ZIM vs IND, 1st ODI : ਜ਼ਿੰਬਾਬਵੇ ਨੂੰ ਲੱਗਾ ਪਹਿਲਾ ਝਟਕਾ, ਇਨੋਸੈਂਟ ਕਾਇਆ ਹੋਏ ਆਊਟ

ਜ਼ਿੰਬਾਬਵੇ ਤੇ ਭਾਰਤ ਦਰਮਿਆਨ ਤਿੰਨ ਮੈਚਾਂ ਦੀ ਵਨ-ਡੇ ਸੀਰੀਜ਼ ਦਾ ਪਹਿਲਾ ਮੁਕਾਬਲਾ ਹਰਾਰੇ ਸਥਿਤ ਹਰਾਰੇ ਸਪੋਰਟਸ ਕਲੱਬ ‘ਚ ਖੇਡਿਆ ਜਾ ਰਿਹਾ ਹੈ। ਭਾਰਤ ਨੇ ਟਾਸ ਜਿੱਤ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਹੈ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਜ਼ਿੰਬਾਬਵੇ ਦੀ ਪਹਿਲੀ ਵਿਕਟ ਇਨੋਸੈਂਟ ਕਾਇਆ ਦੇ ਤੌਰ ‘ਤੇ ਡਿੱਗੀ। ਕਾਇਆ 4 ਦੌੜਾਂ ਬਣਾ ਚਾਹਰ ਦੀ ਗੇਂਦ ‘ਤੇ ਸੈਮਸਨ ਨੂੰ ਕੈਚ ਦੇ ਕੇ ਪਵੇਲੀਅਨ ਪਰਤ ਗਏ। ਖ਼ਬਰ ਲਿਖੇ ਜਾਣ ਸਮੇਂ ਤਕ ਜ਼ਿੰਬਾਬਵੇ ਨੇ 1 ਵਿਕਟ ਦੇ ਨੁਕਸਾਨ ‘ਤੇ 26 ਦੌੜਾਂ ਬਣਾ ਲਈਆਂ ਸਨ। ਕੇ. ਐੱਲ. ਰਾਹੁਲ ਸੱਟ ਤੋਂ ਉੱਭਰਨ ਦੇ ਬਾਅਦ ਵਾਪਸੀ ਕਰ ਰਹੇ ਹਨ ਤੇ ਉਨ੍ਹਾਂ ਨੂੰ ਟੀਮ ਇੰਡੀਆ ਦੀ ਕਪਤਾਨੀ ਸੌਂਪੀ ਗਈ ਹੈ।

ਪਲੇਇੰਗ ਇਲੈਵਨ

ਭਾਰਤ : ਸ਼ਿਖਰ ਧਵਨ, ਸ਼ੁਭਮਨ ਗਿੱਲ, ਈਸ਼ਾਨ ਕਿਸ਼ਨ, ਕੇ. ਐੱਲ. ਰਾਹੁਲ (ਕਪਤਾਨ), ਦੀਪਕ ਹੁੱਡਾ, ਸੰਜੂ ਸੈਮਸਨ (ਵਿਕਟਕੀਪਰ), ਅਕਸ਼ਰ ਪਟੇਲ, ਦੀਪਕ ਚਾਹਰ, ਕੁਲਦੀਪ ਯਾਦਵ, ਪ੍ਰਸਿੱਧ ਕ੍ਰਿਸ਼ਨ, ਮੁਹੰਮਦ ਸਿਰਾਜ

ਜ਼ਿੰਬਾਬਵੇ : ਤਾਦੀਵਾਨਾਸ਼ੇ ਮਾਰੂਮਾਨੀ, ਇਨੋਸੈਂਟ ਕਾਇਆ, ਸੀਨ ਵਿਲੀਅਮਜ਼, ਵੇਸਲੇ ਮਧਵੇਰੇ, ਸਿਕੰਦਰ ਰਜ਼ਾ, ਰੇਜਿਸ ਚੱਕਾਬਵਾ (ਵਿਕਟਕੀਪਰ/ਕਪਤਾਨ), ਰਿਆਨ ਬਰਲ, ਲਿਊਕ ਜੋਂਗਵੇ, ਬ੍ਰੈਡਲੀ ਇਵਾਨਸ, ਵਿਕਟਰ ਨਿਆਉਚੀ, ਰਿਚਰਡ ਨਗਾਰ

Add a Comment

Your email address will not be published. Required fields are marked *