RBI ਦੀ ਸਖ਼ਤੀ ਮਗਰੋਂ 25 ਲੱਖ ਤੋਂ ਜ਼ਿਆਦਾ ਕ੍ਰੈਡਿਟ ਕਾਰਡ ਕੀਤੇ ਗਏ ਬੰਦ

 ਭਾਰਤੀ ਰਿਜ਼ਰਵ ਬੈਂਕ ਵੱਲੋਂ ਗੈਰ ਸਰਗਰਮ ਕ੍ਰੈਡਿਟ ਕਾਰਡਾਂ ਨੂੰ ਬੰਦ ਕਰਨ ਦੇ ਫੈਸਲੇ ਨਾਲ ਕਾਰਡਾਂ ਦੀ ਗਿਣਤੀ ਲਗਾਤਰ ਘਟਦੀ ਜਾ ਰਹੀ ਹੈ। ਕੇਂਦਰੀ ਬੈਂਕ ਵੱਲੋਂ ਇਹ ਫ਼ੈਸਲਾ ਜੁਲਾਈ ਮਹੀਨੇ ਵਿਚ ਲਿਆ ਗਿਆ ਸੀ। ਇਸ ਤਹਿਤ ਬੈਂਕਾਂ ਨੂੰ ਹੁਣ ਤਕ 25 ਲੱਖ ਤੋਂ ਜ਼ਿਆਦਾ ਕਾਰਡ ਬੰਦ ਕਰਨੇ ਪਏ ਹਨ।

ਜਾਣਕਾਰੀ ਮੁਤਾਬਕ ਆਰ. ਬੀ. ਆਈ. ਵੱਲੋਂ ਜੁਲਾਈ ਵਿਚ ਫ਼ੈਸਲਾ ਲਿਆ ਗਿਆ ਸੀ ਕਿ ਜਿਹੜੇ ਕ੍ਰੈਡਿਟ ਕਾਰਡ ਪਿਛਲੇ 1 ਸਾਲ ਤੋਂ ਨਹੀਂ ਵਰਤੇ ਗਏ, ਸਬੰਧਤ ਬੈਂਕ ਕਾਰਡ ਧਾਰਕ ਨੂੰ ਸੂਚਨਾ ਦੇ ਕੇ ਉਸ ਕਾਰਡ ਨੂੰ ਬੰਦ ਕਰਨ ਦੀ ਕਾਰਵਾਈ ਸ਼ੁਰੂ ਕਰੇਗਾ। ਜੇਕਰ ਕਾਰਡ ਧਾਰਕ 1 ਮਹੀਨੇ ਦੇ ਅੰਦਰ ਜਵਾਬ ਨਹੀਂ ਦਿੰਦਾ ਤਾਂ ਬੈਂਕ ਉਸ ਦਾ ਕਾਰਡ ਬੰਦ ਕਰ ਦੇਣਗੇ। ਇਸ ਫ਼ੈਸਲੇ ਨਾਲ ਦੇਸ਼ ਵਿਚ ਕ੍ਰੈਡਿਟ ਕਾਰਡਾਂ ਦੀ ਗਿਣਤੀ ‘ਚ ਗਿਰਾਵਟ ਦਾ ਦੌਰ ਲਗਾਤਾਰ ਜਾਰੀ ਹੈ। ਹਾਲਾਂਕਿ ਮਾਹਰਾਂ ਵੱਲੋਂ ਸਥਿਤੀ ਛੇਤੀ ਹੀ ਠੀਕ ਹੋਣ ਦੀ ਆਸ ਜਤਾਈ ਜਾ ਰਹੀ ਹੈ।

ਇਸ ਫ਼ੈਸਲੇ ਦਾ ਸੱਭ ਤੋਂ ਵਧ ਅਸਰ ਐੱਚ. ਡੀ. ਐੱਫ. ਸੀ. ਬੈਂਕ ‘ਤੇ ਦਿਖਿਆ ਹੈ, ਜਿਸ ਨੇ ਇਸ ਵਿੱਤੀ ਵਰ੍ਹੇ ਦੀ ਦੂਜੀ ਤਿਮਾਹੀ ਵਿਚ 2.4 ਮਿਲੀਅਨ ਕਾਰਡ ਬੰਦ ਕੀਤੇ ਹਨ। ਇਸ ਸਬੰਧੀ ਕੰਟਰੀ ਹੈੱਡ – ਪੇਮੈਂਟਸ, ਕੰਜ਼ਿਊਮਰ ਫਾਈਨਾਂਸ, ਟੈਕਨਾਲੋਜੀ ਅਤੇ ਡਿਜੀਟਲ ਬੈਂਕਿੰਗ, ਐੱਚ. ਡੀ. ਐੱਫ. ਸੀ. ਬੈਂਕ ਪਰਾਗ ਰਾਓ ਨੇ ਕਿਹਾ ਕਿ ਸਮੁੱਚੀ ਇੰਡਸਟਰੀ ਵਿਚ 8 ਤੋਂ 9 ਫ਼ੀਸਦੀ ਕ੍ਰੈਡਿਟ ਕਾਰਡ ਬੰਦ ਹੋਏ ਹਨ। ਇਸ ਦਾ ਉਦੇਸ਼ ਕਾਰਡ ਧਾਰਕਾਂ ਨੂੰ ਕਾਰਡ ਦੀ ਵਰਤੋਂ ਕਰਨ ਲਈ ਉਤਸ਼ਾਹਿਤ ਕਰਨਾ ਹੈ। ਉਨ੍ਹਾਂ ਕਿਹਾ ਕਿ ਛੇਤੀ ਹੀ ਕਾਰਡ ‘ਤੇ ਫੀਸ ਵੀ ਲਗਾਈ ਜਾਵੇਗੀ, ਕਿਉਂਕਿ ਲੋਕ ਮੁਫ਼ਤ ਵਿਚ ਮਿਲਣ ਵਾਲੀਆਂ ਚੀਜ਼ਾਂ ਦੀ ਵਰਤੋਂ ਘੱਟ ਕਰਦੇ ਹਨ। ਜਦੋਂ ਕਿਸੇ ਚੀਜ਼ ਦੀ ਕੀਮਤ ਅਦਾ ਕੀਤੀ ਜਾਂਦੀ ਹੈ, ਤਾਂ ਉਸ ਦੀ ਕਦਰ ਪਤਾ ਲਗਦੀ ਹੈ। ਇਸੇ ਤਰ੍ਹਾਂ ਹੀ ਐਕਸਿਸ ਅਤੇ ਆਈ. ਸੀ. ਆਈ. ਸੀ. ਆਈ. ਬੈਂਕ ਦੇ ਕ੍ਰੈਡਿਟ ਕਾਰਡ ਧਾਰਕਾਂ ਦੀ ਗਿਣਤੀ ਘਟਣ ਦਾ ਰੁਝਾਨ ਵੀ ਜਾਰੀ ਹੈ।

Add a Comment

Your email address will not be published. Required fields are marked *