14 ਸਾਲ ਪਹਿਲਾਂ ਹੋਈ ਲਵ ਮੈਰਿਜ ਦਾ ਦਰਦਨਾਕ ਅੰਤ, ਤਬਾਹ ਹੋਈਆਂ ਪਰਿਵਾਰ ਦੀਆਂ ਖ਼ੁਸ਼ੀਆਂ

ਮੋਹਾਲੀ : ਦੀਵਾਲੀ ਦੀ ਰਾਤ ਸ਼ਰਾਬ ਪੀਣ ਤੋਂ ਪਤੀ ਨਾਲ ਝਗੜਾ ਇਸ ਹੱਦ ਤਕ ਵੱਧ ਗਿਆ ਕਿ ਪਤਨੀ ਨੇ ਸਵੇਰੇ ਫ਼ਾਹਾ ਲਾ ਲਿਆ। ਮ੍ਰਿਤਕਾ ਦੀ ਪਛਾਣ ਧਨਵਤੀ (29) ਵਾਸੀ ਬਲੌਂਗੀ ਵਜੋਂ ਹੋਈ ਹੈ, ਜੋ ਕਿਰਾਏ ’ਤੇ ਰਹਿੰਦੀ ਸੀ। ਪੁਲਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ‘ਚ ਰਖਵਾ ਦਿੱਤਾ ਹੈ। ਯੂ. ਪੀ. ਮੁਰਾਦਾਬਾਦ ਦੇ ਰਹਿਣ ਵਾਲੇ ਮ੍ਰਿਤਕਾ ਦੇ ਪਰਿਵਾਰ ਨੂੰ ਇਸ ਸਬੰਧੀ ਸੂਚਿਤ ਕਰ ਦਿੱਤਾ ਗਿਆ ਹੈ। ਰਿਸ਼ਤੇਦਾਰਾਂ ਦੇ ਆਉਣ ਤੋਂ ਬਾਅਦ ਜਾਂਚ ਦੇ ਆਧਾਰ ’ਤੇ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਬਣਦੀ ਕਾਰਵਾਈ ਕੀਤੀ ਜਾਵੇਗੀ।

ਦੀਵਾਲੀ ਦੀ ਰਾਤ ਹੋਇਆ ਸੀ ਦੋਹਾਂ ’ਚ ਝਗੜਾ
ਜਾਂਚ ਅਧਿਕਾਰੀ ਏ. ਐੱਸ. ਆਈ. ਨੇ ਦੱਸਿਆ ਕਿ ਪੁਲਸ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਧਨਵਤੀ ਦਾ ਪਤੀ ਪ੍ਰਾਈਵੇਟ ਨੌਕਰੀ ਕਰਦਾ ਹੈ। ਉਹ ਡਿਊਟੀ ਤੋਂ ਆ ਕੇ ਸ਼ਰਾਬ ਪੀਣ ਦਾ ਆਦੀ ਹੈ। ਦੀਵਾਲੀ ਦੀ ਰਾਤ ਸੋਮਵਾਰ ਵੀ ਜਦੋਂ ਉਹ ਸ਼ਰਾਬ ਪੀਣ ਲੱਗਾ ਤਾਂ ਦੋਹਾਂ ਵਿਚਾਲੇ ਝਗੜਾ ਹੋ ਗਿਆ। ਇਸ ਤੋਂ ਬਾਅਦ ਦੀਵਾਲੀ ਮਨਾ ਕੇ ਪਰਿਵਾਰ ਸੌਂ ਗਿਆ। ਮੰਗਲਵਾਰ ਸਵੇਰੇ ਜਦੋਂ ਉਹ ਉੱਠਿਆ ਤਾਂ ਧਨਵਤੀ ਨੇ ਕਮਰੇ ‘ਚ ਖ਼ੁਦ ਨੂੰ ਫ਼ਾਹਾ ਲਾਇਆ ਹੋਇਆ ਸੀ। ਉਸ ਨੇ ਆਸ-ਪਾਸ ਦੇ ਲੋਕਾਂ ਦੀ ਮਦਦ ਨਾਲ ਪੁਲਸ ਨੂੰ ਸੂਚਿਤ ਕੀਤਾ। ਧਨਵਤੀ ਨੂੰ ਫ਼ਾਹੇ ਤੋਂ ਉਤਾਰ ਕੇ ਹਸਪਤਾਲ ਲਿਜਾਇਆ ਗਿਆ, ਜਿੱਥੇ ਜਾਂਚ ਤੋਂ ਬਾਅਦ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ

ਪੁਲਸ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਦੋਹਾਂ ਦੀ 14 ਸਾਲ ਪਹਿਲਾਂ ਲਵ ਮੈਰਿਜ ਹੋਈ ਸੀ ਅਤੇ ਉਨ੍ਹਾਂ ਦੇ 9 ਅਤੇ 8 ਸਾਲ ਦੇ 2 ਬੱਚੇ ਹਨ। ਅਕਸਰ ਹੀ ਧਨਵਤੀ ਆਪਣੇ ਪਤੀ ਨੂੰ ਸ਼ਰਾਬ ਪੀਣ ਤੋਂ ਰੋਕਦੀ ਸੀ ਅਤੇ ਉਨ੍ਹਾਂ ਵਿਚਕਾਰ ਝਗੜਾ ਹੁੰਦਾ ਰਹਿੰਦਾ ਸੀ ਪਰ ਇਹ ਝਗੜਾ ਕੁੱਝ ਮਿੰਟਾਂ ਦਾ ਹੁੰਦਾ ਸੀ ਪਰ ਦੀਵਾਲੀ ਵਾਲੀ ਰਾਤ ਝਗੜਾ ਇੰਨਾ ਵੱਧ ਗਿਆ ਕਿ ਧਨਵਤੀ ਨੇ ਆਪਣੀ ਜੀਵਨ ਲੀਲਾ ਖ਼ਤਮ ਕਰ ਲਈ।

Add a Comment

Your email address will not be published. Required fields are marked *