ਗਾਇਕ ਪਰਮੀਸ਼ ਵਰਮਾ ਨੇ ਖੋਲ੍ਹਿਆ ਭੇਦ, ਦੱਸਿਆ ਕਿਉਂ ਕਟਵਾਈਆਂ ਸਨ ਸਟਾਈਲਿਸ਼ ਦਾੜ੍ਹੀ-ਮੁੱਛਾਂ

ਜਲੰਧਰ : ਪੰਜਾਬੀ ਗਾਇਕ, ਨਿਰਦੇਸ਼ਕ ਅਤੇ ਅਦਾਕਾਰ ਪਰਮੀਸ਼ ਵਰਮਾ ਨੇ ਹਾਲ ਹੀ ‘ਚ ਇਕ ਵੀਡੀਓ ਪੋਸਟ ਕੀਤੀ ਹੈ, ਜੋ ਸੋਸ਼ਲ ਮੀਡੀਆ ‘ਤੇ ਵੀ ਕਾਫ਼ੀ ਵਾਇਰਲ ਹੋ ਰਹੀ ਹੈ। ਇਸ ਵੀਡੀਓ ‘ਚ ਪਰਮੀਸ਼ ਵਰਮਾ ਨੇ ਆਪਣੇ ਕਲੀਨਸ਼ੇਵ ਲੁੱਕ ਬਾਰੇ ਵਿਸਥਾਰ ਨਾਲ ਦੱਸਿਆ ਹੈ। ਪਰਮੀਸ਼ ਵਰਮਾ ਦਾ ਕਹਿਣਾ ਹੈ ਕਿ ਉਹ ਕਲੀਨਸ਼ੇਵ ਆਪਣੇ ਆਉਣ ਵਾਲੇ ਪ੍ਰਾਜੈਕਟ ਕਰਨ ਹੋਇਆ ਸੀ ਪਰ ਮੈਨੂੰ ਇਸ ਲੁੱਕ ‘ਚ ਵੇਖ ਕੇ ਮੇਰੇ ਪ੍ਰਸ਼ੰਸਕ ਕਾਫ਼ੀ ਗੁੱਸੇ ‘ਚ ਸਨ। ਉਹ ਕੁਮੈਂਟਾਂ ‘ਚ ਮੈਨੂੰ ਇਸ ਲੁੱਕ ਬਾਰੇ ਹੀ ਪੁੱਛ ਰਹੇ ਸਨ। ਸੋ ਮੈਂ ਹੁਣ ਦੱਸਣਾ ਚਾਹੁੰਦਾ ਹਾਂ ਕਿ ਮੈਂ ਆਪਣੀ ਦਾੜ੍ਹੀ-ਮੁੱਛਾਂ ਆਪਣੇ ਆਉਣ ਵਾਲੇ ਪ੍ਰਾਜੈਕਟ ਕਾਰਨ ਕਟਵਾਈਆਂ ਸਨ। ਇਸ ਬਾਰੇ ਹੋਰ ਅਪਡੇਟ ਤੁਹਾਨੂੰ ਬਹੁਤ ਜਲਦ ਮਿਲੇਗੀ। 

ਦੱਸ ਦਈਏ ਕਿ ਪਰਮੀਸ਼ ਵਰਮਾ ਨੇ ਉਨ੍ਹਾਂ ਲੋਕਾਂ ਦਾ ਵੀ ਧੰਨਵਾਦ ਕੀਤਾ, ਜਿਨ੍ਹਾਂ ਨੇ ਉਨ੍ਹਾਂ ਨੂੰ ਧੀ ਸਦਾ ਦੇ ਹੋਣ ਦੀਆਂ ਵਧਾਈਆਂ ਦਿੱਤੀਆਂ ਸਨ। ਇਸ ਤੋਂ ਇਲਾਵਾ ਉਨ੍ਹਾਂ ਨੇ ਆਪਣੇ ਭਰਾਵਾਂ ਵਰਗੇ ਦੋਸਤ ਲਾਡੀ ਚਾਹਲ ਦੀ ਆਉਣ ਵਾਲੀ ਐਲਬਮ ‘Forever’ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਨੇ ਦੱਸਿਆ ਕਿ ਬਹੁਤ ਜਲਦ ਲਾਡੀ ਆਪਣੀ ਐਲਬਮ ਨਾਲ ਤੁਹਾਡੇ ਸਾਰਿਆਂ ਦੇ ਸਨਮੁਖ ਹੋਣ ਜਾ ਰਿਹਾ ਹੈ। ਵੀਡੀਓ ਦੇ ਅੰਤ ‘ਚ ਪਰਮੀਸ਼ ਵਰਮਾ ਨੇ ਕਿਹਾ ਕਿ ਮੈਂ ਇਕ ਵਾਰ ਮੁੜ ਤੋਂ ਦਾੜ੍ਹੀ-ਮੁੱਛਾਂ ਕਟਵਾਉਣੀਆਂ ਹਨ, ਬਸ ਕੁਮੈਂਟਾਂ ‘ਚ ਗਾਲ੍ਹਾਂ ਘੱਟ ਕੱਢਣਾ।

ਦੱਸਣਯੋਗ ਹੈ ਕਿ ਪਰਮੀਸ਼ ਵਰਮਾ ਨੇ ਕੁਝ ਹਫ਼ਤੇ ਪਹਿਲਾ ਹੀ ਸੋਸ਼ਲ ਮੀਡੀਆ ‘ਤੇ ਕੁਝ ਤਸਵੀਰਾਂ ਪੋਸਟ ਕੀਤੀਆਂ ਸਨ, ਜਿਨ੍ਹਾਂ ‘ਚ ਉਨ੍ਹਾਂ ਦੇ ਚਿਹਰੇ ਤੋਂ ਸਟਾਈਲਿਸ਼ ਦਾੜ੍ਹੀ ਤੇ ਮੁੱਛਾਂ ਗਾਇਬ ਨਜ਼ਰ ਆਈਆਂ ਸਨ। ਉਨ੍ਹਾਂ ਨੇ ਆਪਣੀ ਨਵੀਂ ਲੁੱਕ ਵਾਲੀਆਂ ਤਸਵੀਰਾਂ ਨੂੰ ਇੰਸਟਾਗ੍ਰਾਮ ਅਕਾਊਂਟ ‘ਤੇ ਪੋਸਟ ਲਿਖਿਆ ਸੀ, ”ਜਿਵੇਂ-ਜਿਵੇਂ ਕੈਮਰੇ ਦਾ ਲੈਂਜ਼ ਬਦਲਦਾ ਹੈ, ਤਿਵੇਂ-ਤਿਵੇਂ ਇੱਕ ਨਵਾਂ ਸਫ਼ਰ ਸ਼ੁਰੂ ਹੁੰਦਾ ਹੈ, ਮੈਂ ਆਪਣੇ ਅੰਦਰ ਇੱਕ ਨਵਾਂ ਪਰਮੀਸ਼ ਲੱਭਦਾ ਹਾਂ ਅਤੇ ਹਰ ਵਾਰ ਤੁਹਾਡੇ ਦਿਲ ‘ਚ ਇੱਕ ਨਵੀਂ ਥਾਂ ਲੱਭਣ ਲਈ ਮੈਂ ਆਪਣੀ ਪਛਾਣ ਨੂੰ ਬਦਲਦਾ ਹਾਂ।”

Add a Comment

Your email address will not be published. Required fields are marked *