ED ਦਾ ਜੈਕਲੀਨ ਖ਼ਿਲਾਫ਼ ਵੱਡਾ ਐਕਸ਼ਨ, 215 ਕਰੋੜ ਦੀ ਫਿਰੌਤੀ ਮਾਮਲੇ ‘ਚ ਬਣਾਇਆ ਦੋਸ਼ੀ

ਮੁੰਬਈ – ਬਾਲੀਵੁੱਡ ਅਦਾਕਾਰਾ ਜੈਕਲੀਨ ਫਰਨਾਂਡੀਜ਼ ਦੀਆਂ ਮੁਸ਼ਕਿਲਾਂ ਇਕ ਵਾਰ ਮੁੜ ਤੋਂ ਵਧ ਗਈਆਂ ਹਨ। 215 ਕਰੋੜ ਰੁਪਏ ਦੀ ਫਿਰੌਤੀ ਦੇ ਮਾਮਲੇ ‘ਚ ਜੈਕਲੀਨ ਇਕ ਵਾਰ ਫ਼ਿਰ ਮੁਸੀਬਤ ਫਸ ਗਈ ਹੈ। ਖ਼ਬਰਾਂ ਮੁਤਾਬਕ, ਐਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਵੀ ਇਸ ਮਾਮਲੇ ‘ਚ ਜੈਕਲੀਨ ਫਰਨਾਂਡੀਜ਼ ਨੂੰ ਦੋਸ਼ੀ ਬਣਾਉਣ ਦਾ ਫੈਸਲਾ ਕੀਤਾ ਹੈ। ਜਲਦੀ ਹੀ ਇਸ ਮਾਮਲੇ ‘ਚ ਚਾਰਜਸ਼ੀਟ ਦਾਇਰ ਕੀਤੀ ਜਾਵੇਗੀ। 

ਜਾਣਕਾਰੀ ਮੁਤਾਬਕ, ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਅੱਜ ਹੀ ਚਾਰਜਸ਼ੀਟ ਦਾਇਰ ਕਰ ਸਕਦਾ ਹੈ। ਈ. ਡੀ. ਦੇ ਸੂਤਰਾਂ ਨੇ ਕਿਹਾ ਹੈ ਕਿ ਜੈਕਲੀਨ ਫਰਨਾਂਡੀਜ਼ ਜ਼ਬਰਦਸਤੀ ਪੈਸੇ ਦੀ ਲਾਭਪਾਤਰੀ ਸੀ। ਇਸ ‘ਚ ਕਿਹਾ ਗਿਆ ਹੈ ਕਿ ਅਦਾਕਾਰਾ ਨੂੰ ਪਤਾ ਸੀ ਕਿ ਸੁਕੇਸ਼ ਚੰਦਰਸ਼ੇਖਰ ਇਕ ਅਪਰਾਧੀ ਹੈ। ਅਦਾਕਾਰਾ ਨੂੰ ਸੁਕੇਸ਼ ਚੰਦਰਸ਼ੇਖਰ ਨੇ 10 ਕਰੋੜ ਰੁਪਏ ਦਾ ਸਾਮਾਨ ਤੋਹਫੇ ‘ਚ ਦਿੱਤਾ ਸੀ। ਈ. ਡੀ. ਨੇ ਅਦਾਕਾਰਾ ਦੀ 7 ਕਰੋੜ ਰੁਪਏ ਤੋਂ ਵੱਧ ਦੀ ਜਾਇਦਾਦ ਜ਼ਬਤ ਕੀਤੀ ਹੈ।

Add a Comment

Your email address will not be published. Required fields are marked *