ਚੱਕਰਵਾਤੀ ਤੂਫਾਨ ਕਾਰਨ ਆਕਲੈਂਡ ਸਮੇਤ ਕਈ ਵਂੱਡੇ ਸ਼ਹਿਰਾਂ ਦੀ ਬਿਜਲੀ ਗੁੱਲ
October 30, 2023
ਆਕਲੈਂਡ- ਭਾਰਤੀ ਬਾਰਿਸ਼ , ਤੂਫਾਨੀ ਹਵਾਵਾਂ ਤੇ ਉੱਚੀਆਂ ਲਹਿਰਾਂ ਦੇ ਕਾਰਨ ਨਿਊਜ਼ੀਲੈਂਡ ਦੇ ਨਾਰਥਲੈਂਡ ਵਿਂੱਚ ਇਸ ਵੇਲੇ ਹਾਲਾਤ ਕਾਫੀ ਗੰਭੀਰ ਹਨ, ਕਈ ਮੁੱਖ ਮਾਰਗਾਂ ‘ਤੇ ਪਾਣੀ ਭਰਿਆ ਪਿਆ ਹੈ। ਆਕਲੈਂਡ, ਨਾਰਥਲੈਂਡ, ਵਾਇਹੇਕੇ ਵਿੱਚ ਹਜਾਰਾਂ ਘਰਾਂ ਦੀ ਬਿਜਲੀ ਗੁੱਲ ਦੱਸੀ ਜਾ ਰਹੀ ਹੈ। ਮੈਟਸਰਵਿਸ ਅਨੁਸਾਰ ਸਾਈਕਲੋਨ ਲੋਲਾ ਇਸ ਵੇਲੇ ਪੂਰੇ ਜੋਬਨ ‘ਤੇ ਹੈ ਅਤੇ ਉੱਤਰੀ ਹਿੱਸੇ ਤੋਂ ਪੂਰਬੀ ਹਿੱਸੇ ਵੱਲ ਵੱਧ ਰਿਹਾ ਹੈ। ਭਾਰੀ ਬਾਰਿਸ਼ ਦੀ ਇਹ ਖੇਡ ਕੱਲ ਮੰਗਲਵਾਰ ਦੁਪਿਹਰ ਤੱਕ ਜਾਰੀ ਰਹੇਗੀ।