ਮੈਲਬੌਰਨ ‘ਚ ਰੌਣਕਾਂ ਲਾਉਣਗੇ ਗੈਰੀ ਸੰਧੂ ਅਤੇ ਸਰਤਾਜ ਵਿਰਕ

ਮੈਲਬੌਰਨ – ਸ਼ਨੀਵਾਰ ਨੂੰ ਮੈਲੌਬਰਨ ਦੇ ਫੈਸਟੀਵਲ ਹਾਲ ਵਿੱਚ ਪੰਜਾਬੀ ਗਾਇਕ ਗੈਰੀ ਸੰਧੂ ਅਤੇ ਸਰਤਾਜ ਵਿਰਕ ਦਾ ਸ਼ੋਅ ਕਰਵਾਇਆ ਜਾ ਰਿਹਾ ਹੈ। ਇਸ ਸ਼ੋਅ ਸੰਬੰਧੀ ਮੈਲਬੌਰਨ ਦੇ ਇਕ ਸਥਾਨਕ ਰੇਸਤਰਾਂ ਵਿੱਚ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਵਿੱਚ ਗੈਰੀ ਸੰਧੂ ਸਥਾਨਕ ਮੀਡੀਆ ਅਤੇ ਦਰਸ਼ਕਾਂ ਦੇ ਰੂਬਰੂ ਹੋਏ। ਗੈਰੀ ਸੰਧੂ ਨੇ ਪੁੱਛੇ ਗਏ ਸੁਆਲਾਂ ਦੇ ਜੁਆਬ ਬਹੁਤ ਖੁੱਲ੍ਹਦਿਲੀ ਨਾਲ ਦਿੱਤੇ। 

ਉਨ੍ਹਾਂ ਦਾ ਕਹਿਣਾ ਸੀ ਕਿ ਮਾਂ ਬਾਪ ਤਾਂ ਮਨੁੱਖ ਦੀ ਜ਼ਿੰਦਗੀ ਵਿੱਚ ਅਹਿਮ ਯੋਗਦਾਨ ਹੁੰਦਾ ਹੈ ਅਤੇ ਉਨ੍ਹਾਂ ਦੇ ਯੋਗਦਾਨ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ। ਗੈਰੀ ਸੰਧੂ ਨੇ ਆਪਣੀ ਨਿੱਜੀ ਜ਼ਿੰਦਗੀ ਦੇ ਤਜਰਬੇ ਸਾਂਝੇ ਕਰਦੇ ਹੋਏ ਕਿਹਾ ਕਿ ਜੇਕਰ ਉਨ੍ਹਾਂ ਦੇ ਘਰ ਵਿੱਚ ਗ਼ਰੀਬੀ ਨਾ ਹੁੰਦੀ ਤਾਂ ਉਹ ਕਦੇ ਗਾਇਕ ਨਾ ਬਣਦਾ। ਇਸ ਦੌਰਾਨ ਉਨ੍ਹਾਂ ਨੇ ਦਰਸ਼ਕਾਂ ਦੀਆਂ ਫਰਮਾਇਸ਼ਾਂ ਪੂਰੀਆਂ ਕਰਦੇ ਹੋਏ ਆਪਣੇ ਗੀਤਾਂ ਦੇ ਮੁਖੜੇ ਵੀ ਸੁਣਾਏ। ਇਸ ਮੌਕੇ ਹਾਜ਼ਰ ਗਾਇਕ ਸਰਤਾਜ ਵਿਰਕ ਨੇ ਵੀ ਆਪਣੇ ਗੀਤਾਂ ਦੇ ਮੁਖੜਿਆਂ ਦੀ ਦਰਸ਼ਕਾਂ ਨਾਲ ਸਾਂਝ ਪਾਈ। 

ਇਸ ਸ਼ੋਅ ਦੇ ਮੁੱਖ ਪ੍ਰਬੰਧਕ ਪ੍ਰੀਤ ਪਾਬਲਾ ਅਤੇ ਹਰਿੰਦਰ ਵਿਰਕ ਨੇ ਦੱਸਿਆ ਕਿ ਦਰਸ਼ਕਾਂ ਦੀ ਪੁਰਜ਼ੋਰ ਮੰਗ ਸੀ ਕਿ ਗੈਰੀ ਸੰਧੂ ਦਾ ਸ਼ੋਅ ਮੈਲਬੌਰਨ ਵਿੱਚ ਕਰਵਾਇਆ ਜਾਵੇ ਸੋ ਬਹੁਤ ਲੰਬੇ ਇੰਤਜ਼ਾਰ ਤੋਂ ਬਾਅਦ ਗੈਰੀ ਸੰਧੂ ਮੈਲਬੌਰਨ ਵਿੱਚ ਰੌਣਕਾਂ ਲਾਉਣ ਜਾ ਰਹੇ ਹਨ। ਇਹ ਸ਼ੋਅ ਪੂਰੀ ਤਰ੍ਹਾਂ ਪਰਿਵਾਰਕ ਹੋਵੇਗਾ ਅਤੇ ਸੁਰੱਖਿਆ ਦੇ ਪੂਰੇ ਇੰਤਜ਼ਾਮ ਕੀਤੇ ਗਏ ਹਨ।ਉਨ੍ਹਾਂ ਨੇ ਦਰਸ਼ਕਾਂ ਨੂੰ ਵਿਸ਼ੇਸ਼ ਤੌਰ ‘ਤੇ ਇਸ ਸ਼ੋਅ ਵਿਚ ਪਹੁੰਚਣ ਦੀ ਅਪੀਲ ਕੀਤੀ ਹੈ। ਮੰਚ ਸੰਚਾਲਨ ਦੀਪਕ ਬਾਵਾ ਵੱਲੋਂ ਬਾਖੂਬੀ ਕੀਤਾ ਗਿਆ। ਅੰਤ ਵਿਚ ਪ੍ਰਬੰਧਕਾਂ ਨੇ ਆਏ ਹੋਏ ਮਹਿਮਾਨਾਂ ਨੂੰ ਯਾਦਗਾਰੀ ਚਿੰਨ੍ਹਾਂ ਨਾਲ ਸਨਮਾਨਿਤ ਕੀਤਾ।

Add a Comment

Your email address will not be published. Required fields are marked *