ਪੁੱਤ ਨੂੰ ਕੈਨੇਡਾ ਮਿਲਣ ਗਏ ਪਿਤਾ ਦੀ ਘਰ ਪਰਤੀ ਲਾਸ਼

ਮਾਛੀਵਾੜਾ : ਮਾਛੀਵਾੜਾ ਨਿਵਾਸੀ ਅਤੇ ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੇ ਆਗੂ ਸਵਰਨ ਸਿੰਘ ਮਾਂਗਟ ਦੀ ਕੈਨੇਡਾ ਵਿਖੇ ਮੌਤ ਹੋ ਗਈ, ਜਿਨ੍ਹਾਂ ਦੀ ਮ੍ਰਿਤਕ ਦੇਹ ਮੰਗਲਵਾਰ ਮਾਛੀਵਾੜਾ ਵਿਖੇ ਲਿਆਂਦੀ ਗਈ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਅਢਿਆਣਾ ਰੋਡ ਦੇ ਨਿਵਾਸੀ ਸਵਰਨ ਸਿੰਘ ਮਾਂਗਟ 4 ਮਹੀਨੇ ਪਹਿਲਾਂ ਹੀ ਕੈਨੇਡਾ ਦੇ ਵੈਸਟਰੀਜ ਐਬੌਟਸਫੋਰਡ ਵਿਖੇ ਆਪਣੇ ਪੁੱਤਰ ਨੂੰ ਮਿਲਣ ਗਏ ਸਨ ਪਰ ਉੱਥੇ ਦਿਲ ਦਾ ਦੌਰਾ ਪੈਣ ਕਾਰਨ ਉਨ੍ਹਾਂ ਦਾ ਦਿਹਾਂਤ ਹੋ ਗਿਆ। 

ਇਥੇ ਇਹ ਵੀ ਖਾਸ ਤੌਰ ’ਤੇ ਦੱਸਣਯੋਗ ਹੈ ਕਿ ਸਵਰਨ ਸਿੰਘ ਮਾਂਗਟ ਨੇ ਕਿਸਾਨ ਅੰਦੋਲਨ ਵਿਚ ਵੀ ਅਹਿਮ ਯੋਗਦਾਨ ਪਾਇਆ ਸੀ। ਉਨ੍ਹਾਂ ਦਾ ਪੁੱਤਰ ਆਪਣੇ ਪਿਤਾ ਦੀ ਮ੍ਰਿਤਕ ਦੇਹ ਲੈ ਕੇ ਮਾਛੀਵਾੜਾ ਪੁੱਜਿਆ, ਜਿਨ੍ਹਾਂ ਦਾ ਭਲਕੇ ਸਥਾਨਕ ਸ਼ਮਸ਼ਾਨਘਾਟ ਵਿਖੇ ਅੰਤਿਮ ਸੰਸਕਾਰ ਕੀਤਾ ਜਾਵੇਗਾ।

Add a Comment

Your email address will not be published. Required fields are marked *