ਗਾਇਕ ਨਿੰਜਾ ਦਾ ਗੀਤ ਹੋਇਆ ਲੀਕ, ਸੋਸ਼ਲ ਮੀਡੀਆ ‘ਤੇ ਪੋਸਟ ਸਾਂਝੀ ਕਰ ਕੱਢੀ ਦਿਲ ਦੀ ਭੜਾਸ

ਜਲੰਧਰ : ਆਏ ਦਿਨ ਕਈ ਕਲਾਕਾਰਾਂ ਦੇ ਗੀਤ ਰਿਲੀਜ਼ ਹੋਣ ਤੋਂ ਪਹਿਲਾ ਹੀ ਲੀਕ ਹੋ ਜਾਂਦੇ ਹਨ। ਹੁਣ ਇਸ ਲਿਸਟ ‘ਗਾਇਕ ਨਿੰਜਾ ਦਾ ਨਾਂ ਵੀ ਜੁੜ ਚੁੱਕਿਆ ਹੈ। ਗਾਇਕ ਨਿੰਜਾ ਦਾ ਆਉਣ ਵਾਲਾ ਗੀਤ ‘ਏਕੇ ਦੀ ਬੈਰਲ’ ਆਨਲਾਈਨ ਲੀਕ ਹੋ ਗਿਆ ਹੈ। ਇਸ ਤੋਂ ਬਾਅਦ ਉਨ੍ਹਾਂ ਨੇ ਸੋਸ਼ਲ ਮੀਡੀਆ ‘ਤੇ ਪੋਸਟ ਪਾ ਕੇ ਆਪਣੀ ਭੜਾਸ ਕੱਢੀ ਹੈ। ਨਿੰਜਾ ਨੇ ਸੋਸ਼ਲ ਮੀਡੀਆ ‘ਤੇ ਕਾਫ਼ੀ ਲੰਬੀ ਚੌੜੀ ਪੋਸਟ ਸ਼ੇਅਰ ਕੀਤੀ ਹੈ, ਜਿਸ ‘ਚ ਉਨ੍ਹਾਂ ਨੇ ਲਿਖਿਆ, “ਮੇਰੀ ਬੇਨਤੀ ਆ ਕਿ ਮੈਂ ਅੱਜ ਤੱਕ ਬਿਨਾਂ ਕੰਟਰੋਵਰਸੀ (ਵਿਵਾਦ) ਤੋਂ ਆਪਣਾ ਕਰੀਅਰ ਬਣਾ ਕੇ ਇੱਥੇ ਤੱਕ ਪਹੁੰਚਿਆ ਹਾਂ ਪਰ ਜਿਹ ਨੇ ਵੀ ਇਹ ਹਰਕਤ ਕੀਤੀ ਆ ਮੇਰਾ ਗਾਣਾ ਲੀਕ ਕਰਕੇ ਇਹ ਕੋਈ ਬੋਹਤੀ ਵਧੀਆ ਗੱਲ ਨੀ ਹੈਗੀ। ਮੈਂ ਹੱਥ ਜੋੜਦਾਂ ਹਾਂ ਕਿ ਇਨ੍ਹਾਂ ਗੱਲਾਂ ਨਾਲ ਕੋਈ ਬਹੁਤਾ ਫ਼ਰਕ ਨਹੀਂ ਪੈਂਦਾ ਪਰ ਕਿਸੇ ਦੇ ਹਾਰਡ ਵਰਕ (ਮਿਹਨਤ) ਨੂੰ ਇੰਝ ਖ਼ਰਾਬ ਨਾ ਕਰਿਆ ਕਰੋ। ਕਰਨਾ ਤਾਂ ਕਿਸੇ ਦੇ ਹਾਰਡ ਵਰਕ ਨੂੰ ਸਪੋਰਟ ਕਰੋ ਉਸ ਨੂੰ ਖ਼ਰਾਬ ਨਾ ਕਰੋ।”

ਦੱਸ ਦਈਏ ਕਿ ਨਿੰਜਾ ਦਾ ਗੀਤ ‘ਏਕੇ ਦੀ ਬੈਰਲ’ ਜਲਦ ਰਿਲੀਜ਼ ਹੋਣ ਵਾਲਾ ਸੀ, ਪਰ ਰਿਲੀਜ਼ਿੰਗ ਤੋਂ ਪਹਿਲਾਂ ਹੀ ਗੀਤ ਯੂਟਿਊਬ ‘ਤੇ ਆ ਗਿਆ, ਜਿਸ ਤੋਂ ਬਾਅਦ ਨਿੰਜਾ ਨੂੰ ਆਪਣਾ ਗੀਤ ਰਿਲੀਜ਼ ਕਰਨਾ ਪਿਆ। ਨਿੰਜਾ ਨੇ ਆਪਣੇ ਗਾਣੇ ਦੀ ਵੀਡੀਓ ਨੂੰ ਆਪਣੇ ਅਧਿਕਾਰਤ ਯੂਟਿਊਬ ਚੈਨਲ ‘ਤੇ ਰਿਲੀਜ਼ ਕੀਤਾ ਹੈ।

ਦੱਸਣਯੋਗ ਹੈ ਕਿ ਨਿੰਜਾ ਪੰਜਾਬੀ ਇੰਡਸਟਰੀ ਦੇ ਦਿੱਗਜ ਗਾਇਕਾਂ ‘ਚੋਂ ਇੱਕ ਹਨ। ਨਿੰਜਾ ਨੇ ਆਪਣੇ ਹੁਣ ਤੱਕ ਦੇ ਕਰੀਅਰ ‘ਚ ਇੰਡਸਟਰੀ ਨੂੰ ਜ਼ਬਰਦਸਤ ਹਿੱਟ ਗੀਤ ਦਿੱਤੇ ਹਨ। ਉਨ੍ਹਾਂ ਦੇ ਹਿੱਟ ਗੀਤਾਂ ਦੀ ਲਿਸਟ ਕਾਫ਼ੀ ਲੰਬੀ ਹੈ। ਹਾਲ ਹੀ ‘ਚ ਨਿੰਜਾ ਦੇ ਘਰ ਖੁਸ਼ੀਆਂ ਆਈਆਂ ਹਨ। ਉਨ੍ਹਾਂ ਦੀ ਪਤਨੀ ਨੇ ਪੁੱਤਰ ਨੂੰ ਜਨਮ ਦਿੱਤਾ ਹੈ, ਜਿਸ ਦਾ ਨਾਂ ਨਿਸ਼ਾਨ ਰੱਖਿਆ ਗਿਆ ਹੈ। ਪੁੱਤਰ ਦੇ ਜਨਮ ਤੋਂ ਬਾਅਦ ਨਿੰਜਾ ਕਾਫ਼ੀ ਖੁਸ਼ ਹੈ।

Add a Comment

Your email address will not be published. Required fields are marked *