BCCI ਦੇ ਸਾਬਕਾ ਸਕੱਤਰ ਅਮਿਤਾਭ ਚੌਧਰੀ ਦਾ ਦਿਹਾਂਤ

ਰਾਂਚੀ : ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਦੇ ਸਾਬਕਾ ਸਕੱਤਰ ਅਤੇ ਝਾਰਖੰਡ ਰਾਜ ਕ੍ਰਿਕਟ ਸੰਘ (ਜੇ.ਐੱਸ.ਸੀ.ਏ.) ਦੇ ਸਾਬਕਾ ਪ੍ਰਧਾਨ ਅਮਿਤਾਭ ਚੌਧਰੀ ਦਾ ਮੰਗਲਵਾਰ ਨੂੰ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ। ਉਹ 62 ਸਾਲਾਂ ਦੇ ਸਨ। ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ ਨੇ ਚੌਧਰੀ ਦੇ ਦੇਹਾਂਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਰਾਂਚੀ ਦੇ ਸੰਤੇਵਿਤਾ ਹਸਪਤਾਲ ਦੇ ਡਾਕਟਰ ਵਰੁਣ ਕੁਮਾਰ ਨੇ ਦੱਸਿਆ ਕਿ ਝਾਰਖੰਡ ਲੋਕ ਸੇਵਾ ਕਮਿਸ਼ਨ ਦੇ ਸਾਬਕਾ ਚੇਅਰਮੈਨ ਅਮਿਤਾਭ ਚੌਧਰੀ ਨੂੰ ਦਿਲ ਦਾ ਦੌਰਾ ਪੈਣ ਕਾਰਨ ਸਵੇਰੇ ਪੌਣੇ 8 ਵਜੇ ਦੇ ਕਰੀਬ ਐਮਰਜੈਂਸੀ ਮੈਡੀਕਲ ਰੂਮ ਵਿੱਚ ਲਿਆਂਦਾ ਗਿਆ, ਜਿੱਥੇ ਡਾਕਟਰਾਂ ਦੀ ਟੀਮ ਨੇ ਉਨ੍ਹਾਂ ਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਨੂੰ ਬਚਾਇਆ ਨਹੀਂ ਜਾ ਸਕਿਆ ਅਤੇ ਕਰੀਬ 9 ਵਜੇ ਉਨ੍ਹਾਂ ਦਾ ਦਿਹਾਂਤ ਹੋ ਗਿਆ।

ਸੋਮਵਾਰ ਨੂੰ ਸੁਤੰਤਰਤਾ ਦਿਵਸ ਮੌਕੇ ਝੰਡਾ ਲਹਿਰਾਉਣ ਤੋਂ ਬਾਅਦ ਉਨ੍ਹਾਂ ਦੀ ਸਿਹਤ ਥੋੜ੍ਹੀ ਵਿਗੜ ਗਈ ਸੀ ਪਰ ਉਨ੍ਹਾਂ ਨੇ ਅਸ਼ੋਕ ਨਗਰ ਸਥਿਤ ਆਪਣੀ ਰਿਹਾਇਸ਼ ‘ਤੇ ਆਰਾਮ ਕੀਤਾ। ਚੌਧਰੀ ਦੇ ਕਰੀਬੀ ਸਹਿਯੋਗੀ ਅਤੇ ਝਾਰਖੰਡ ਰਾਜ ਕ੍ਰਿਕਟ ਸੰਘ ਦੇ ਸਕੱਤਰ ਦੇਵਾਸ਼ੀਸ਼ ਚੱਕਰਵਰਤੀ ਮੁਤਾਬਕ ਚੌਧਰੀ ਨੂੰ ਸਵੇਰੇ ਅਸ਼ੋਕ ਨਗਰ ਸਥਿਤ ਉਨ੍ਹਾਂ ਦੀ ਰਿਹਾਇਸ਼ ‘ਤੇ ਦਿਲ ਦਾ ਦੌਰਾ ਪਿਆ, ਜਿਸ ਤੋਂ ਬਾਅਦ ਉਨ੍ਹਾਂ ਨੂੰ ਸੰਤੇਵਿਤਾ ਹਸਪਤਾਲ ਲਿਜਾਇਆ ਗਿਆ। ਚੌਧਰੀ ਦਾ ਜਨਮ 6 ਜੁਲਾਈ 1960 ਨੂੰ ਹੋਇਆ ਸੀ ਅਤੇ ਉਹ ਝਾਰਖੰਡ ਕੇਡਰ ਦੀ ਭਾਰਤੀ ਪੁਲਸ ਸੇਵਾ ਦੇ ਸੀਨੀਅਰ ਅਧਿਕਾਰੀ ਰਹੇ। ਝਾਰਖੰਡ ਵਿੱਚ ਕ੍ਰਿਕਟ ਨੂੰ ਟਰਾਂਸਫਰ ਕਰਨ ਵਿੱਚ ਚੌਧਰੀ ਦੇ ਯੋਗਦਾਨ ਨੂੰ ਬੇਮਿਸਾਲ ਮੰਨਿਆ ਜਾਂਦਾ ਹੈ। ਉਨ੍ਹਾਂ ਦੇ ਯਤਨਾਂ ਸਦਕਾ ਹੀ ਰਾਂਚੀ ਵਿੱਚ ਝਾਰਖੰਡ ਰਾਜ ਕ੍ਰਿਕਟ ਸੰਘ ਦਾ ਅੰਤਰਰਾਸ਼ਟਰੀ ਕ੍ਰਿਕਟ ਮੈਦਾਨ ਬਣਾਇਆ ਗਿਆ ਸੀ।

Add a Comment

Your email address will not be published. Required fields are marked *