ਆਲੀਆ ਭੱਟ ਦਾ ਖ਼ੁਲਾਸਾ, ਇਸ ਗੰਭੀਰ ਬੀਮਾਰੀ ਨਾਲ ਰਹੀ ਸੀ ਜੂਝ, ਲੰਬੇ ਸਮੇਂ ਤਕ ਰਿਹੈ ਬੁਰਾ ਹਾਲ

ਨਵੀਂ ਦਿੱਲੀ- ਜਿਵੇਂ ਕਿ ਸਾਰੇ ਜਾਣਦੇ ਹੀ ਨੇ ਕਿ ਦਰਸ਼ਕਾਂ ਦੀਆਂ ਨਜ਼ਰਾਂ ‘ਚ ਆਉਣ ਲਈ ਸਿਰਫ਼ ਵੱਡੇ ਬਜਟ ਦੀਆਂ ਫ਼ਿਲਮਾਂ ਦਾ ਹੋਣਾ ਹੀ ਜ਼ਰੂਰੀ ਨਹੀਂ, ਸਗੋਂ ਅਦਾਕਾਰੀ ਦਾ ਹੁਨਰ ਹੋਣਾ ਵੀ ਬਹੁਤ ਜ਼ਰੂਰੀ ਹੈ ਪਰ ਇਹ ਵੀ ਕਈ ਵਾਰ ਦੇਖਿਆ ਗਿਆ ਹੈ ਕਿ ਪ੍ਰਤਿਭਾ ਅਤੇ ਪ੍ਰਸਿੱਧੀ ਦੋਵੇਂ ਹੋਣ ਦੇ ਬਾਵਜੂਦ ਅਦਾਕਾਰ ਡਿਪ੍ਰੈਸ਼ਨ ਦਾ ਸ਼ਿਕਾਰ ਹੋ ਜਾਂਦੇ ਹਨ। ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੂਕੋਣ, ਉਦੈ ਚੋਪੜਾ ਸਮੇਤ ਕਈ ਅਦਾਕਾਰਾਂ ਨੇ ਡਿਪ੍ਰੈਸ਼ਨ ਬਾਰੇ ਖੁੱਲ੍ਹ ਕੇ ਗੱਲ ਕੀਤੀ ਹੈ। ਕਈ ਵਾਰ ਆਲੀਆ ਭੱਟ ਵੀ ਇਸ ਮਾਮਲੇ ‘ਤੇ ਬੋਲਦੀ ਨਜ਼ਰ ਆਈ ਹੈ। 

ਪਿੰਕਵਿਲਾ ਦੀ ਰਿਪੋਰਟ ਮੁਤਾਬਕ, ਆਲੀਆ ਭੱਟ ਨੇ ਖ਼ੁਲਾਸਾ ਕੀਤਾ ਸੀ ਕਿ ਉਸ ਨੇ ਲੰਬੇ ਸਮੇਂ ਤੋਂ ਚਿੰਤਾ ਅਤੇ ਤਣਾਅ ਨੂੰ ਨੇੜਿਓਂ ਦੇਖਿਆ ਹੈ। ਉਹ ਐਨਜ਼ਾਇਟੀ ਡਿਸਆਰਡਰ ਦਾ ਸ਼ਿਕਾਰ ਰਹੀ ਹੈ। ਉਹ ਹਰ ਸਮੇਂ ਉਦਾਸ ਨਹੀਂ ਸੀ, ਪਰ ਕਦੇ ਅਚਾਨਕ ਖੁਸ਼ ਹੋ ਜਾਂਦੀ ਹੈ ਅਤੇ ਕਦੇ ਅਚਾਨਕ ਉਦਾਸ ਹੋ ਜਾਂਦੀ ਹੈ।

ਆਲੀਆ ਨੇ ਕਿਹਾ ਸੀ, ”ਮੈਂ ਇਸ ਮਾਮਲੇ ‘ਚ ਆਪਣੀ ਭੈਣ ਸ਼ਾਹੀਨ ਦਾ ਧੰਨਵਾਦ ਕਰਨਾ ਚਾਹੁੰਦੀ ਹਾਂ, ਜਿਸ ਕਾਰਨ ਮੈਨੂੰ ਇਸ ਬੀਮਾਰੀ ਬਾਰੇ ਪਤਾ ਲੱਗਾ। ਕਈ ਵਾਰ ਮੈਨੂੰ ਕੁਝ ਸਮਝ ਨਹੀਂ ਆਉਂਦਾ ਸੀ। ਮੈਂ ਸੋਚਦੀ ਸੀ ਕਿ ਇਹ ਸਭ ਕੰਮ ਦੇ ਦਬਾਅ ਕਾਰਨ ਹੈ ਅਤੇ ਮੈਂ ਬਹੁਤ ਕੰਮ ਕਰਕੇ ਥੱਕ ਗਈ ਹਾਂ ਜਾਂ ਕੰਮ ਕਾਰਨ ਕਿਸੇ ਨੂੰ ਮਿਲਣ ਤੋਂ ਅਸਮਰੱਥ ਹਾਂ।”

ਆਲੀਆ ਨੇ ਕਿਹਾ ਕਿ ਇਸ ਬਾਰੇ ਕਿਸੇ ਨਾਲ ਗੱਲ ਕਰਨਾ ਬਹੁਤ ਜ਼ਰੂਰੀ ਹੈ। ਉਸ ਨੇ ਆਪਣੇ ਦੋਸਤਾਂ ਨਾਲ ਗੱਲ ਕੀਤੀ ਸੀ, ਜਿਨ੍ਹਾਂ ਨੇ ਉਸ ਨੂੰ ਸਲਾਹ ਦਿੱਤੀ ਸੀ ਕਿ ਇਹ ਸਭ ਕੁਝ ਸਮੇਂ ਨਾਲ ਬੀਤ ਜਾਵੇਗਾ ਪਰ ਇਹ ਵੀ ਜ਼ਰੂਰੀ ਹੈ ਕਿ ਜੇਕਰ ਤੁਸੀਂ ਠੀਕ ਨਹੀਂ ਹੋ ਅਤੇ ਕਿਸੇ ਅਜਿਹੀ ਬੀਮਾਰੀ ਜਾਂ ਕਿਸੇ ਵੀ ਚੀਜ਼ ਤੋਂ ਪੀੜਤ ਹੋ ਜੋ ਤੁਹਾਨੂੰ ਚੰਗਾ ਮਹਿਸੂਸ ਨਹੀਂ ਕਰਵਾ ਰਹੀ ਹੈ, ਤਾਂ ਇਹ ਕਿਹਾ ਜਾਣਾ ਚਾਹੀਦਾ ਹੈ।

ਦੱਸਣਯੋਗ ਹੈ ਕਿ ਅੱਜ ਆਲੀਆ ਭੱਟ ਆਪਣੇ ਕਰੀਅਰ ਦੇ ਉਸ ਮੁਕਾਮ ‘ਤੇ ਹੈ, ਜਿੱਥੇ ਪਹੁੰਚਣਾ ਲਗਭਗ ਹਰ ਅਦਾਕਾਰਾ ਦਾ ਸੁਫ਼ਨਾ ਹੁੰਦਾ ਹੈ। ਛੋਟੀ ਉਮਰ ‘ਚ ਉਸ ਨੇ ਨਾ ਸਿਰਫ਼ ਸਟਾਰਡਮ ਦਾ ਸਵਾਦ ਲਿਆ ਸਗੋਂ ਇਸ ਨੂੰ ਕਾਇਮ ਵੀ ਰੱਖਿਆ। ਹਾਲ ਹੀ ‘ਚ ਉਨ੍ਹਾਂ ਦੀ ਫ਼ਿਲਮ ‘ਬ੍ਰਹਮਾਸਤਰ’ ਰਿਲੀਜ਼ ਹੋਈ ਸੀ, ਜਿਸ ਨੇ ਬਾਕਸ ਆਫਿਸ ‘ਤੇ ਚੰਗੀ ਕਮਾਈ ਕੀਤੀ ਸੀ। ਫਿਲਹਾਲ ਆਲੀਆ ਕੰਮ ਤੋਂ ਬ੍ਰੇਕ ਲੈ ਕੇ ਆਪਣੀ ਪ੍ਰੈਗਨੈਂਸੀ ਪੀਰੀਅਡ ਦਾ ਆਨੰਦ ਲੈ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਦਸੰਬਰ ਮਹੀਨੇ ‘ਚ ਆਲੀਆ ਦੇ ਘਰ ਬੱਚੇ ਦੀਆਂ ਕਿਲਕਾਰੀਆਂ ਗੂੰਜਣਗੀਆਂ।

Add a Comment

Your email address will not be published. Required fields are marked *