ਵਾਇਕਾਟੋ ਦੇ ਬਹਾਦੁਰ ਸਿੰਘ ਨੂੰ ਬਿਮਾਰ ਮਹਿਲਾ ਦੇ ਬਲਾਤਕਾਰ ਮਾਮਲੇ ‘ਚ ਹੋਈ 5 ਸਾਲ ਦੀ ਕੈਦ
September 22, 2023
ਆਕਲੈਂਡ- ਹਮਿਲਟਨ ਜਿਲ੍ਹਾ ਅਦਾਲਤ ਵੱਲੋਂ ਵਾਇਕਾਟੋ ਦੇ ਬਹਾਦੁਰ ਸਿੰਘ ਨੂੰ ਇੱਕ ਬਿਮਾਰ ਮਹਿਲਾ ਦੇ ਬਲਾਤਕਾਰ ਮਾਮਲੇ ਵਿੱਚ 5 ਸਾਲ 3 ਮਹੀਨੇ ਸਜਾ ਸੁਣਾਈ ਗਈ ਹੈ। ਬਹਾਦੁਰ ਸਿੰਘ ਦੇ ਨਾਲ ਇਹ ਮਹਿਲਾ ਪਹਿਲਾਂ ਹੀ ਜਾਣਕਾਰ ਸੀ ਤੇ ਕਬੂਲਨਾਮੇ ਵਿੱਚ ਬਹਾਦੁਰ ਸਿੰਘ ਨੇ ਦੱਸਿਆ ਕਿ ਮਹਿਲਾ ਉਸ ਨਾਲ ਫਲਰਟ ਕਰਦੀ ਸੀ, ਹਾਲਾਂਕਿ ਸ਼ਰੀਰਿਕ ਸਬੰਧ ਬਨਾਉਣ ਦੇ ਮਾਮਲੇ ਵਿੱਚ ਮਹਿਲਾ ਨੇ ਉਸਨੂੰ ਸਾਫ ਨਾਂਹ ਕਰ ਦਿੱਤੀ ਸੀ।
ਬਹਾਦਰ ਸਿੰਘਦੀ ਸਰਾਬ ਪੀਣ ਦੀ ਬੁਰੀ ਆਦਤ ਦੇ ਕਾਰਨ ਉਸਦੇ ਪਰਿਵਾਰ ਨਾਲ ਨਹੀਂ ਬਣਦੀ ਸੀ ਤੇ 2021 ਵਿੱਚ ਬਹਾਦੁਰ ਸਿੰਘ ‘ਤੇ ਆਪਣੇ ਹੀ ਪਿਤਾ ਦੇ ਕਤਲ ਦੇ ਚਾਰਜ ਵੀ ਲੱਗੇ ਸਨ। ਜਿਸ ਕਾਰਨ ਉਸਨੂੰ 2 ਸਾਲ ਇੱਕ ਮਹੀਨੇ ਦੀ ਸਜਾ ਸੁਣਾਈ ਗਈ ਸੀ।
ਦਰਅਸਲ ਦੋਨਾਂ ਵਿਚਾਲੇ ਕਿਸੇ ਗੱਲ ਨੂੰ ਲੈਕੇ ਲੜਾਈ ਹੋਈ ਸੀ, ਜਿਸ ਦੌਰਾਨ ਬਹਾਦੁਰ ਸਿੰਘ ਦੇ ਪਿਤਾ ਨੂੰ ਅਜਿਹੀ ਗੁੱਝੀ ਸੱਟ ਵੱਜੀ ਕਿ ਉਹਨਾਂ ਦੀਆਂ ਨਾੜਾਂ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ ਤੇ ਇਸ ਕਾਰਨ ਉਹਨਾਂ ਦੀ ਮੌਤ ਹੋ ਗਈ।

