IPL 2023: ਚੈਂਪੀਅਨ ਟੀਮ ‘ਤੇ ਵਰ੍ਹੇਗਾ ਪੈਸਿਆਂ ਦਾ ਮੀਂਹ, ਫਾਈਨਲ ਹਾਰਨ ਵਾਲੀ ਟੀਮ ਨੂੰ ਮਿਲਣਗੇ 13 ਕਰੋੜ

ਆਈ. ਪੀ. ਐੱਲ 2023 ਦੀ ਚੈਂਪੀਅਨ ਕਿਹੜੀ ਟੀਮ ਬਣੇਗੀ, ਇਸ ਦਾ ਫੈਸਲਾ 28 ਮਈ ਨੂੰ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ‘ਚ ਹੋਵੇਗਾ ਜਦੋਂ ਚੇਨਈ ਸੁਪਾਕ ਕਿੰਗਜ਼ ਅਤੇ ਪਿਛਲੇ ਸੀਜ਼ਨ ਦੀ ਚੈਂਪੀਅਨ ਗੁਜਰਾਤ ਟਾਈਟਨਸ ਆਪਸ ‘ਚ ਭਿੜਨਗੀਆਂ। ਇਸ ਨਾਲ ਇਹ ਵੀ ਸਪੱਸ਼ਟ ਹੋ ਜਾਵੇਗਾ ਕਿ ਕਿਸ ਖਿਡਾਰੀ ਨੇ ਕੀ ਹਾਸਲ ਕੀਤਾ ਅਤੇ ਕੀ ਗੁਆਇਆ। ਇਸ ਦੇ ਨਾਲ ਹੀ ਖਿਤਾਬ ‘ਤੇ ਕਬਜ਼ਾ ਕਰਨ ਵਾਲੀ ਟੀਮ ‘ਤੇ ਪੈਸਿਆਂ ਦੀ ਬਰਸਾਤ ਹੋਵੇਗੀ ਤਾਂ ਹਾਰਨ ਵਾਲੀ ਟੀਮ ਵੀ ਵੱਡੀ ਰਕਮ ਲੈ ਕੇ IPL 2023 ਨੂੰ ਅਲਵਿਦਾ ਕਹਿ ਦੇਵੇਗੀ।

ਆਈ. ਪੀ. ਐਲ. 2023 ਦੇ ਫਾਈਨਲ ਮੈਚ ਵਿੱਚ ਜੇਤੂ ਟੀਮ ਨੂੰ 20 ਕਰੋੜ ਰੁਪਏ ਦੀ ਇਨਾਮੀ ਰਾਸ਼ੀ ਦਿੱਤੀ ਜਾਵੇਗੀ। ਤੁਹਾਡੀ ਜਾਣਕਾਰੀ ਲਈ, ਅਸੀਂ ਤੁਹਾਨੂੰ ਦੱਸ ਦੇਈਏ ਕਿ ਇਹ ਦੁਨੀਆ ਭਰ ਵਿੱਚ ਖੇਡੀਆਂ ਜਾਣ ਵਾਲੀਆਂ ਵੱਖ-ਵੱਖ ਟੀ-20 ਲੀਗਾਂ ਵਿੱਚੋਂ ਸਭ ਤੋਂ ਵੱਧ ਹੈ। ਇੰਨਾ ਹੀ ਨਹੀਂ… ਫਾਈਨਲ ‘ਚ ਹਾਰਨ ਵਾਲੀ ਟੀਮ ਨੂੰ 13 ਕਰੋੜ ਰੁਪਏ ਦਿੱਤੇ ਜਾਣਗੇ, ਜਦਕਿ ਮੁੰਬਈ ਇੰਡੀਅਨਜ਼ ਨੂੰ 7 ਕਰੋੜ ਰੁਪਏ ਦਿੱਤੇ ਜਾਣਗੇ। ਮੁੰਬਈ ਨੇ ਦੂਜੇ ਕੁਆਲੀਫਾਇਰ ਵਿੱਚ ਥਾਂ ਬਣਾਈ। ਲਖਨਊ ਸੁਪਰ ਜਾਇੰਟਸ ਨੂੰ 6.5 ਕਰੋੜ ਰੁਪਏ ਮਿਲਣਗੇ। ਲਖਨਊ ਨੂੰ ਐਲੀਮੀਨੇਟਰ ਮੈਚ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ।

Add a Comment

Your email address will not be published. Required fields are marked *