁੰਦੇ ਹਾਂ, ਉਸ ਪ੍ਰਤੀ ਸਮਝਦਾਰੀ, ਸੂਝ ਅਤੇ ਗਾਂਧੀ-ਕਿੰਗ ਦੇ ਸ਼ਾਂਤੀ ਅਤੇ ਅਹਿੰਸਾ ਦੇ ਉੁਪਦੇਸ਼ਾਂ ਤੋਂ ਪ੍ਰੇਰਿਤ ਹੋ ਕੇ ਮਨੁੱਖਤਾ ਦੀ ਸੇਵਾ ਕਰਨ ਨੂੰ ਲੈ ਆਰਟ ਆਫ ਲਿਵਿੰਗ ਦੇ ਸੰਸਥਾਪਕ ਸ਼੍ਰੀ ਸ਼੍ਰੀ ਰਵੀ ਸ਼ੰਕਰ ਨੂੰ ਇਹ ਪੁਰਸਕਾਰ ਦਿੱਤਾ ਗਿਆ ਹੈ। ਸ਼੍ਰੀ ਸ਼੍ਰੀ ਰਵੀ ਸ਼ੰਕਰ ਨੇ ਆਪਣੇ ਸੰਦੇਸ਼ ਵਿੱਚ ਕਿਹਾ, ‘ਕੁਝ ਸੰਦੇਸ਼ ਸਦੀਵੀ ਸੰਦੇਸ਼ ਹੁੰਦੇ ਹਨ। ਮਾਰਟਿਨ ਲੂਥਰ ਕਿੰਗ ਅਤੇ ਮਹਾਤਮਾ ਗਾਂਧੀ ਦੇ ਸੰਦੇਸ਼ ਇਸ ਸ਼੍ਰੇਣੀ ਵਿੱਚ ਬਹੁਤ ਪ੍ਰਸੰਗਿਕ ਹਨ। ਉਹ ਹਰ ਪੀੜ੍ਹੀ ਵਿੱਚ ਹਰ ਉਮਰ ਲਈ ਬਿਲਕੁਲ ਨਵੇਂ ਹਨ। ਅੱਜ ਦੇ ਸੰਸਾਰ ਵਿੱਚ, ਜਿੱਥੇ ਅਸੀਂ ਅਜਿਹੇ ਧਰੁਵੀਕਰਨ ਅਤੇ ਤਣਾਅ ਨਾਲ ਨਜਿੱਠ ਰਹੇ ਹਾਂ, ਸ਼ਾਂਤੀ ਦਾ ਸੰਦੇਸ਼ ਉੱਚਾ ਅਤੇ ਸਪੱਸ਼ਟ ਹੋਣਾ ਚਾਹੀਦਾ ਹੈ।’

Add a Comment

Your email address will not be published. Required fields are marked *