ਚੰਡੀਗੜ੍ਹ ਦੀ ਨਵੀਂ ਝੀਲ ਦਾ ਗੰਗਾ ਜਲ ਨਾਲ ਹੋਵੇਗਾ ਸ਼ੁੱਧੀਕਰਨ

ਚੰਡੀਗੜ੍ਹ : ਪਵਿੱਤਰ ਗੰਗਾ ਜਲ ਨੂੰ ਸੈਕਟਰ-42 ਸਥਿਤ ਨਵੀਂ ਝੀਲ ਦੇ ਪਾਣੀ ‘ਚ ਵਹਾਉਣ ਮੌਕੇ ਨਗਰ ਨਿਗਮ ਕਮਿਸ਼ਨਰ ਆਨੰਦਿਤਾ ਮਿਤਰਾ ਮੁੱਖ ਮਹਿਮਾਨ ਵਜੋਂ ਪਹੁੰਚਣਗੇ। ਪੂਰਵਾਂਚਲ ਵੈੱਲਫੇਅਰ ਐਸੋਸੀਏਸ਼ਨ (ਪੀ. ਡਬਲਿਯੂ. ਏ.) ਦੇ ਚੇਅਰਮੈਨ ਰਜਿੰਦਰ ਸਿੰਘ, ਸੰਯੁਕਤ ਸਕੱਤਰ ਸੁਨੀਲ ਗੁਪਤਾ ਅਤੇ ਕੌਂਸਲਰ ਗੁਰਪ੍ਰੀਤ ਸਿੰਘ ਗਾਬੀ ਨੇ ਨਗਰ ਨਿਗਮ ਕਮਿਸ਼ਨਰ ਆਨੰਦਿਤਾ ਮਿੱਤਰਾ ਨੂੰ ਐਤਵਾਰ ਸਵੇਰੇ ਨਿਊ ਲੇਕ ਵਿਖੇ ਸੂਰਜ ਉਪਾਸਨਾ ਦੇ ਛਠ ਤਿਉਹਾਰ ਮੌਕੇ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣ ਦਾ ਸੱਦਾ ਪੱਤਰ ਸੌਂਪਿਆ, ਜਿਸ ਨੂੰ ਉਨ੍ਹਾਂ ਖੁਸ਼ੀ ਨਾਲ ਸਵੀਕਾਰ ਕਰ ਲਿਆ।

ਉਨ੍ਹਾਂ ਦੇ ਨਾਲ ਇਲਾਕਾ ਕੌਂਸਲਰ ਜਸਬੀਰ ਸਿੰਘ ਬੰਟੀ ਵੀ ਹਾਜ਼ਰ ਸਨ। ਸੁਨੀਲ ਗੁਪਤਾ ਨੇ ਦੱਸਿਆ ਕਿ ਐਤਵਾਰ ਸਵੇਰੇ ਪੂਜਾ-ਪਾਠ ਅਤੇ ਹਵਨ ਕਰਨ ਉਪਰੰਤ ਘੜਿਆਂ ਨਾਲ ਗੰਗਾ ਜਲ ਨੂੰ ਝੀਲ ‘ਚ ਮਿਲਾ ਕੇ ਝੀਲ ਦਾ ਸ਼ੁੱਧੀਕਰਨ ਕੀਤਾ ਜਾਵੇਗਾ। ਅਖ਼ੀਰ ‘ਚ ਦੁੱਧ, ਚਾਹ ਅਤੇ ਫਲ ਦਾ ਭੰਡਾਰਾ ਲਾਇਆ ਜਾਵੇਗਾ। ਇਸ ਮੌਕੇ ਸੰਸਥਾ ਦੇ ਜਨਰਲ ਸਕੱਤਰ ਭੋਲਾ ਰਾਏ ਅਤੇ ਉੱਪ ਪ੍ਰਧਾਨ ਰਾਜੀਵ ਗੋਵਿੰਦ ਰਾਏ ਵੀ ਹਾਜ਼ਰ ਸਨ।

Add a Comment

Your email address will not be published. Required fields are marked *