ਧਨੁਸ਼ਕਾ ਗੁਣਾਤਿਲਕਾ ‘ਤੇ ਆਸਟ੍ਰੇਲੀਆਈ ਔਰਤ ਨਾਲ ਬਲਾਤਕਾਰ ਦੇ ਦੋਸ਼ ਨੂੰ ਲੈ ਕੇ ਸ਼੍ਰੀਲੰਕਾ ਨੇ ਮੰਗੀ ਮਾਫ਼ੀ

ਕੋਲੰਬੋ  – ਸ਼੍ਰੀਲੰਕਾ ਦੇ ਖੇਡ ਮੰਤਰੀ ਰੋਸ਼ਨ ਰਣਸਿੰਘੇ ਨੇ ਧਨੁਸ਼ਕਾ ਗੁਣਾਤਿਲਕਾ ‘ਤੇ ਲੱਗੇ ਬਲਾਤਕਾਰ ਦੇ ਦੋਸ਼ ਨੂੰ ਲੈ ਕੇ ਆਸਟ੍ਰੇਲੀਆ ਸਰਕਾਰ, ਉਥੇ ਦੇ ਲੋਕਾਂ, ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ (ਆਈ. ਸੀ. ਸੀ.) ਅਤੇ ਪੀੜਤ ਔਰਤ ਤੋਂ ਮੁਆਫੀ ਮੰਗੀ ਹੈ। ਅਖ਼ਬਾਰ ਡੇਲੀ ਮਿਰਰ ਨੇ ਰਣਸਿੰਘੇ ਦੇ ਹਵਾਲੇ ਨਾਲ ਕਿਹਾ, “ਖੇਡ ਮਾਮਲਿਆਂ ਦੇ ਮੰਤਰੀ ਹੋਣ ਦੇ ਨਾਤੇ, ਮੈਂ ਮੁਆਫੀ ਮੰਗਦਾ ਹਾਂ।”

ਰਣਸਿੰਘੇ ਨੇ ਕਿਹਾ ਕਿ ਇਸ ਮਾਮਲੇ ਦੀ ਜਾਂਚ ਨਿਰਪੱਖ ਢੰਗ ਨਾਲ ਹੋਣੀ ਚਾਹੀਦੀ ਹੈ ਅਤੇ ਉਨ੍ਹਾਂ ਦੀ ਸਰਕਾਰ ਨੂੰ ਸ਼੍ਰੀਲੰਕਾ ਸਰਕਾਰ ਦਾ ਸਮਰਥਨ ਮਿਲੇਗਾ। ਰਣਸਿੰਘੇ ਨੇ ਕਿਹਾ, ”ਮੈਂ (ਮਾਮਲੇ ਨੂੰ ਲੈ ਕੇ) ਬਹੁਤ ਚਿੰਤਤ ਹਾਂ ਅਤੇ ਆਪਣੇ ਦੇਸ਼ ਅਤੇ ਇਸ ਦੇ ਲੋਕਾਂ ਦੀ ਤਰਫੋਂ ਲੋੜੀਂਦੀ ਕਾਰਵਾਈ ਕਰਨ ਦੀ ਜ਼ਿੰਮੇਵਾਰੀ ਲਵਾਂਗਾ। ,

ਜ਼ਿਕਰਯੋਗ ਹੈ ਕਿ ਗੁਣਾਤਿਲਕਾ ਨੂੰ  ਸਿਡਨੀ ‘ਚ ਇਕ ਔਰਤ ਨਾਲ ਬਲਾਤਕਾਰ ਦੇ ਦੋਸ਼ ‘ਚ ਐਤਵਾਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਉਹ ਮਾਸਪੇਸ਼ੀ ਦੀ ਸੱਟ ਕਾਰਨ ਟੀ-20 ਵਿਸ਼ਵ ਕੱਪ ਦੇ ਪਹਿਲੇ ਦੌਰ ਤੋਂ ਬਾਹਰ ਹੋ ਗਿਆ ਸੀ, ਪਰ ਆਸਟਰੇਲੀਆ ਵਿੱਚ ਟੀਮ ਨਾਲ ਬਣਿਆ ਰਿਹਾ। ਆਸਟ੍ਰੇਲੀਆ ਦੀ ਇਕ ਅਦਾਲਤ ਨੇ ਸੋਮਵਾਰ ਨੂੰ ਗੁਣਾਤਿਲਕਾ ਦੀ ਜ਼ਮਾਨਤ ਅਰਜ਼ੀ ਨੂੰ ਰੱਦ ਕਰ ਦਿੱਤਾ ਸੀ।

Add a Comment

Your email address will not be published. Required fields are marked *