ਫ਼ਿਲਮ ‘ਪਚਹੱਤਰ ਕਾ ਛੋਰਾ’ ‘ਚ ਦਿਸਣਗੇ ਰਣਦੀਪ ਹੁੱਡਾ ਤੇ ਨੀਨਾ ਗੁਪਤਾ

ਮੁੰਬਈ – ਪੈਨੋਰਮਾ ਸਟੂਡੀਓਜ਼ ਇੰਟਰਨੈਸ਼ਨਲ ਵੱਲੋਂ ਪੇਸ਼ ਕੀਤੀ ਗਈ ‘ਪਚਹੱਤਰ ਕਾ ਛੋਰਾ’ ਦਾ ਨਿਰਮਾਣ ਜੇ. ਜੇ. ਕ੍ਰਿਏਸ਼ਨ ਐੱਲ. ਐੱਲ. ਪੀ. ਤੇ ਇਸ ਸ਼ਿਵਮ ਸਿਨੇਮਾ ਵਿਜ਼ਨ ਦੁਆਰਾ ਕੀਤਾ ਜਾ ਰਿਹਾ ਹੈ, ਜਦੋਂ ਕਿ ਫ਼ਿਲਮ ਦਾ ਨਿਰਦੇਸ਼ਨ ਜਯੰਤ ਗਿਲਾਟਰ ਨੇ ਕੀਤਾ ਹੈ, ਜਿਨ੍ਹਾਂ ਨੇ ਫ਼ਿਲਮ ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ। ਫ਼ਿਲਮ ‘ਪਚਹੱਤਰ ਕਾ ਛੋਰਾ’ ਦੀ ਕਹਾਣੀ ਜਿੰਨੀ ਵੱਖਰੀ ਹੈ, ਓਨੀ ਹੀ ਇਸ ਫ਼ਿਲਮ ਦੀ ਕਾਸਟਿੰਗ ਵੀ ਵੱਖਰੀ ਹੈ। 

ਦੱਸ ਦਈਏ ਕਿ ਇਸ ਫ਼ਿਲਮ ’ਚ ਰਣਦੀਪ ਹੁੱਡਾ ਤੇ ਨੀਨਾ ਗੁਪਤਾ ਪਹਿਲੀ ਵਾਰ ਇਕੱਠੇ ਕੰਮ ਕਰਦੇ ਨਜ਼ਰ ਆਉਣਗੇ। ਰਚਾਇਤਾ ਫਿਲਮਜ਼ ਪ੍ਰਾਈਵੇਟ ਲਿਮਟਿਡ ਤੇ ਪ੍ਰੋਫਾਈਲ ਐਂਟਰਟੇਨਮੈਂਟ ਐਂਡ ਪ੍ਰੋਡਕਸ਼ਨ ਫ਼ਿਲਮ ਨਾਲ ਐਸੋਸੀਏਟ ਨਿਰਮਾਤਾ ਦੇ ਤੌਰ ’ਤੇ ਜੁੜੇ ਹੋਏ ਹਨ। ਫ਼ਿਲਮ ’ਚ ਗੁਲਸ਼ਨ ਗਰੋਵਰ ਤੇ ਸੰਜੇ ਮਿਸ਼ਰਾ ਵੀ ਅਹਿਮ ਭੂਮਿਕਾਵਾਂ ’ਚ ਨਜ਼ਰ ਆਉਣਗੇ। ਇਹ ਪਹਿਲੀ ਫ਼ਿਲਮ ਹੈ, ਜਿਸ ਦੀ ਸ਼ੂਟਿੰਗ ਰਾਜਸਥਾਨ ਦੇ ਰਾਜਸਮੰਦ ’ਚ ਹੋ ਰਹੀ ਹੈ। ਫ਼ਿਲਮ ਦਾ ਮਹੂਰਤ ਕਲੈਪ ਰਾਜਕੁਮਾਰੀ ਦਿਵਿਆ ਕੁਮਾਰੀ ਨੇ ਦਿੱਤਾ, ਜੋ ਰਾਜਸਮੰਦ ਤੋਂ ਸੰਸਦ ਮੈਂਬਰ ਵੀ ਹਨ। ਇਸ ਮੌਕੇ ਭਾਰਤੀ ਕ੍ਰਿਕਟਰ ਰਵਿੰਦਰ ਜਡੇਜਾ ਦੀ ਪਤਨੀ ਤੇ ਜਾਮਨਗਰ, ਗੁਜਰਾਤ ਤੋਂ ਵਿਧਾਇਕ ਰਿਵਾਬਾ ਜਡੇਜਾ ਵੀ ਮੌਜੂਦ ਸਨ।

Add a Comment

Your email address will not be published. Required fields are marked *