ਟੀਮ ਇੰਡੀਆ ਦੇ ਦੌਰੇ ਨਾਲ ਮਾਲਾਮਾਲ ਹੋ ਜਾਵੇਗਾ ਦੱਖਣੀ ਅਫਰੀਕਾ ਬੋਰਡ

ਕ੍ਰਿਕਟ ਦੱਖਣੀ ਅਫਰੀਕਾ (ਸੀਐੱਸਏ) ਪਿਛਲੇ 3 ਸਾਲਾਂ ਵਿੱਚ ਹੋਏ 6.3 ਮਿਲੀਅਨ ਡਾਲਰ ਦੇ ਨੁਕਸਾਨ ਦੀ ਭਰਪਾਈ ਕਰਨ ਲਈ ਭਾਰਤ ਬਨਾਮ ਦੱਖਣੀ ਅਫਰੀਕਾ ਸੀਰੀਜ਼ ‘ਤੇ ਨਜ਼ਰ ਰੱਖ ਰਿਹਾ ਹੈ। ਭਾਰਤੀ ਟੀਮ ਨੇ ਦਸੰਬਰ 2021 ਵਿੱਚ ਕੋਵਿਡ-19 ਮਹਾਂਮਾਰੀ ਦੇ ਬਾਅਦ ਤੋਂ ਦੱਖਣੀ ਅਫਰੀਕਾ ਦਾ ਦੌਰਾ ਨਹੀਂ ਕੀਤਾ ਸੀ। ਵੱਡੇ ਮੈਚਾਂ ਦੀ ਘਾਟ ਕਾਰਨ ਦੱਖਣੀ ਅਫਰੀਕਾ ਕ੍ਰਿਕਟ ਬੋਰਡ ਨੂੰ ਲਗਾਤਾਰ ਨੁਕਸਾਨ ਝੱਲਣਾ ਪੈ ਰਿਹਾ ਸੀ। ਪਰ ਹੁਣ ਅਫਰੀਕੀ ਬੋਰਡ ਨੂੰ ਭਾਰਤ ਦੇ ਖ਼ਿਲਾਫ਼ 3 ਟੀ-20, 3 ਵਨਡੇ ਅਤੇ 2 ਟੈਸਟ ਮੈਚਾਂ ਤੋਂ 68.7 ਮਿਲੀਅਨ ਡਾਲਰ ਦੀ ਵੱਡੀ ਰਕਮ ਦੀ ਕਮਾਈ ਹੋਣ ਦੀ ਉਮੀਦ ਹੈ। ਇਹ 3 ਸਾਲਾਂ ਦੇ ਨੁਕਸਾਨ ਨੂੰ ਪੂਰਾ ਕਰਨ ਲਈ ਕਾਫ਼ੀ ਹੋਵੇਗਾ। ਤੁਹਾਨੂੰ ਦੱਸ ਦੇਈਏ ਕਿ ਇਸ ਦੌਰਾਨ ਟੀਮ ਇੰਡੀਆ ਦੇ ਨੌਜਵਾਨ ਖਿਡਾਰੀ ਭਾਰਤ-ਏ ਟੀਮ ਦੀ ਤਰਫੋਂ ਦੱਖਣੀ ਅਫਰੀਕਾ-ਏ ਦੇ ਖ਼ਿਲਾਫ਼ ਦੋ 4-ਦਿਨੀਂ ਪਹਿਲੇ ਦਰਜੇ ਦੇ ਮੈਚ ਵੀ ਖੇਡਣਗੇ। ਇਸ ਨਾਲ ਕ੍ਰਿਕਟ ਬੋਰਡ ਵੀ ਆਪਣੇ ਨੁਕਸਾਨ ਦੀ ਭਰਪਾਈ ਕਰਨ ਦੀ ਕੋਸ਼ਿਸ਼ ਕਰੇਗਾ।

ਦੱਸਿਆ ਜਾ ਰਿਹਾ ਹੈ ਕਿ ਕ੍ਰਿਕਟ ਦੱਖਣੀ ਅਫਰੀਕਾ ਨੂੰ ਪਿਛਲੇ ਤਿੰਨ ਸਾਲਾਂ ‘ਚ ਕ੍ਰਮਵਾਰ 6.3 ਮਿਲੀਅਨ ਡਾਲਰ, 10.5 ਮਿਲੀਅਨ ਡਾਲਰ ਅਤੇ 11.7 ਕਰੋੜ ਡਾਲਰ ਦਾ ਨੁਕਸਾਨ ਹੋਇਆ ਹੈ।
ਭਾਰਤੀ ਕ੍ਰਿਕਟ ਟੀਮ ਇੰਗਲੈਂਡ, ਆਸਟ੍ਰੇਲੀਆ ਅਤੇ ਦੱਖਣੀ ਅਫਰੀਕਾ ਵਰਗੇ ਵੱਡੇ ਕ੍ਰਿਕਟ ਦੇਸ਼ਾਂ ਲਈ ਪੈਸਾ ਕਮਾਉਣ ਵਾਲੀ ਟੀਮ ਰਹੀ ਹੈ। ਟੀਮ ਇੰਡੀਆ ਲਈ ਦੱਖਣੀ ਅਫਰੀਕਾ ਦਾ ਦੌਰਾ ਹੋਰ ਵੀ ਮਹੱਤਵਪੂਰਨ ਹੈ। ਭਾਰਤੀ ਕ੍ਰਿਕਟ ਟੀਮ ਪਿਛਲੀ ਵਾਰ ਦੌਰੇ ‘ਤੇ ਵਨਡੇ ਅਤੇ ਟੈਸਟ ਸੀਰੀਜ਼ ਹਾਰ ਗਈ ਸੀ। ਇਸ ਤੋਂ ਬਾਅਦ ਵਿਰਾਟ ਕੋਹਲੀ ਨੇ ਟੈਸਟ ਕਪਤਾਨੀ ਤੋਂ ਅਸਤੀਫਾ ਦੇ ਦਿੱਤਾ।
ਮੌਜੂਦਾ ਦੌਰੇ ‘ਤੇ ਭਾਰਤੀ ਕ੍ਰਿਕਟ ਟੀਮ ਦੇ ਤਿੰਨੋਂ ਫਾਰਮੈਟਾਂ ‘ਚ ਵੱਖ-ਵੱਖ ਕਪਤਾਨ ਹੋਣਗੇ। ਸੂਰਿਆਕੁਮਾਰ ਯਾਦਵ ਟੀ-20 ਟੀਮ ਦੀ ਕਪਤਾਨੀ ਕਰਨਗੇ ਜਦਕਿ ਕੇਐੱਲ ਰਾਹੁਲ ਵਨਡੇ ਟੀਮ ਦੀ ਕਪਤਾਨੀ ਕਰਨਗੇ। ਰੋਹਿਤ ਸ਼ਰਮਾ ਟੈਸਟ ਟੀਮ ਦੀ ਕਪਤਾਨੀ ਕਰਨਗੇ। ਆਗਾਮੀ ਟੀ-20 ਸੀਰੀਜ਼ ਤੋਂ, ਭਾਰਤੀ ਕ੍ਰਿਕਟ ਕੰਟਰੋਲ ਬੋਰਡ ਦੀ ਨਜ਼ਰ ਆਗਾਮੀ ਟੀ-20 ਵਿਸ਼ਵ ਕੱਪ 2024 ਲਈ ਟੀਮ ਦੀ ਚੋਣ ‘ਤੇ ਹੋਵੇਗੀ।

Add a Comment

Your email address will not be published. Required fields are marked *