ਬਰਤਾਨੀਆ: ਫੌਜੀਆਂ ਨੂੰ ਪਹਿਲੀ ਵਾਰ ‘ਨਿੱਤਨੇਮ ਗੁਟਕਾ’ ਜਾਰੀ

ਲੰਡਨ, 10 ਨਵੰਬਰ-: ਬਰਤਾਨੀਆ ’ਚ ਫੌਜੀਆਂ ਲਈ 100 ਸਾਲ ਤੋਂ ਵੀ ਵੱਧ ਸਮੇਂ ਬਾਅਦ ਪਹਿਲੀ ਵਾਰ ਸਿੱਖਾਂ ਦਾ ‘ਨਿੱਤਨੇਮ ਗੁਟਕਾ’ ਜਾਰੀ ਕੀਤਾ ਗਿਆ ਹੈ। ਰੱਖਿਆ ਮੰਤਰਾਲੇ ਨੇ ਇਸ ਕਦਮ ਨੂੰ ਸਿੱਖਾਂ ਦੀ ਆਸਥਾ ਤੇ ਵਿਸ਼ਵਾਸ ਨੂੰ ਸਿੱਧੀ ਹਮਾਇਤ ਕਰਾਰ ਦਿੱਤਾ ਹੈ।

ਬੀਬੀਸੀ ਦੀ ਖ਼ਬਰ ਅਨੁਸਾਰ ਲੰਡਨ ’ਚ ਇੱਕ ਸਮਾਗਮ ਦੌਰਾਨ ‘ਯੂਕੇ ਡਿਫੈਂਸ ਸਿੱਖ ਨੈੱਟਵਰਕ’ ਵੱਲੋਂ ‘ਨਿੱਤਨੇਮ ਗੁਟਕੇ’ ਜਾਰੀ ਕੀਤੇ ਗਏ ਹਨ। ਮੇਜਰ ਦਲਜਿੰਦਰ ਸਿੰਘ ਵਿਰਦੀ ਬਰਤਾਨਵੀ ਸੈਨਾ ’ਚ ਹਨ ਅਤੇ ਉਹ ‘ਨਿੱਤਨੇਮ ਗੁਟਕੇ’ ਜਾਰੀ ਕਰਵਾਉਣ ਲਈ ਦੋ ਸਾਲ ਤੱਕ ਪ੍ਰਚਾਰ ਕਰ ਚੁੱਕੇ ਹਨ। ਬੀਬੀਸੀ ਨੇ ਵਿਰਦੀ ਦੇ ਹਵਾਲੇ ਨਾਲ ਕਿਹਾ, ‘ਸੈਨਾ ਕਈ ਸਾਲਾਂ ਤੋਂ ਈਸਾਈ ਧਾਰਮਿਕ ਗ੍ਰੰਥ ਮੁਹੱਈਆ ਕਰਵਾ ਰਹੀ ਹੈ ਅਤੇ ਮੈਂ ਉੱਥੇ ਸਿੱਖ ਗ੍ਰੰਥ ਮੁਹੱਈਆ ਕਰਨ ਲਈ ਇੱਕ ਮੌਕਾ ਦੇਖਿਆ।’ ‘ਨਿੱਤਨੇਮ ਗੁਟਕਾ’ ਵਿਲਟਸ਼ਾਇਰ ’ਚ ਛਾਪਿਆ ਗਿਆ ਹੈ ਅਤੇ ਸਿੱਖ ਧਰਮ ਦੇ ਗ੍ਰੰਥਾਂ ਲਈ ਬਣੇ ਵਾਹਨ ’ਚ ਆਸਨ ’ਤੇ ਰੱਖਿਆ ਗਿਆ ਸੀ। ਖ਼ਬਰ ਅਨੁਸਾਰ ਇਹ ‘ਨਿੱਤਨੇਮ ਗੁਟਕੇ’ ਲੰਡਨ ’ਚ ਕੇਂਦਰੀ ਗੁਰਦੁਆਰਾ ਮੰਦਰ ਦੀ ਲਾਇਬ੍ਰੇਰੀ ਲਿਜਾਏ ਗਏ ਜਿੱਥੇ ਅਧਿਕਾਰਤ ਤੌਰ ’ਤੇ 28 ਅਕਤੂਬਰ ਨੂੰ ਫੌਜੀ ਜਵਾਨਾਂ ਨੂੰ ਵੰਡੇ ਗਏ। ਇਹ ਗੁਟਕੇ ਤਿੰਨ ਭਾਸ਼ਾਵਾਂ ’ਚ ਛਾਪੇ ਗਏ ਹਨ। ਵਿਰਦੀ ਦੇ ਹਵਾਲੇ ਨਾਲ ਖ਼ਬਰ ’ਚ ਕਿਹਾ ਗਿਆ ਹੈ, ‘ਸਿੱਖਾਂ ਲਈ ਧਰਮ ਗ੍ਰੰਥ ਸਿਰਫ਼ ਸ਼ਬਦ ਨਹੀਂ ਹਨ, ਉਹ ਸਾਡੇ ਗੁਰੂ ਦੇ ਜਿਊਂਦੇ ਜਾਗਦੇ ਅਵਤਾਰ ਹਨ। ਅਸੀਂ ਰੋਜ਼ਾਨਾ ਧਰਮ ਗ੍ਰੰਥ ਪੜ੍ਹਨ ਨਾਲ ਨੈਤਿਕ ਤੇ ਸਰੀਰਕ ਤਾਕਤ ਹਾਸਲ ਕਰਦੇ ਹਾਂ ਅਤੇ ਇਹ ਸਾਨੂੰ ਅਧਿਆਤਮਕ ਤੌਰ ’ਤੇ ਵਿਕਸਿਤ ਕਰਦੇ ਹਨ।’

Add a Comment

Your email address will not be published. Required fields are marked *