ਰਾਤ ਵੇਲੇ ਮੇਲਾ ਦੇਖਣ ਨਿਕਲੇ 3 ਲੋਕਾਂ ਦੀ ਦਰਦਨਾਕ ਹਾਦਸੇ ਦੌਰਾਨ ਮੌਤ

ਚਮਿਆਰੀ : ਸਥਾਨਕ ਕਸਬੇ ਕੋਲ ਹੋਏ ਬੀਤੀ ਰਾਤ ਵਾਪਰੇ ਦਰਦਨਾਕ ਸੜਕ ਹਾਦਸੇ ‘ਚ ਮੋਟਰਸਾਈਕਲ ‘ਤੇ ਸਵਾਰ 2 ਨੌਜਵਾਨਾਂ ਸਮੇਤ 1 ਕੁੜੀ ਦੀ  ਮੌਤ ਹੋ ਗਈ, ਜਦੋਂ ਕਿ ਇਕ ਹੋਰ ਔਰਤ ਗੰਭੀਰ ਰੂਪ ‘ਚ ਜ਼ਖਮੀ ਹੋ ਗਈI ਪ੍ਰਾਪਤ ਜਾਣਕਾਰੀ ਅਨੁਸਾਰ 2 ਨੌਜਵਾਨ ਅਤੇ 2 ਔਰਤਾਂ ਮੋਟਰਸਾਈਕਲ ‘ਤੇ ਸਵਾਰ ਹੋ ਕੇ ਬੀਤੀ ਦੇਰ ਰਾਤ ਨੇੜਲੇ ਪਿੰਡ ਤਲਵੰਡੀ ਨਾਹਰ ਵਿਖੇ ਕੋਈ ਮੇਲਾ ਦੇਖਣ ਜਾ ਰਹੇ ਸਨ।

ਅਚਾਨਕ ਚਮਿਆਰੀ ਨੇੜੇ ਉਨ੍ਹਾਂ ਦਾ ਮੋਟਰਸਾਈਕਲ ਹਾਦਸੇ ਦਾ ਸ਼ਿਕਾਰ ਹੋ ਗਿਆ। ਇਸ ਜ਼ਬਰਦਸਤ ਹਾਦਸੇ ‘ਚ ਹਰਜਿੰਦਰ ਸਿੰਘ ਵਾਸੀ ਗੁੱਜਰਪੁਰਾ ਤੋਂ ਇਲਾਵਾ ਹਰਜਿੰਦਰ ਸਿੰਘ ਹੈਪੀ ਤੇ ਉਸ ਦੀ ਸਾਲੀ ਨੇਹਾ ਦੀ ਮੌਤ ਹੋ ਗਈ। ਹਾਦਸੇ ਦੌਰਾਨ ਹੈਪੀ ਦੀ ਪਤਨੀ ਕਾਜਲ ਗੰਭੀਰ ਰੂਪ ‘ਚ ਜ਼ਖਮੀ ਹੋ ਗਈ I ਫਿਲਹਾਲ ਅਜਨਾਲਾ ਪੁਲਸ ਵੱਲੋਂ ਮ੍ਰਿਤਕਾਂ ਦੀਆਂ ਲਾਸ਼ਾਂ ਕਬਜ਼ੇ ‘ਚ ਲੈ ਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਗਈ ਹੈ।

Add a Comment

Your email address will not be published. Required fields are marked *