ਵਿਰਾਟ ਕੋਹਲੀ ਦੇ ਹੋਟਲ ਰੂਮ ਦੀ ਵੀਡੀਓ ਵਾਇਰਲ, ਭੜਕੀ ਉਰਵਸ਼ੀ ਰੌਤੇਲਾ ਬੋਲੀ
ਮੁੰਬਈ – ਵਿਰਾਟ ਕੋਹਲੀ ਟੀ-20 ਵਰਲਡ ਕੱਪ ਖੇਡਣ ਲਈ ਆਸਟਰੇਲੀਆ ’ਚ ਹਨ ਪਰ ਉਨ੍ਹਾਂ ਦੀ ਗੈਰ-ਮੌਜੂਦਗੀ ’ਚ ਹੋਟਲ ਸਟਾਫ ਨੇ ਵਿਰਾਟ ਦੇ ਕਮਰੇ ’ਚ ਦਾਖ਼ਲ ਹੋ ਕੇ ਪੂਰੇ ਰੂਮ ਦੀ ਵੀਡੀਓ ਬਣਾ ਕੇ ਸਾਂਝੀ ਕਰ ਦਿੱਤੀ। ਇਸ ਹਰਕਤ ’ਤੇ ਵਿਰਾਟ ਤੇ ਅਨੁਸ਼ਕਾ ਦੋਵਾਂ ਨੇ ਹੀ ਨਾਰਾਜ਼ਗੀ ਜਤਾਈ ਹੈ।
ਬਾਲੀਵੁੱਡ ਅਦਾਕਾਰਾ ਉਰਵਸ਼ੀ ਰੌਤੇਲਾ ਨੇ ਵੀ ਹੁਣ ਵਿਰਾਟ ਕੋਹਲੀ ਦੀ ਪੋਸਟ ਸਾਂਝੀ ਕਰਕੇ ਇਸ ਹਰਕਤ ਨੂੰ ਸ਼ਰਮਨਾਕ ਦੱਸਿਆ ਹੈ। ਅਦਾਕਾਰਾ ਨੇ ਸਵਾਲ ਕੀਤਾ ਹੈ ਕਿ ਜੇਕਰ ਇਹ ਹਰਕਤ ਕਿਸੇ ਕੁੜੀ ਦੇ ਕਮਰੇ ’ਚ ਕੀਤੀ ਗਈ ਹੁੰਦੀ ਤਾਂ ਕੀ ਹੁੰਦਾ?
ਉਰਵਸ਼ੀ ਰੌਤੇਲਾ ਨੇ ਆਪਣੀ ਪੋਸਟ ’ਚ ਲਿਖਿਆ, ‘‘ਇਹ ਬਹੁਤ ਖ਼ਰਾਬ ਤੇ ਬੇਸ਼ਰਮੀ ਵਾਲੀ ਹਰਕਤ ਹੈ। ਸੋਚੋ ਜੇਕਰ ਇਹ ਚੀਜ਼ ਕਿਸੇ ਲੜਕੀ ਨਾਲ ਹੋਈ ਹੁੰਦੀ ਤਾਂ ਫਿਰ?’’ਦੱਸ ਦੇਈਏ ਕਿ ਇਸ ਹਾਦਸੇ ਤੋਂ ਬਾਅਦ ਵਿਰਾਟ ਕੋਹਲੀ ਨੇ ਆਪਣੀ ਪ੍ਰਾਈਵੇਸੀ ਨੂੰ ਲੈ ਕੇ ਚਿੰਤਾ ਜਤਾਈ ਹੈ। ਵਿਰਾਟ ਨੇ ਕਿਹਾ ਕਿ ਲੋਕਾਂ ਨੂੰ ਸਿਤਾਰਿਆਂ ਦੀ ਪ੍ਰਾਈਵੇਸੀ ਦੀ ਇੱਜ਼ਤ ਕਰਨੀ ਚਾਹੀਦੀ ਹੈ ਤੇ ਉਨ੍ਹਾਂ ਨੂੰ ਮਨੋਰੰਜਨ ਦੀ ਚੀਜ਼ ਸਮਝ ਕੇ ਟ੍ਰੀਟ ਨਹੀਂ ਕਰਨਾ ਚਾਹੀਦਾ। ਵਿਰਾਟ ਕੋਹਲੀ ਨਾਲ ਹੋਈ ਇਸ ਹਰਕਤ ਨੇ ਉਨ੍ਹਾਂ ਦੇ ਪ੍ਰਸ਼ੰਸਕਾਂ ਨੂੰ ਵੀ ਪ੍ਰੇਸ਼ਾਨ ਕਰ ਦਿੱਤਾ ਹੈ।

