ਸਰਕਾਰੀ ਅੰਕੜਿਆਂ ਮੁਤਾਬਕ ਜੁਲਾਈ ਦੌਰਾਨ ਥੋਕ ਮੁੱਲ ਮਹਿੰਗਾਈ ’ਚ ਕਮੀ ਆਈ
August 16, 2022
ਨਵੀਂ ਦਿੱਲੀ, 16 ਅਗਸਤ
ਇਕ ਪਾਸੇ ਦੇਸ਼ ਦੀ ਜਨਤਾ ਮਹਿੰਗਾਈ ਤੋਂ ਪ੍ਰੇਸ਼ਾਨ ਹੈ, ਉਥੇ ਸਰਕਾਰ ਵੱਲੋਂ ਅੱਜ ਜਾਰੀ ਅੰਕੜਿਆਂ ਮੁਤਾਬਕ ਥੋਕ ਮੁੱਲ ਮਹਿੰਗਾਈ ’ਚ ਕਮੀ ਆਈ ਹੈ। ਤਾਜ਼ਾ ਅੰਕੜਿਆਂ ਮੁਤਾਬਕ ਥੋਕ ਮੁੱਲ ਮਹਿੰਗਾਈ ਜੁਲਾਈ ’ਚ ਘੱਟ ਕੇ 13.93 ਫ਼ੀਸਦ ਰਹੀ, ਜੋ ਜੂਨ ਵਿੱਚ 15.18 ਫੀਸਦ ਸੀ।

