‘ਕਾਂਤਾਰਾ’ ਬਣੀ ਕੰਨੜਾ ਫ਼ਿਲਮ ਇੰਡਸਟਰੀ ਦੀ ਦੂਜੀ ਸਭ ਤੋਂ ਵੱਡੀ ਫ਼ਿਲਮ

ਮੁੰਬਈ – ‘ਕਾਂਤਾਰਾ’ ਆਏ ਦਿਨ ਨਵੇਂ ਰਿਕਾਰਡ ਬਣਾ ਰਹੀ ਹੈ। ਹੁਣ ਇਹ ਹਾਲ ਹੀ ’ਚ ‘ਕੇ. ਜੀ. ਐੱਫ. ਚੈਪਟਰ 1’ ਨੂੰ ਪਿੱਛੇ ਛੱਡਦਿਆਂ ਕੰਨੜਾ ਇੰਡਸਟਰੀ ਦੀ ਦੂਜੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਫ਼ਿਲਮ ਬਣ ਗਈ ਹੈ। ਹਾਲ ਹੀ ’ਚ ਫ਼ਿਲਮ ਨੇ 250 ਕਰੋੜ ਦੀ ਵਰਲਡਵਾਈਡ ਕਲੈਕਸ਼ਨ ਕਰ ਲਈ ਹੈ।

‘ਕਾਂਤਾਰਾ’ ਦੇ ਪਹਿਲੇ ਸਿਰਫ ‘ਕੇ. ਜੀ. ਐੱਫ. ਚੈਪਟਰ 1’ ਤੇ ‘ਕੇ. ਜੀ. ਐੱਫ. ਚੈਪਟਰ 2’ ਨੇ ਹੀ 250 ਕਰੋੜ ਦੀ ਕਮਾਈ ਕੀਤੀ ਸੀ। ਹੁਣ ਓਵਰਆਲ ਕਮਾਈ ਦੀ ਗੱਲ ਕੀਤੀ ਜਾਵੇ ਤਾਂ ‘ਕਾਂਤਾਰਾ’ ਦੇ ਅੱਗੇ ਸਿਰਫ ‘ਕੇ. ਜੀ. ਐੱਫ. ਚੈਪਟਰ 2’ ਹੀ ਹੈ। ਹਾਲਾਂਕਿ ‘ਕੇ. ਜੀ. ਐੱਫ. ਚੈਪਟਰ 2’ ਦਾ ਰਿਕਾਰਡ ਤੋੜਨਾ ਲਗਭਗ ਨਾਮੁਮਕਿਨ ਹੋਵੇਗਾ ਪਰ ਫਿਰ ਵੀ ਇਕ ਛੋਟੇ ਬਜਟ ਦੀ ਫ਼ਿਲਮ ਹੋਣ ਦੇ ਬਾਵਜੂਦ ਇੰਨੀ ਵੱਡੀ ਕਲੈਕਸ਼ਨ ਕਰਨਾ ਆਪਣੇ ਆਪ ’ਚ ਇਕ ਰਿਕਾਰਡ ਹੈ।

ਰਿਸ਼ਬ ਸ਼ੈੱਟੀ ਸਟਾਰਰ ਇਸ ਫ਼ਿਲਮ ਨੇ ਹਾਲ ਹੀ ’ਚ 250 ਕਰੋੜ ਰੁਪਏ ਦਾ ਅੰਕੜਾ ਪਾਰ ਕਰ ਲਿਆ ਹੈ, ਹੁਣ ਫ਼ਿਲਮ ਦੀ ਕੁਲ ਕਮਾਈ 251 ਕਰੋੜ ਦੇ ਆਲੇ-ਦੁਆਲੇ ਹੋ ਗਈ ਹੈ, ਜੋ ‘ਕੇ. ਜੀ. ਐੱਫ. ਚੈਪਟਰ 1’ ਤੋਂ ਥੋੜ੍ਹੀ ਜ਼ਿਆਦਾ ਹੈ। ‘ਕਾਂਤਾਰਾ’ ਜਦੋਂ ਰਿਲੀਜ਼ ਹੋਈ ਸੀ ਤਾਂ ਇਸ ਦੀ ਕਮਾਈ ਦੀ ਸ਼ੁਰੂਆਤ ਕਾਫੀ ਸਲੋਅ ਹੋਈ ਸੀ ਪਰ ਹੌਲੀ-ਹੌਲੀ ਜ਼ਬਰਦਸਤ ਵਰਡ ਆਫ ਮਾਊਥ ਦੀ ਵਜ੍ਹਾ ਕਾਰਨ ਫ਼ਿਲਮ ਨੇ ਅੱਗੇ ਚੱਲ ਕੇ ਕਮਾਈ ਦੇ ਝੰਡੇ ਗੱਡ ਦਿੱਤੇ।

ਆਈ. ਐੱਮ. ਡੀ. ਬੀ. ’ਤੇ ਬੈਸਟ ਰੇਟਿੰਗ ਹਾਸਲ ਕਰਨ ਦੇ ਮਾਮਲੇ ’ਚ ‘ਕਾਂਤਾਰਾ’ ਮੋਹਰੀ ਸਾਬਿਤ ਹੋਈ ਹੈ। ‘ਕਾਂਤਾਰਾ’ ਨੇ ਇਥੇ ਵੀ ਇਕ ਰਿਕਾਰਡ ਬਣਾਉਂਦਿਆਂ ਆਈ. ਐੱਮ. ਡੀ. ਬੀ. ’ਤੇ ਬੈਸਟ ਰੇਟਿੰਗ ਹਾਸਲ ਕਰਨ ਵਾਲੀ ਇੰਡੀਅਨ ਫ਼ਿਲਮ ਬਣ ਗਈ ਹੈ। ਇਸ ਤੋਂ ਪਹਿਲਾਂ ਇਹ ਰਿਕਾਰਡ ‘ਕੇ. ਜੀ. ਐੱਫ. 2’ ਦੇ ਨਾਂ ਸੀ।

Add a Comment

Your email address will not be published. Required fields are marked *