ਆਸਟ੍ਰੇਲੀਆ ‘ਚ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਧੂਮਧਾਮ ਨਾਲ ਮਨਾਈ

ਸਿਡਨੀ, 16 ਅਗਸਤ -ਭਾਰਤ ਦੀ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਜਿਥੇ ਦੁਨੀਆਂ ਭਰ ‘ਚ ਮਨਾਈ ਗਈ, ਉਥੇ ਇਸ ਆਜ਼ਾਦੀ ਦੇ ਜਸ਼ਨ ਆਸਟ੍ਰੇਲੀਆ ‘ਚ ਵੀ ਮਨਾਏ ਗਏ | ਇਸ ਮੌਕੇ ਸਿਡਨੀ ਦੇ ਪ੍ਰਸਿੱਧ ਓਪੇਰਾ ਹਾਊਸ ‘ਤੇ ਤਿਰੰਗਾ ਬਣਾ ਕੇ ਆਜ਼ਾਦੀ ਦੇ ਜਸ਼ਨਾਂ ‘ਚ ਹਿੱਸਾ ਪਾਇਆ ਗਿਆ, ਜਦੋਂਕਿ ਨਿਊ ਸਾਊਥ ਵੇਲਜ਼ ਦੇ ਪ੍ਰੀਮੀਅਰ ਨੇ ਭਾਰਤ ਨੂੰ ਮੁਬਾਰਕਬਾਦ ਭੇਜੀ | ਰੌਸ਼ਨੀਆਂ ਰਾਹੀਂ ਮਨਮੋਹਕ ਤਰੀਕੇ ਨਾਲ ਓਪੇਰਾ ਹਾਊਸ ‘ਤੇ ਬਣਾਏ ਤਿਰੰਗੇ ਨੂੰ ਦੇਖਣ ਲਈ ਲੋਕ ਵੱਡੀ ਗਿਣਤੀ ‘ਚ ਪਹੁੰਚੇ ਤੇ ਆਜ਼ਾਦੀ ਦਿਵਸ ਦੇ ਜਸ਼ਨ ਮਨਾਏੇ |

Add a Comment

Your email address will not be published. Required fields are marked *