ਦੁਬਈ ‘ਚ ਬੁਰਜ ਖਲੀਫਾ ਨੇੜੇ  35 ਮੰਜ਼ਿਲਾ ਇਮਾਰਤ ‘ਚ ਲੱਗੀ ਅੱਗ

ਦੁਬਈ – ਦੁਬਈ ਵਿਚ ਦੁਨੀਆ ਦੀ ਸਭ ਤੋਂ ਉੱਚੀ ਇਮਾਰਤ ਬੁਰਜ ਖਲੀਫਾ ਨੇੜੇ 35 ਮੰਜ਼ਿਲਾ ਇਮਾਰਤ ਵਿੱਚ ਸੋਮਵਾਰ ਤੜਕੇ ਅੱਗ ਲੱਗ ਗਈ। ਹਾਦਸੇ ਵਿੱਚ ਕਿਸੇ ਜਾਨੀ ਨੁਕਸਾਨ ਦੀ ਤੁਰੰਤ ਕੋਈ ਸੂਚਨਾ ਨਹੀਂ ਹੈ। ਦਿ ਐਸੋਸੀਏਟਡ ਪ੍ਰੈਸ ਦੇ ਇੱਕ ਪੱਤਰਕਾਰ ਦੇ ਮੌਕੇ ‘ਤੇ ਪਹੁੰਚਣ ਤੱਕ ਅੱਗ ‘ਤੇ ਕਾਬੂ ਪਾ ਲਿਆ ਗਿਆ ਸੀ।

ਇਮਾਰਤ ਵਿੱਚੋਂ ਕਾਲਾ ਧੂੰਆਂ ਨਿਕਲਦਾ ਦੇਖਿਆ ਜਾ ਸਕਦਾ ਸੀ, ਜੋ ਕਿ ਅਮੀਰਾਤ ਵਿੱਚ ਇੱਕ ਸਰਕਾਰੀ ਸਹਾਇਤਾ ਪ੍ਰਾਪਤ ਡਿਵੈਲਪਰ, ‘ਐਮਾਰ’ ਦੇ ‘8 ਬੁਲੇਵਾਰਡ ਵਾਕ’ ਨਾਮਕ ਟਾਵਰ ਦੀ ਇੱਕ ਲੜੀ ਦਾ ਹਿੱਸਾ ਹੈ। ਦੁਬਈ ਪੁਲਸ ਅਤੇ ਸਿਵਲ ਡਿਫੈਂਸ ਵਿਭਾਗ ਨੇ ਤੁਰੰਤ ਅੱਗ ਲੱਗਣ ਦੀ ਪੁਸ਼ਟੀ ਨਹੀਂ ਕੀਤੀ ਹੈ। ‘ਐਮਾਰ’ ਦੇ ਅਧਿਕਾਰੀਆਂ ਨਾਲ ਵੀ ਸੰਪਰਕ ਕੀਤਾ ਗਿਆ ਪਰ ਉਨ੍ਹਾਂ ਵੱਲੋਂ ਕੋਈ ਜਵਾਬ ਨਹੀਂ ਆਇਆ। ਦੁਬਈ ਵਿੱਚ 2015 ਵਿੱਚ ਨਵੇਂ ਸਾਲ ਦੀ ਪੂਰਬਲੀ ਸ਼ਾਮ ਨੂੰ ਬੁਰਜ ਖਲੀਫਾ ਨੇੜੇ ‘ਐਡਰੈੱਸ ਡਾਊਨਟਾਊਨ’ ਵਿੱਚ ਅੱਗ ਲੱਗ ਗਈ ਸੀ।

Add a Comment

Your email address will not be published. Required fields are marked *