ਰੁਪਿਆ ਸ਼ੁਰੂਆਤੀ ਕਾਰੋਬਾਰ ‘ਚ 36 ਪੈਸੇ ਦੀ ਮਜ਼ਬੂਤੀ ਦੇ ਨਾਲ 82.24 ਪ੍ਰਤੀ ਡਾਲਰ ‘ਤੇ
March 3, 2023
ਮੁੰਬਈ– ਘਰੇਲੂ ਸ਼ੇਅਰ ਬਾਜ਼ਾਰ ‘ਚ ਹਾਂ-ਪੱਖੀ ਰੁਖ਼ ਵਿਚਾਲੇ ਸ਼ੁੱਕਰਵਾਰ ਨੂੰ ਸ਼ੁਰੂਆਤੀ ਕਾਰੋਬਾਰ ‘ਚ ਰੁਪਿਆ 36 ਪੈਸੇ ਦੀ ਮਜ਼ਬੂਤੀ ਦੇ ਨਾਲ 82.24 ਰੁਪਏ ਪ੍ਰਤੀ ਡਾਲਰ ‘ਤੇ ਆ ਗਿਆ ਹੈ। ਅੰਤਰਬੈਂਕ ਵਿਦੇਸ਼ੀ ਮੁਦਰਾ ਵਿਨਿਯਮ ਬਾਜ਼ਾਰ ‘ਚ ਰੁਪਿਆ ਡਾਲਰ ਦੇ ਮੁਕਾਬਲੇ 82.28 ‘ਤੇ ਖੁੱਲ੍ਹਿਆ ਅਤੇ ਵਾਧਾ ਦਰਜ ਕਰਦੇ ਹੋਏ 82.24 ਦੇ ਲੈਵਲ ‘ਤੇ ਪਹੁੰਚ ਗਿਆ।
ਰੁਪਿਆ ਵੀਰਵਾਰ ਨੂੰ ਅਮਰੀਕੀ ਮੁਦਰਾ ਦੇ ਮੁਕਾਬਲੇ 82.60 ‘ਤੇ ਬੰਦ ਹੋਇਆ ਸੀ। ਹੋਰ ਮੁਦਰਾਵਾਂ ਦੀ ਤੁਲਨਾ ‘ਚ ਅਮਰੀਕੀ ਮੁਦਰਾ ਦੀ ਮਜ਼ਬੂਤੀ ਦਾ ਆਕਲਨ ਕਰਨ ਵਾਲਾ ਡਾਲਰ ਸੂਚਕਾਂਕ 0.13 ਫ਼ੀਸਦੀ ਡਿੱਗ ਕੇ 104.88 ‘ਤੇ ਪਹੁੰਚ ਗਿਆ। ਗਲੋਬਲ ਮਾਨ ਬ੍ਰੈਂਟ ਕੱਚਾ ਤੇਲ ਵਾਇਦਾ 0.39 ਫ਼ੀਸਦੀ ਡਿੱਗ ਕੇ 84.42 ਡਾਲਰ ਪ੍ਰਤੀ ਬੈਰਲ ‘ਤੇ ਸੀ।