ਰੂਸ ਬਣਿਆ ਭਾਰਤ ਦਾ ਸਭ ਤੋਂ ਵੱਡਾ ਤੇਲ ਸਪਲਾਇਰ, ਸਾਊਦੀ ਅਰਬ ਅਤੇ ਇਰਾਕ ਪਛੜੇ

ਨਵੀਂ ਦਿੱਲੀ — ਤੇਲ ਸਪਲਾਈ ਦੇ ਮਾਮਲੇ ‘ਚ ਰੂਸ ਭਾਰਤ ਦਾ ਸਭ ਤੋਂ ਵੱਡਾ ਕਾਰੋਬਾਰੀ ਭਾਈਵਾਲ ਬਣ ਕੇ ਉਭਰਿਆ ਹੈ। ਰੂਸ ਹੁਣ ਭਾਰਤ ਨੂੰ ਜ਼ਿਆਦਾਤਰ ਤੇਲ ਸਪਲਾਈ ਕਰ ਰਿਹਾ ਹੈ। ਪਹਿਲਾਂ ਸਾਊਦੀ ਅਰਬ ਅਤੇ ਇਰਾਕ ਦਾ ਨਾਂ ਲਿਆ ਜਾਂਦਾ ਸੀ ਪਰ ਰੂਸ-ਯੂਕਰੇਨ ਯੁੱਧ ਸ਼ੁਰੂ ਹੋਣ ਤੋਂ ਬਾਅਦ ਸਾਰਾ ਸਮੀਕਰਨ ਬਦਲ ਗਿਆ ਹੈ। ਯੁੱਧ ਦੌਰਾਨ ਰੂਸ ਨੇ ਭਾਰਤ ਨੂੰ ਜ਼ਿਆਦਾਤਰ ਤੇਲ ਸਪਲਾਈ ਕੀਤਾ ਸੀ। ਇਸ ਤੋਂ ਬਾਅਦ ਰੂਸ ਭਾਰਤ ਦਾ ਸਭ ਤੋਂ ਵੱਡਾ ਸਪਲਾਇਰ ਬਣ ਗਿਆ ਹੈ। ਇਹ ਜਾਣਕਾਰੀ ਐਨਰਜੀ ਕਾਰਗੋ ਟ੍ਰੈਕਰ ਵੋਰਟੈਕਸਾ ਨੇ ਦਿੱਤੀ ਹੈ। ਅਕਤੂਬਰ ਦੀ ਦਰਜਾਬੰਦੀ ਵਿਚ ਇਹ ਆਂਕੜੇ ਸਾਹਮਣੇ ਆਏ ਹਨ।

ਰਿਪੋਰਟ ਵਿਚ ਦੱਸਿਆ ਗਿਆ ਹੈ ਕਿ ਅਕਤੂਬਰ ਮਹੀਨੇ ਵਿੱਚ ਭਾਰਤ ਦੇ ਕੁੱਲ ਕੱਚੇ ਤੇਲ ਦੀ ਦਰਾਮਦ ਵਿੱਚ ਰੂਸ ਦੀ ਹਿੱਸੇਦਾਰੀ 22 ਫੀਸਦੀ ਰਹੀ। ਇਸ ਤੋਂ ਬਾਅਦ 20.5 ਫੀਸਦੀ ਦੇ ਨਾਲ ਇਰਾਕ ਅਤੇ 16 ਫੀਸਦੀ ਦੇ ਨਾਲ ਸਾਊਦੀ ਅਰਬ ਦਾ ਸਥਾਨ ਹੈ। ਰੂਸ ਵੱਲੋਂ ਭਾਰਤ ਨੂੰ ਰਿਆਇਤੀ ਦਰ ‘ਤੇ ਤੇਲ ਵੇਚਣ ਦਾ ਐਲਾਨ ਕਰਨ ਤੋਂ ਬਾਅਦ ਰੂਸੀ ਤੇਲ ਦੀ ਸਪਲਾਈ ਹੋਰ ਵਧ ਗਈ ਹੈ। ਯੂਕਰੇਨ ‘ਤੇ ਹਮਲੇ ਤੋਂ ਬਾਅਦ ਪੱਛਮੀ ਦੇਸ਼ਾਂ ਨੇ ਰੂਸ ‘ਤੇ ਤੇਲ ਵਪਾਰ ‘ਤੇ ਪਾਬੰਦੀ ਸਮੇਤ ਹਰ ਤਰ੍ਹਾਂ ਦੀਆਂ ਪਾਬੰਦੀਆਂ ਲਗਾ ਦਿੱਤੀਆਂ ਸਨ। ਇਸ ਤੋਂ ਬਾਅਦ ਰੂਸ ਨੇ ਭਾਰਤ ਨੂੰ ਸਸਤੇ ਭਾਅ ‘ਤੇ ਤੇਲ ਸਪਲਾਈ ਕਰਨਾ ਸ਼ੁਰੂ ਕਰ ਦਿੱਤਾ। ਭਾਰਤ ਵੀ ਇਸ ਦਾ ਪੂਰਾ ਫਾਇਦਾ ਲੈ ਰਿਹਾ ਹੈ।

ਇਕ ਸਾਲ ਪਹਿਲਾਂ ਨਹੀਂ ਸਨ ਅਜਿਹੇ ਹਾਲਾਤ

Vortexa ਦੀ ਰਿਪੋਰਟ ਦੇ ਅਨੁਸਾਰ, ਦਸੰਬਰ 2021 ਵਿੱਚ, ਭਾਰਤ ਨੇ ਹਰ ਦਿਨ ਰੂਸ ਤੋਂ ਸਿਰਫ 36,255 ਬੈਰਲ ਕੱਚਾ ਤੇਲ ਖਰੀਦਿਆ। ਇਹ ਖਰੀਦ ਇਰਾਕ ਤੋਂ 1 ਮਿਲੀਅਨ ਬੈਰਲ ਅਤੇ ਸਾਊਦੀ ਅਰਬ ਤੋਂ 952,625 ਬੈਰਲ ਸੀ। ਅਗਲੇ ਦੋ ਮਹੀਨਿਆਂ ਤੱਕ ਰੂਸ ਤੋਂ ਕੋਈ ਤੇਲ ਨਹੀਂ ਖਰੀਦਿਆ ਗਿਆ। ਮਾਰਚ ਵਿੱਚ ਭਾਰਤ ਨੇ ਫਿਰ ਰੂਸੀ ਤੇਲ ਖਰੀਦਣਾ ਸ਼ੁਰੂ ਕਰ ਦਿੱਤਾ ਸੀ। ਇਸ ਤੋਂ ਠੀਕ ਪਹਿਲਾਂ ਯੂਕਰੇਨ ਨਾਲ ਉਸ ਦੀ ਲੜਾਈ ਛਿੜ ਗਈ ਸੀ। ਉਸ ਤੋਂ ਬਾਅਦ ਅਜਿਹੇ ਹਾਲਾਤ ਪੈਦਾ ਹੋ ਗਏ ਕਿ ਭਾਰਤ ਅਤੇ ਰੂਸ ਇਕ ਦੂਜੇ ਦੇ ਨੇੜੇ ਆ ਗਏ ਅਤੇ ਇਸ ਦਾ ਫਾਇਦਾ ਤੇਲ ਦੇ ਵਪਾਰ ਵਿਚ ਦੇਖਣ ਨੂੰ ਮਿਲਿਆ।

ਤੀਜੇ ਸਥਾਨ ‘ਤੇ ਸਾਊਦੀ ਅਰਬ

ਭਾਰਤ ਨੇ ਮਾਰਚ ਵਿਚ 68,600 bpd ਰੂਸੀ ਤੇਲ ਦਾ ਆਯਾਤ ਕੀਤਾ, ਜਦੋਂ ਕਿ ਅਗਲੇ ਮਹੀਨੇ ਇਹ ਵਧ ਕੇ 266,617 bpd ਹੋ ਗਿਆ। ਜੂਨ ਵਿਚ ਦਰਾਮਦ ਦੀ ਮਾਤਰਾ ਵਧ ਕੇ 942,694 bpd ਹੋ ਗਈ ਪਰ ਜੂਨ ਵਿੱਚ, ਇਰਾਕ 10.4 ਮਿਲੀਅਨ bpd ਦੇ ਨਾਲ ਭਾਰਤ ਦਾ ਤੇਲ ਦਾ ਸਭ ਤੋਂ ਵੱਡਾ ਸਪਲਾਇਰ ਸੀ। ਉਸੇ ਮਹੀਨੇ ਰੂਸ ਭਾਰਤ ਦਾ ਦੂਜਾ ਸਭ ਤੋਂ ਵੱਡਾ ਸਪਲਾਇਰ ਬਣ ਗਿਆ। ਅਗਲੇ ਦੋ ਮਹੀਨਿਆਂ ਵਿੱਚ ਦਰਾਮਦ ਵਿੱਚ ਮਾਮੂਲੀ ਗਿਰਾਵਟ ਆਈ ਹੈ। ਵੌਰਟੈਕਸਾ ਅਨੁਸਾਰ ਅਕਤੂਬਰ ਵਿਚ ਆਯਾਤ ਵਧ ਕੇ 835,556 bpd ਹੋ ਜਾਣ ਤੋਂ ਪਹਿਲਾਂ ਸਤੰਬਰ ਵਿੱਚ ਦਰਾਮਦ 876,396 bpd ਸੀ। ਇਰਾਕ ਅਕਤੂਬਰ ਵਿੱਚ 888,079 bpd ਸਪਲਾਈ ਦੇ ਨਾਲ ਦੂਜੇ ਸਥਾਨ ‘ਤੇ ਹੈ ਇਸ ਤੋਂ ਬਾਅਦ ਸਾਊਦੀ ਅਰਬ 746,947 bpd ‘ਤੇ ਆ ਗਿਆ।

Add a Comment

Your email address will not be published. Required fields are marked *