ਕੁਇਨਬੇਨ ਵਿਖੇ ਹੋਇਆ ‘ਦੀਵਾਲੀ ਮੇਲਾ 2022’ ਮਿੱਠੀਆਂ ਯਾਦਾਂ ਛੱਡਦਾ ਸਮਾਪਤ

ਸਿਡਨੀ/ਕੈਨਬਰਾ – ਬੀਤੇ ਦਿਨੀਂ ਕੁਇਨਬੇਨ ’ਚ ਮਲਟੀਕਲਚਰਲ ਕੌਂਸਲ ਵਲੋਂ ਕਰਵਾਏ ਕੁਇਨਬੇਨ ‘ਦੀਵਾਲੀ ਮੇਲਾ 2022’ ਮਿੱਠੀਆਂ ਯਾਦਾਂ ਛੱਡਦਾ ਸੰਪਨ ਹੋ ਗਿਆ। ਪੱਤਰਕਾਰ ਨਾਲ ਫ਼ੋਨ ਰਾਹੀਂ ਜਾਣਕਾਰੀ ਦਿੰਦਿਆਂ ਕਮਲਜੀਤ ਕੈਮੀ ਨੇ ਦੱਸਿਆ ਕਿ ਇਹ ਦੀਵਾਲੀ ਮੇਲਾ 23 ਤਾਰੀਖ਼ ਨੂੰ ਕੁਇਨਬੇਨ ਵਿਖੇ ਕਰਵਾਇਆ ਗਿਆ। ਉਨ੍ਹਾਂ ਦੱਸਿਆ ਕਿ ਮੇਲੇ ਦੇ ਮੁੱਖ ਮਹਿਮਾਨ ਖੇਤਰੀ ਵਿਕਾਸ ਮੰਤਰੀ ਤੇ ਸਥਾਨਕ ਸਰਕਾਰ ਖੇਤਰ ਤੇ ਇਡਨ ਮੋਨਾਰੋ ਐੱਮ. ਪੀ. ਤੇ ਮਿਸ ਕ੍ਰਿਸਟੀ ਮੈਕਬੇਨ, ਸੈਮ ਲਿਮ ਐੱਮ. ਪੀ., ਕੈਨਰਿਕ ਵਿਨਚਸਟਰ ਕਿਊ. ਪੀ. ਆਰ. ਐੱਸ. ਮੇਅਰ, ਬਰਾਇਸ ਵਿਲਸਨ ਕੌਂਸਲਰ, ਕੁਇਨਬੇਨ ਪੁਲਸ ਇੰਸਪੈਕਟਰ ਮਿਸਟਰ ਪ੍ਰਾਈਸ ਤੇ ਸੀਨੀਅਰ ਕਾਂਸਟੇਬਲ ਸਰਬਜੀਤ ਸਿੰਘ ਸੈਮੀ, ਇੰਡੀਅਨ ਆਸਟ੍ਰੇਲੀਅਨ ਐਸੋਸੀਏਸ਼ਨ ਦੇ ਪ੍ਰਧਾਨ ਸੈਂਡੀ ਮਿੱਤਰਾ, ਸਾਬਕਾ ਵਿਧਾਇਕ ਦੀਪਕ ਰਾਜ ਗੁਪਤਾ, ਸੰਤੋਸ਼ ਗੁਪਤਾ ਕੈਨਬਰਾ ਹਿੰਦੂ ਕੌਂਸਲ ਆਫ ਆਸਟ੍ਰੇਲੀਆ ਸਨ। ਉਨ੍ਹਾਂ ਕਿਹਾ ਕਿ ਇਹੋ-ਜਿਹੇ ਮੇਲੇ ਹੋਣੇ ਜ਼ਰੂਰੀ ਹਨ, ਜੋ ਆਸਟ੍ਰੇਲੀਆ ’ਚ ਵੱਖ-ਵੱਖ ਭਾਈਚਾਰੇ ਨੂੰ ਰਲ-ਮਿਲ ਕੇ ਰਹਿਣ ਤੇ ਆਪਣੀ ਸੰਸਕ੍ਰਿਤੀ ਨੂੰ ਵਧਣ-ਫੁੱਲਣ ’ਚ ਮਦਦ ਕਰਦੇ ਹਨ। 

ਵੱਖ-ਵੱਖ ਦੇਸ਼ਾਂ ਦੀਆਂ ਪ੍ਰਫਾਾਰਮੈਂਸਾਂ ਸਨ ਦੇਖਣਯੋਗ 

ਦੀਵਾਲੀ ਮੇਲੇ ’ਚ ਤਕਰੀਬਨ 20 ਤਰ੍ਹਾਂ ਦੀਆਂ ਸਟੇਜ ਪ੍ਰਫਾਰਮੈਂਸਾਂ ਹੋਈਆਂ, ਜਿਨ੍ਹਾਂ ’ਚ ਸ਼ਬਦ ਗਾਇਨ, ਭਰਤ ਨਾਟਿਅਮ ਡਾਂਸ, ਗਿੱਧਾ-ਭੰਗੜਾ, ਬ੍ਰਾਜ਼ੀਲੀਅਨ ਡਾਂਸ, ਸਾਊਥ ਅਮਰੀਕਨ ਡਾਂਸ, ਬਾਲੀਵੁੱਡ ਡਾਂਸ, ਡਰੈਗਨ ਡਾਂਸ, ਨੇਪਾਲੀ ਫ਼ੋਕ ਡਾਂਸ, ਫਿਜ਼ੀ ਡਾਂਸ, ਸਰਦਾਰ ਜਰਨੈਲ ਸਿੰਘ ਵਿਰਾਸਤ ਅਕੈਡਮੀ ਆਦਿ ਨੇ ਦਰਸ਼ਕਾਂ ਦਾ ਮੇਲੇ ਦੌਰਾਨ ਮਨੋਰੰਜਨ ਕੀਤਾ। ਗਲੋਰੀ ਬਾਵਾ (ਧੀ ਗੁਰਮੀਤ ਬਾਬਾ) ਤੇ ਪੂਰਵਾ ਠਾਕੁਰ ਦੇ ਗੀਤਾਂ ਤੇ ਬੋਲੀਆਂ ਨੇ ਦਰਸ਼ਕਾਂ ਨੂੰ ਨੱਚਣ ’ਤੇ ਮਜਬੂਰ ਕਰ ਦਿੱਤਾ।

ਦਰਸ਼ਕ ਗਲੋਰੀ ਬਾਵਾ ਦੀ ਆਵਾਜ਼ ’ਚ ਗੁਰਮੀਤ ਬਾਵਾ ਦੇ ਗਾਣਿਆਂ ਨੂੰ ਲਾਈਵ ਸੁਣ ਕੇ ਗਦ-ਗਦ ਹੋ ਗਏ। ਇਸ ਮੌਕੇ ਕਮਲਦੀਪ ਕੈਮੀ ਨੇ ਕਿਹਾ ਕਿ ਦੀਵਾਲੀ ਮੇਲਾ ਸਾਡੀ ਪੂਰੀ ਟੀਮ ਦੀ ਉਮੀਦ ਤੋਂ ਵੀ ਕਿਤੇ ਵਧ ਕੇ ਵਧੀਆ ਹੋਇਆ। ਹਾਲ ’ਚ 500 ਤੋਂ ਵੱਧ ਲੋਕਾਂ ਦਾ ਇਕੱਠ ਹੋਇਆ ਤੇ 150 ਦੇ ਕਰੀਬ ਲੋਕ ਅੰਦਰ ਵੜਨ ਤੋਂ ਵਾਂਝੇ ਰਹਿ ਗਏ। ਹਾਲ ’ਚ ਬੈਠੇ ਲੋਕਾਂ ਨੇ ਮੇਲੇ ਦਾ ਖ਼ੂਬ ਆਨੰਦ ਮਾਣਿਆ। ਇਸ ਮੌਕੇ ਕਮਲਜੀਤ ਕੈਮੀ ਨੇ ਵਾਂਝੇ ਰਹਿ ਗਏ ਦਰਸ਼ਕਾਂ ਤੋਂ ਮਾਫ਼ੀ ਮੰਗਦਿਆਂ ਕਿਹਾ ਕਿ ਹਾਲ ਦੀ ਕਪੈਸਟੀ ਘੱਟ ਹੋਣ ਕਰਕੇ ਸੱਭ ਨੂੰ ਐਂਟਰੀ ਨਹੀਂ ਮਿਲ ਸਕੀ ਪਰ ਅਸੀਂ ਅਗਲੀ ਵਾਰ ਇਸ ਨੂੰ ਖੁੱਲ੍ਹੇ ਮੈਦਾਨ ’ਚ ਮਨਾਵਾਂਗੇ ਤੇ ਯਕੀਨੀ ਬਣਾਵਾਂਗੇ ਕਿ ਸਾਰੇ ਦਰਸ਼ਕ ਇਸ ਦਾ ਆਨੰਦ ਮਾਣ ਸਕਣ।

ਇਸ ਮੌਕੇ ਪ੍ਰਬੰਧਕ ਟੀਮ ਕਮਲਜੀਤ ਕੈਮੀ, ਨਿਧਾਨ ਸਿੰਘ, ਨਿਸ਼ਾਨ ਸਿੰਘ, ਬਚਿੱਤਰ ਸਿੰਘ, ਬੱਲਪ੍ਰੀਤ ਕੌਰ, ਹੈਪੀ ਸਿੰਘ, ਜ਼ਿਆਨ ਰਾਜਪੂਤ, ਬਿਕਾਸ਼ ਸਪੋਟਾ ਆਦੀ ਮੌਜੂਦ ਸਨ ਤੇ ਪ੍ਰਬੰਧਕਾਂ ਨੇ ਆਏ ਹੋਏ ਮੁੱਖ ਮਹਿਮਾਨਾਂ, ਪ੍ਰਫਾਰਮਰਾਂ ਤੇ ਦਰਸ਼ਕਾਂ ਦਾ ਧੰਨਵਾਦ ਕੀਤਾ, ਜਿਨ੍ਹਾਂ ਦੀ ਬਦੌਲਤ ਇਹ ਮੇਲਾ ਸਫਲ ਹੋ ਨਿੱਬੜਿਆ। ਪ੍ਰਬੰਧਕਾਂ ਵਲੋਂ ਸਪਾਂਸਰਾਂ ਵਨੀਲਾ ਪੌਡ, ਅਗਮ ਗਰੁੱਪ, ਕੈਫੇ 5911, ਏਅਰਡ ਗਰੁੱਪ, ਫ਼ਤਿਹ ਲੈਂਡ ਸਕੇਪਿੰਗ, ਇੰਡੋਰ ਪ੍ਰਾਪਰਟੀ, ਗੁਰਪ੍ਰੀਤ ਗੱਗੜਪੁਰੀਆ, ਸੀ. ਆਈ. ਈ. ਟੀ. ਕਾਲਜ, ਜੇ. ਬੀ. ਸਲੈਬ, ਭਾਰਤ ਇੰਟਰਨੈਸ਼ਨਲ, ਗਣੇਸ਼ ਇੰਟਰਨੈਸ਼ਨਲ, ਸੀ. ਐੱਸ. ਈ. ਸੋਲਰ, ਘੋਤਰਾ ਬ੍ਰਦਰਜ਼, ਸਪਾਈਡਰਮੈਨ ਪੈਸਟ ਕੰਟਰੋਲ ਕੈਨਬਰਾ, ਸਪਾਈਸ ਐਂਡ ਬਾਰ ਇੰਡੀਅਨ ਰੈਂਸਟੋਰੈਂਟ, ਤੰਦੂਰੀ ਐਕਸਪ੍ਰੈੱਸ ਦਾ ਕਮਲਜੀਤ ਕੈਮੀ ਵਲੋਂ ਧੰਨਵਾਦ ਕੀਤਾ ਗਿਆ, ਜਿਨ੍ਹਾਂ ਇਸ ਮੇਲੇ ਨੂੰ ਸਫਲ ਬਣਾਉਣ ’ਚ ਆਪਣਾ ਯੋਗਦਾਨ ਪਾਇਆ।

Add a Comment

Your email address will not be published. Required fields are marked *