ਵੈਟੀਕਨ ਸਿਟੀ ਨੇ ਸਿੱਖ ਭਾਈਚਾਰੇ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਦਿੱਤੀ ਵਧਾਈ

ਮਿਲਾਨ –ਈਸਾਈਆਂ ਦੇ ਪਵਿੱਤਰ ਅਸਥਾਨ ਵੈਟੀਕਨ ਸਿਟੀ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 553ਵੇਂ ਪ੍ਰਕਾਸ਼ ਪੁਰਬ ਮੌਕੇ ਸਮੁੱਚੀ ਸਿੱਖ ਕੌਮ ਨੂੰ ਵਧਾਈ ਸੰਦੇਸ਼ ਭੇਜਿਆ ਗਿਆ ਹੈ । ਇਹ ਵਧਾਈ ਸੰਦੇਸ਼ ਸਿੱਖੀ ਸੇਵਾ ਸੁਸਾਇਟੀ ਇਟਲੀ ਨੂੰ ਭੇਜੀ ਗਈ। ਸਿੱਖੀ ਸੇਵਾ ਸੁਸਾਇਟੀ ਪਿਛਲੇ ਕਈ ਸਾਲਾਂ ਤੋਂ ਇਟਲੀ ’ਚ ਇਟਾਲੀਅਨ ਭਾਸ਼ਾ ’ਚ ਸਿੱਖ ਧਰਮ ਦੇ ਫ਼ਲਸਫ਼ੇ ਅਤੇ ਗੁਰੂ ਸਾਹਿਬਾਨ ਬਾਰੇ ਕਿਤਾਬਾਂ ਪ੍ਰਕਾਸ਼ਿਤ ਕਰਦੀ ਆ ਰਹੀ ਹੈ ਅਤੇ ਸਮੇਂ-ਸਮੇਂ ਸਿਰ ਇਟਲੀ ਦੀਆਂ ਸਰਕਾਰੀ ਅਤੇ ਗ਼ੈਰ-ਸਰਕਾਰੀ ਅਦਾਰਿਆਂ ’ਚ ਜਾ ਕੇ ਸਿੱਖੀ ਦਾ ਪ੍ਰਚਾਰ ਕਰ ਰਹੀ ਹੈ।

ਸਿੱਖੀ ਸੇਵਾ ਸੁਸਾਇਟੀ ਦੇ ਜਗਜੀਤ ਸਿੰਘ ਨੂੰ ਈਮੇਲ ਰਾਹੀਂ ਵੈਟੀਕਨ ਸਿਟੀ ਵੱਲੋਂ ਕਾਰਡੀਨਲ ਮਿਗੁਏਲ ਐਂਗਲ ਦੁਆਰਾ ਸਿੱਖ ਕੌਮ ਨੂੰ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਵਧਾਈ ਦਿੰਦਿਆਂ ਸਿੱਖ ਧਰਮ ਅੰਦਰ ਅਮਨ ਅਤੇ ਸ਼ਾਂਤੀ ਦੇ ਸਿਧਾਂਤ ਦੀ ਸ਼ਲਾਘਾ ਵੀ ਕੀਤੀ ਗਈ ਅਤੇ ਕਿਹਾ ਗਿਆ ਹੈ ਕਿ ਸੰਸਾਰ ਭਰ ’ਚ ਆਪਸੀ ਧਰਮ ਸਦਭਾਵਨਾ ਨੂੰ ਬਣਾਈ ਰੱਖਣ ਲਈ ਸਾਰੇ ਧਰਮਾਂ ਨੂੰ ਅਮਨ ਸ਼ਾਂਤੀ ’ਚ ਸੰਦੇਸ਼ ਦਿੰਦਿਆਂ ਮਿਲਵਰਤਨ ਅਤੇ ਏਕਤਾ ਨਾਲ ਰਹਿਣਾ ਚਾਹੀਦਾ ਹੈ, ਤਾਂ ਜੋ ਸੰਸਾਰ ਭਰ ’ਚ ਸ਼ਾਂਤਮਈ ਮਾਹੌਲ ਸਿਰਜਿਆ ਜਾ ਸਕੇ ਅਤੇ ਮਨੁੱਖਤਾ ਦੀ ਭਲਾਈ ਲਈ ਰਲਵੇਂ ਉਪਰਾਲੇ ਹੋ ਸਕਣ।

Add a Comment

Your email address will not be published. Required fields are marked *